EPISODE · Nov 21, 2024 · 4 MIN
104. ਨਿਰਪੱਖਤਾ ਪ੍ਰਾਪਤ ਕਰਨਾ
from Gita Acharan · host Siva Prasad
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਸ ਦਾ ਮਨ ਅਤੇ ਬੁੱਧੀ ਉਸ ਪ੍ਰਮਾਤਮਾ ਵਿੱਚ ਸਥਿਰ ਹੈ, ਅਤੇ ਜਿਸ ਦੇ ਪਾਪ ਜਾਗਰੂਕਤਾ ਕਾਰਨ ਦੂਰ ਹੋ ਗਏ ਹਨ, ਉਹ ਬਿਨਾਂ ਕਿਸੇ ਵਾਪਸੀ ਦੀ ਸਥਿਤੀ ਵਿੱਚ, ਅਰਥਾਤ ਸਦੀਵੀ ਅਵਸਥਾ ਵਿੱਚ, ਪਹੁੰਚ ਜਾਂਦਾ ਹੈ (5.17)। ਅਣਜਾਣ ਜੀਵਨ ਹਨੇੇਰੇ ਵਿੱਚ ਜਿਉਣ ਵਰਗਾ ਹੈ, ਜਿੱਥੇ ਅਸੀਂ ਡਿੱਗਦੇ ਰਹਿੰਦੇ ਹਾਂ ਅਤੇ ਸੱਟਾਂ ਖਾਂਦੇ ਰਹਿੰਦੇ ਹਾਂ। ਇਸ ਤੋਂ ਅਗਲਾ ਪੱਧਰ ਰੋਸ਼ਨੀ ਦੀ ਕੁੱਝ ਚਮਕ ਦਾ ਅਨੁਭਵ ਕਰਨ ਵਰਗਾ ਹੈ, ਜਿੱਥੇ ਵਿਅਕਤੀ ਇਕ ਪਲ ਲਈ ਜਾਗਰੂਕਤਾ ਪ੍ਰਾਪਤ ਕਰਦਾ ਹੈ, ਪਰ ਫਿਰ ਅਗਿਆਨਤਾ ਵਿੱਚ ਘਿਰ ਜਾਂਦਾ ਹੈ। ਇਸ ਦਾ ਆਖਰੀ ਪੱਧਰ ਸੂਰਜ ਦੀ ਰੌਸ਼ਨੀ ਦੀ ਤਰ੍ਹਾਂ ਸਥਾਈ ਤੌਰ ਤੇ ਪ੍ਰਕਾਸ਼ਵਾਨ ਹੋਣ ਵਰਗਾ ਹੈ, ਜਿੱਥੇ ਜਾਗਰੂਕਤਾ ਇਕ ਮਹੱਤਵਪੂਰਨ ਪੱਧਰ ਤੱਕ ਪਹੁੰਚ ਜਾਂਦੀ ਹੈ, ਅਤੇ ਜਿੱਥੋਂ ਕੋਈ ਮੁੜ ਕੇ ਵਾਪਸ ਪਹਿਲੀ ਸਥਿਤੀ ਵਿੱਚ ਨਹੀਂ ਆਉਂਦਾ। ਬਿਨਾਂ ਵਾਪਸੀ ਦੀ ਇਸ ਅਵਸਥਾ ਨੂੰ ਮੋਕਸ਼ ਜਾਂ ਪਰਮ ਸੁਤੰਤਰਤਾ ਵੀ ਕਿਹਾ ਜਾਂਦਾ ਹੈ। ਇਹ ‘ਮੈਂ ਤੇ ਮੇਰੀ’ ਸੁਤੰਤਰਤਾ ਨਹੀਂ ਹੈ, ਸਗੋਂ ‘ਮੈਂ’ ਤੋਂ ਮੁਕਤੀ ਹੈ, ਕਿਉਂਕਿ ਸਾਰੀਆਂ ਸਮੱਸਿਆਵਾਂ ‘ਮੈਂ’ ਦੇ ਕਾਰਨ ਹੀ ਪੈਦਾ ਹੁੰਦੀਆਂ ਹਨ। ਸੰਤੁਲਨ ਉਦੋਂ ਹੁੰਦਾ ਹੈ ਜਦੋਂ ਕੋਈ ਵਾਪਸ ਨਾ ਆਉਣ ਦੀ ਸਥਿਤੀ ਪ੍ਰਾਪਤ ਕਰਦਾ ਹੈ, ਅਤੇ ਇਸ ਸੰਬੰਧ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਉਹ ਗਿਆਨੀ ਪੁਰਸ਼ ਵਿਦਿਆ ਪ੍ਰਾਪਤ ਅਤੇ ਸੱਭਿਅਕ ਬ੍ਰਾਹਮਣ ਵਿੱਚ, ਅਤੇ ਗਊ, ਹਾਥੀ, ਕੁੱਤੇ ਅਤੇ ਬਘਿਆੜ ਵਿੱਚ ਵੀ ਉਸੇ ਸਮਾਨ ਰੂਪ ਵਿੱਚ ਵੇਖਦੇ ਹਨ (5.18)। ਸੰਤੁਲਨ, ਗੀਤਾ ਦੇ ਮੂਲ ਸਿਧਾਂਤਾਂ ਵਿੱਚੋਂ ਇਕ ਹੈ। ਆਪਣੇ ਆਪ ਨੂੰ ਸਾਰੇ ਪ੍ਰਾਣੀਆਂ ਵਿੱਚ ਅਤੇ ਸਾਰਿਆ ਨੂੰ ਆਪਣੇ ਰੂਪ ਵਿੱਚ ਮਹਿਸੂਸ ਕਰਨਾ, ਸੰਤੁਲਨ ਦਾ ਮੂਲ ਮਕਸਦ ਹੈ (5.7)। ਇਸ ਗੱਲ ਦੀ ਪਛਾਣ ਕਰਨੀ ਕਿ ਦੂਜਿਆਂ ਵਿੱਚ ਵੀ ਸਾਡੇ ਵਰਗੀਆਂ ਚੰਗਿਆਈਆਂ ਹਨ ਅਤੇ ਦੂਜਿਆਂ ਵਰਗੀਆਂ ਬੁਰਾਈਆਂ ਸਾਡੇ ਆਪਣੇ ਅੰਦਰ ਵੀ ਹਨ। ਅਗਲਾ ਪੱਧਰ ਸਪੱਸ਼ਟ ਵਿਰੋਧਾਭਾਸਾਂ ਜਾਂ ਮੱਤਭੇਦਾਂ ਨੂੰ ਸਮਾਨ ਰੂਪ ਵਿੱਚ ਵੇਖਣ ਦੀ ਸਮਰੱਥਾ ਹੈ, ਜਿਵੇਂ ਕਿਸੇ ਜਾਨਵਰ, ਅਤੇ ਪਸ਼ੂ ਖਾਣ ਵਾਲੇ ਨੂੰ, ਸਮਾਨ ਰੂਪ ਵਿੱਚ ਵੇਖਣਾ। ਇਹ ਨਫਰਤ ਅਤੇ ਨਾਪਸੰਦੀ ਨੂੰ ਤਿਆਗਣਾ ਹੈ ਜੋ ਅਗਿਆਨਤਾ ਕਾਰਨ ਪੈਦਾ ਹੁੰਦੇ ਹਨ (5.3)। ਇਹ ਸਾਡੇ ਲਾਭ ਨੂੰ ਵੀ ਹਾਨੀ ਦੇ ਸਮਾਨ ਰੂਪ ਵਿੱਚ ਸਮਝਣਾ ਹੈ। ਸੰਤੁਲਨ ਕੇਵਲ ਇਕ ਭਾਵਨਾ ਹੈ ਜੋ ਜਾਗਰੂਕਤਾ ਦੇ ਮਾਧਿਅਮ ਰਾਹੀਂ ਆਉਂਦੀ ਹੈ। ਅਸੰਤੁਲਿਤ ਮਨ ਤੋਂ ਜੋ ਵੀ ਕਰਮ ਪੈਦਾ ਹੁੰਦਾ ਹੈ, ਉਹ ਜ਼ਰੂਰ ਹੀ ਦੁੱਖ ਲਿਆਉਣ ਵਾਲਾ ਹੁੰਦਾ ਹੈ। ਸ੍ਰੀ ਕ੍ਰਿਸ਼ਨ ਸਾਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਇੱਥੇ ਜਾਂ ਇਸ ਦੁਨੀਆਂ ਵਿੱਚ ਸਾਡੀ ਹੋਂਦ ਦੇ ਦਵੰਧ, ਜਿਵੇਂ ਜ਼ਿੰਦਗੀ ਤੇ ਮੌਤ ਆਦਿ ਉੱਤੇ, ਸਮਾਨ/ਨਿਰਪੱਖ ਮਾਨਸਿਕਤਾ ਵਾਲਿਆਂ ਨੇ ਜਿੱਤ ਹਾਸਲ ਕੀਤੀ ਹੈ ਅਤੇ ਉਹ ਨਿਰਦੋਸ਼ ਅਤੇ ਨਿਰਪੱਖ ਪਾਰਬ੍ਰਹਮ ਵਿੱਚ ਸਥਾਪਤ ਹੋ ਜਾਣਗੇ (5.19)।
Embed this episode
NOW PLAYING
104. ਨਿਰਪੱਖਤਾ ਪ੍ਰਾਪਤ ਕਰਨਾ
No transcript for this episode yet
Similar Episodes
No similar episodes found.