EPISODE · Nov 9, 2024 · 3 MIN
102. ਨਤੀਜਿਆਂ ਨੂੰ ਸਮਭਾਵ ਨਾਲ ਸਵੀਕਾਰਨਾ
from Gita Acharan · host Siva Prasad
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਯੋਗੀ ਸੰਗਮ ਨੂੰ ਤਿਆਗ ਕੇ ਕੇਵਲ ਇੰਦਰੀਆਂ—ਸਰੀਰ, ਮਨ ਅਤੇ ਬੁੱਧੀ ਦੁਆਰਾ ਆਤਮ ਸ਼ੁੱਧੀ ਲਈ ਕਰਮ ਕਰਦੇ ਹਨ (5.11)। ਇਹ ਵਿਆਖਿਆ ਕੀਤੀ ਜਾਂਦੀ ਹੈ ਕਿ ਭਾਵੇਂ ਕੋਈ ਵਰਤਮਾਨ ਛਿਣਾਂ ਵਿੱਚ ਆਸਕਤੀ ਨੂੰ ਛੱਡ ਦਿੰਦਾ ਹੈ, ਉਸਨੂੰ ਪਿਛਲੇ ਕਰਮ ਬੰਧਨ ਉੱਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸ ਲਈ ਉਹ ਕਰਮ ਕਰਦਾ ਰਹਿੰਦਾ ਹੈ। ਇਸ ਨੂੰ ਵੇਖਣ ਦਾ ਇਕ ਹੋਰ ਢੰਗ ਇਹ ਹੈ ਕਿ ਇਕ ਵਾਰ ਅਨਾਸਕਤ ਹੋਣ ਤੋਂ ਬਾਦ ਉਸਦੇ ਕੋਲ ਪਦਾਰਥਕ ਜਾਂ ਪ੍ਰਗਟ ਸੰਸਾਰ ਵਿੱਚ ਪ੍ਰਾਪਤ ਕਰਨ ਯੋਗ ਕੁੱਝ ਵੀ ਨਹੀਂ ਬੱਚਦਾ ਅਤੇ ਉਸ ਦੇ ਸਭ ਕਾਰਜਾਂ ਰਾਹੀਂ ਆਂਤਰਿਕ ਆਤਮਾ ਦੀ ਸ਼ੁੱਧੀ ਹੁੰਦੀ ਹੈ। ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਇਕ ਯੁਕਤਾ (ਸੰਤੁਲਿਤ) ਕਰਮ ਦੇ ਫਲ ਨੂੰ ਤਿਆਗ ਕੇ ਆਤਮਿਕ ਸ਼ਾਂਤੀ ਪ੍ਰਾਪਤ ਕਰਦਾ ਹੈ, ਜਦੋਂ ਕਿ ਇਕ ਆਯੁਕਤਾ (ਅਸੰਤੁਲਿਤ) ਇੱਛਾ ਤੋਂ ਪ੍ਰੇਰਿਤ ਅਤੇ ਫਲ ਨਾਲ ਜੁੜਿਆ ਜਾਂ ਬੱਝਾ ਹੋਇਆ ਹੈ (5.12)। ਗੀਤਾ ਦੇ ਮੂਲ ਉਪਦੇਸ਼ਾਂ ਵਿੱਚੋਂ ਇਕ ਇਹ ਹੈ ਕਿ ਕਰਮ ਉੱਤੇ ਸਾਡਾ ਅਧਿਕਾਰ ਹੈ (2.47), ਪਰ ਕਰਮਫਲ ਨੂੰ ਤਿਆਗਣ ਦਾ ਅਰਥ ਇਹ ਹੈ ਕਿ ਕਿਸੇ ਵਿਸ਼ੇਸ਼ ਪਰਿਣਾਮ ਲਈ ਕੋਈ ਵਿਸ਼ੇਸ਼ ਇੱਛਾ ਨਾ ਹੋਣਾ, ਕਿਉਂਕਿ ਉਹ ਕਿਸੇ ਵੀ ਪਰਿਣਾਮ ਨੂੰ ਬੜੀ ਅਸਾਨੀ ਨਾਲ ਸਵੀਕਾਰ ਕਰਨ ਲਈ ਤਿਆਰ ਹੈ, ਭਾਵੇਂ ਉਹ ਕਿੰਨਾ ਵੀ ਅਦਭੁਤ ਜਾਂ ਡਰਾਉਣਾ ਹੋਵੇ। ਸ੍ਰੀ ਕ੍ਰਿਸ਼ਨ ਨੇ ਪਹਿਲਾਂ ਕਿਹਾ ਸੀ ਕਿ ਇਕ ਅਯੁਕਤ ਵਿਅਕਤੀ ਵਿੱਚ ਬੁੱਧੀ ਤੇ ਭਾਵ ਦੋਹਾਂ ਦੀ ਕਮੀ ਹੈ, ਅਤੇ ਨਤੀਜੇ ਵਜੋਂ ਉਸ ਨੂੰ ਨਾ ਹੀ ਸ਼ਾਂਤੀ ਮਿਲੇਗੀ ਤੇ ਨਾ ਹੀ ਆਨੰਦ (2.66)। ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ—ਆਪਣਾ ਅੰਤਹਕਰਣ (ਮਨ) ਜਿਸ ਦੇ ਵੱਸ ਵਿੱਚ ਹੈ, ਅਜਿਹੇ ਸੰਖ ਯੋਗੀ ਦਾ ਆਚਰਣ ਰੱਖਣ ਵਾਲਾ ਪੁਰਸ਼ ਕੁੱਝ ਵੀ ਨਾ ਕਰਦਾ ਹੋਇਆ ਅਤੇ ਨਾ ਕਰਵਾਉਂਦਾ ਹੋਇਆ ਵੀ ਇਸ ਨੌਂ-ਦੁਆਰਾਂ ਵਾਲੇ ਸਰੀਰ ਰੂਪੀ ਘਰ ਵਿੱਚ ਸਭ ਕਰਮਾਂ ਨੂੰ ਮਨ ਤੋਂ ਤਿਆਗ ਕੇ, ਆਨੰਦਪੂਰਵਕ ਪ੍ਰਮਾਤਮਾ ਦੇ ਸਰੂਪ ਵਿੱਚ ਸਥਿਤ ਰਹਿੰਦਾ ਹੈ (5.13)। ਇਸ ਦੀ ਕੁੰਜੀ ਇਹ ਹੈ ਕਿ ਮਾਨਸਿਕ ਰੂਪ ਵਿੱਚ ਸਭ ਕਾਰਜਾਂ ਦਾ ਤਿਆਗ ਕਰਨਾ, ਭਾਵੇਂ ਉਹ ਕਾਰਜ ਕਰਨ ਨਾਲ ਸੰੰੰਬੰਧਿਤ ਹੋਵੇ ਜਾਂ ਕਿਸੇ ਕਾਰਜ ਲਈ ਕਾਰਨ ਬਣਦਾ ਹੋਵੇ। ਕਰਮ ਹੁੰਦੇ ਰਹਿੰਦੇ ਹਨ ਭਾਵੇਂ ਅਸੀਂ ਉਨ੍ਹਾਂ ਨੂੰ ਕਰ ਰਹੇ ਹੋਈਏ ਜਾਂ ਨਾ, ਅਤੇ ਅਸੀਂ ਉਨ੍ਹਾਂ ਦਾ ਇਕ ਭਾਗ ਹੀ ਬਣ ਜਾਂਦੇ ਹਾਂ। ਖਾਣਾ ਖਾਣ ਤੋਂ ਬਾਦ ਉਸ ਨੂੰ ਪਚਾਉਣ ਲਈ ਸੈਂਕੜੇ ਪ੍ਰਕਿਆਵਾਂ ਹੁੰਦੀਆਂ ਹਨ, ਪਰੰਤੂ ਸਾਨੂੰ ਉਨ੍ਹਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਅਸਲ ਵਿੱਚ ਪਾਚਨ ਕਿਰਿਆ ਵਰਗੇ ਚਮਤਕਾਰ ਵਾਪਰਦੇ ਹਨ ਜਦੋਂ ਕਿ ਅਸੀਂ ਮਨ ਦੇ ਪੱਧਰ ’ਤੇ ਉਸ ਕਿਰਿਆ ਵਿੱਚ ਕੋਈ ਭਾਗ ਨਹੀਂ ਲੈਂਦੇ ਹਾਂ।
Embed this episode
NOW PLAYING
102. ਨਤੀਜਿਆਂ ਨੂੰ ਸਮਭਾਵ ਨਾਲ ਸਵੀਕਾਰਨਾ
No transcript for this episode yet
Similar Episodes
No similar episodes found.