EPISODE · May 24, 2024 · 4 MIN
79. ਵਕਤ ਤੋਂ ਪਰ੍ਹੇ
from Gita Acharan · host Siva Prasad
ਸ੍ਰੀਮਦ ਭਗਵਤ ਗੀਤਾ ਦੋ ਪੱਧਰਾਂ ਦਾ ਇਕ ਸੁਨਿਸ਼ਿਚਤ ਮਿਸ਼ਰਣ ਹੈ, ਅਤੇ ਸਾਨੂੰ ਗੀਤਾ ਨੂੰ ਸਮਝਣ ਲਈ ਇਸ ਦੇ ਬਾਰੇ ਵਿੱਚ ਜਾਗਰੂਕ ਹੋਣ ਦੀ ਲੋੜ ਹੈ। ਕਦੇ-ਕਦੇ ਸ੍ਰੀ ਕ੍ਰਿਸ਼ਨ ਮਿੱਤਰ ਜਾਂ ਮਾਰਗ ਦਰਸ਼ਕ ਦੇ ਰੂਪ ਵਿੱਚ ਅਰਜਨ ਨਾਲ ਵਿਹਾਰ ਕਰਦੇ ਹੋਏ ਮਨੁੱਖਾਂ ਦੇ ਸਾਹਮਣੇ ਆਉਣ ਵਾਲੀਆਂ ਰੋਜ਼ਾਨਾ ਸਮੱਸਿਆਵਾਂ ਨੂੰ ਸਮਝਾਉਂਦੇ ਹਨ। ਕਦੇ-ਕਦੇ ਉਹ ਪ੍ਰਮਾਤਮਾ ਦੇ ਰੂਪ ਵਿੱਚ ਆਉਂਦੇ ਹਨ ਅਤੇ ਉਸ ਅਵਸਥਾ ਵਿੱਚ ਉਹ ਕਹਿੰਦੇ ਹਨ ਕਿ ਮੈਂ ਇਹ ਅਵਿਨਾਸ਼ੀ ਯੋਗ ‘ਵਿਵਸਵਤ’ ਨੂੰ ਦਿੱਤਾ ਸੀ ਜਿਹੜਾ ਉੱਤਰ ਅਧਿਕਾਰ ਦੇ ਰੂਪ ਵਿੱਚ ਰਾਜ ਰਿਸ਼ੀਆਂ ਨੂੰ ਸੌਂਪ ਦਿੱਤਾ ਗਿਆ ਸੀ (4.1) ਅਤੇ ਇਸ ਦੀ ਦ੍ਰਿਸ਼ਟੀ ਸਮੇਂ ਦੇ ਨਾਲ ਲੁਪਤ ਹੋ ਗਈ ਸੀ (4.2)। ‘ਵਿਵਸਵਤ’ ਦਾ ਅਨੁਵਾਦ ਸੂਰਜ ਭਗਵਾਨ ਦੇ ਰੂਪ ਵਿੱਚ ਕੀਤਾ ਗਿਆ ਹੈ, ਜੋ ਪ੍ਰਕਾਸ਼ ਦਾ ਇਕ ਰੂਪਕ ਹੈ। ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਇਸ ਬ੍ਰਹਿਮੰਡ ਦਾ ਆਰੰਭ ਪ੍ਰਕਾਸ਼ ਤੋਂ ਹੋਇਆ ਅਤੇ ਪਦਾਰਥ ਦਾ ਨਿਰਮਾਣ ਬਾਦ ਵਿੱਚ ਹੋਇਆ। ਪਰ ਸ੍ਰੀ ਕ੍ਰਿਸ਼ਨ ਸੰਕੇਤ ਕਰ ਰਹੇ ਹਨ ਕਿ ਉਹ ਪ੍ਰਕਾਸ਼ ਤੋਂ ਵੀ ਪਹਿਲਾਂ ਮੌਜੂਦ ਸਨ। ਸ੍ਰੀ ਕ੍ਰਿਸ਼ਨ ਜਿਹੜੇ ਰਾਜ ਰਿਸ਼ੀਆਂ ਬਾਰੇ ਗੱਲ ਕਰਦੇ ਹਨ, ਜੋ ਵਕਤ ਦੇ ਵੱਖ-ਵੱਖ ਬਿੰਦੂਆਂ ਉੱਤੇ ਕੁੱਝ ਪ੍ਰਬੁੱਧ ਲੋਕਾਂ ਤੋਂ ਇਲਾਵਾ ਹੋਰ ਕੁੱਝ ਨਹੀਂ। ਇਹ ਗਿਆਨ ਲੁਪਤ ਹੋ ਗਿਆ ਕਿਉਂਕਿ ਸਮੇਂ ਦੇ ਨਾਲ ਇਕ ਅਨੁਭਵ ਪੱਧਰ ਤੋਂ ਕਰਮ ਕਾਂਡ ਜਾਂ ਰੀਤੀ ਰਿਵਾਜ਼ ਵਿੱਚ ਬਦਲ ਗਿਆ। ਅਭਿਆਸ ਘੱਟ ਤੇ ਉਪਦੇਸ਼ ਵੱਧ ਹੋ ਗਿਆ ਤੇ ਇਸ ਨੇ ਧਰਮਾਂ ਅਤੇ ਸੰਪਰਦਾਵਾਂ ਦਾ ਰੂਪ ਲੈ ਲਿਆ। ਅਰਜਨ ਪ੍ਰਸ਼ਨ ਕਰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ ਸੂਰਜ ਨੂੰ ਇਹ ਕਿਵੇਂ ਸਿਖਾਇਆ, ਕਿਉਂਕਿ ਉਨ੍ਹਾਂ ਦਾ ਜਨਮ ਤਾਂ ਕੁੱਝ ਦੇਰ ਪਹਿਲਾਂ ਹੀ ਹੋਇਆ ਹੈ (4.4)। ਸ੍ਰੀ ਕ੍ਰਿਸ਼ਨ ਜਵਾਬ ਦਿੰਦੇ ਹਨ ਕਿ ਮੇਰੇ ਤੇ ਤੁਹਾਡੇ ਕਈ ਜਨਮ ਹੋਏ ਅਤੇ ਤੁਸੀਂ ਉਨ੍ਹਾਂ ਦੇ ਬਾਰੇ ਵਿੱਚ ਨਹੀਂ ਜਾਣਦੇ, ਜਦੋਂ ਕਿ ਮੈਂ ਜਾਣਦਾ ਹਾਂ (4.5)। ਅਰਜਨ ਦਾ ਇਹ ਸਵਾਲ ਮਾਨਵੀ ਪੱਤਰ ਉੱੇਤੇ ਬਹੁਤ ਹੀ ਸੁਭਾਵਕ ਤੇ ਤਾਰਕਿਕ ਹੈ। ਇਸ ਸੱਤਰ ਉੱਤੇ ਅਸੀਂ ਜਨਮ ਤੇ ਮੌਤ ਦਾ ਅਨੁਭਵ ਕਰਨ ਲਈ ਸਮੇਂ ਦੇ ਨਿਯੰਤਰਣ ਵਿੱਚ ਰਹਿੰਦੇ ਹਾਂ। ਜਨਮ ਤੋਂ ਪਹਿਲਾਂ ਕੀ ਸੀ ਅਤੇ ਮੌਤ ਤੋਂ ਬਾਦ ਕੀ ਹੋਵੇਗਾ, ਇਸ ਦੇ ਬਾਰੇ ਵਿੱਚ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਇੱਥੇ ਸ੍ਰੀ ਕ੍ਰਿਸ਼ਨ ਦਾ ਉੱਤਰ ਪ੍ਰਮਾਤਮਾ ਦੇ ਪੱਧਰ ਤੇ ਹੈ ਜੋ ਸਮੇਂ ਤੋਂ ਪਰ੍ਹੇ ਹੈ। ਇਸ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਨੇ ਆਤਮਾ ਦੇ ਬਾਰੇ ਵਿੱਚ ਸਮਝਾਇਆ ਸੀ ਜੋ ਸਦੀਵੀ ਹੈ ਅਤੇ ਭੌਤਿਕ ਸਰੀਰਾਂ ਨੂੰ ਬਦਲ ਦਿੰਦੀ ਹੈ, ਜਿਵੇਂ ਕਿ ਅਸੀਂ ਪੁਰਾਣੇ ਕੱਪੜਿਆਂ ਨੂੰ ਬਦਲ ਦਿੰਦੇ ਹਾਂ। ਜੋ ਕੋਈ ਉਸ ਸਦੀਵੀ ਅਵਸਥਾ ਤੱਕ ਪੁੱਜ ਜਾਂਦਾ ਹੈ ਉਹ ਸਮੇਂ ਤੋਂ ਪਰੇ ਚਲਾ ਜਾਂਦਾ ਹੈ। ਉਦਾਹਰਣ ਵਜੋਂ ਇਕ ਫੁੱਲ ਨੂੰ ਆਪਣੀ ਖਿੜਨ ਦੀ ਸ਼ਕਤੀ ਦਾ ਪਤਾ ਨਹੀਂ ਹੁੰਦਾ ਜਦੋਂ ਕਿ ਉਹ ਸ਼ਕਤੀ ਪਹਿਲਾਂ ਵੀ ਸੀ ਅਤੇ ਫੁੱਲ ਦੇ ਜੀਵਨ ਤੋਂ ਬਾਦ ਵੀ ਰਹੇਗੀ।
Embed this episode
NOW PLAYING
79. ਵਕਤ ਤੋਂ ਪਰ੍ਹੇ
No transcript for this episode yet
Similar Episodes
No similar episodes found.