EPISODE · Jul 31, 2024 · 3 MIN
88. ਪਾਪ ਦੇ ਪੱਖ
from Gita Acharan · host Siva Prasad
ਵਿਕਰਮ (ਨਿਸ਼ੇਧ ਕਰਮ) ਜਾਂ ਪਾਪ ਦਾ ਸਵਾਲ ਬਹੁਤ ਹੀ ਜਟਿਲ ਹੈ। ਅਰਜਨ ਵੀ ਇਸੇ ਦੁਬਿਧਾ ਵਿੱਚ ਹੈ ਅਤੇ ਕਹਿੰਦਾ ਹੈ ਕਿ ਯੁੱਧ ਵਿੱਚ ਸੰਬੰਧੀਆਂ ਨੂੰ ਮਾਰਨ ਨਾਲ ਪਾਪ ਲੱਗੇਗਾ (1.36)। ਅਸਲ ਵਿੱਚ ਵੱਖ-ਵੱਖ ਸੱਭਿਆਚਾਰਾਂ ਨੇ ਵੱਖ-ਵੱਖ ਕਰਮਾਂ ਨੂੰ ਪਾਪਾਂ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ। ਇਹ ਸੂਚੀ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਆਧੁਨਿਕ ਕਾਲ ਵਿੱਚ ਦੇਸ਼ਾਂ ਦੇ ਆਪਣੇ ਪੀਨਲ ਕੋਡ ਜਾਂ ਦੰਡ ਵਿਧਾਨ ਹੁੰਦੇ ਹਨ, ਜੋ ਕੁੱਝ ਕਾਰਜਾਂ ਨੂੰ ਅਪਰਾਧ ਜਾਂ ਪਾਪ ਮੰਨਦੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਉੱਤੇ ਉਹ ਸਜ਼ਾਯੋਗ ਹੁੰਦੇ ਹਨ। ਜਦੋਂ ਸਾਡੇ ਦੁਆਰਾ ਕਦੇ ਅਜਿਹੇ ਕਥਿਤ ਪਾਪ ਹੋ ਜਾਂਦੇ ਹਨ ਤਾਂ ਅਸੀਂ ਆਪਣੇ ਆਪ ਨੂੰ ਅਪਰਾਧੀ, ਅਫਸੋਸ ਨਾਲ ਭਰਿਆ ਮੰਨਦੇ ਹੋਏ ਸ਼ਰਮਸਾਰ ਹੁੰਦੇ ਹਾਂ। ਇਸ ਸੰਦਰਭ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਆਸ ਰਹਿਤ ਨਿਯੰਤਰਿਤ ਮਨ ਅਤੇ ਸਰੀਰ ਨਾਲ, ਸੰਪਤੀ ਸੁੱਖਾਂ ਨੂੰ ਤਿਆਗ ਕੇ ਕੇਵਲ ਸਰੀਰਕ ਕਾਰਜ ਕਰਨ ਵਾਲਾ ਕੋਈ ਪਾਪ ਨਹੀਂ ਕਰਦਾ (4.21)। ਸ੍ਰੀ ਕ੍ਰਿਸ਼ਨ ਨੇ ਪਹਿਲਾਂ ਪਾਪ ਦੇ ਬਾਰੇ ਵਿੱਚ ਗੱਲ ਕੀਤੀ ਅਤੇ ਅਰਜਨ ਨੂੰ ਕਿਹਾ—ਸੁੱਖ ਅਤੇ ਦੁੱਖ, ਲਾਭ ਤੇ ਹਾਨੀ, ਜਿੱਤ ਤੇ ਹਾਰ ਨੂੰ ਸਮਾਨ ਰੂਪ ਵਿੱਚ ਮੰਨੋ, ਅਤੇ ਯੁੱਧ ਕਰੋ ਜਿਸ ਨਾਲ ਉਸ ਨੂੰ ਕੋਈ ਪਾਪ ਨਹੀਂ ਲੱਗੇਗਾ (2.38)। ਪਾਪ ਦਾ ਮੁਲਾਂਕਣ ਕਰਨ ਵਿੱਚ ਸਮਝਣ ਵਾਲੀ ਸੂਖਮ ਗੱਲ ਇਹ ਹੈ ਕਿ ਅਸੀਂ ਆਮ ਤੌਰ ਤੇ ਭੌਤਿਕੀ ਦੁਨੀਆਂ ਵਿੱਚ ਆਪਣੇ ਦੁਆਰਾ ਕੀਤੇ ਗਏ ਕਾਰਜਾਂ ਦੇ ਅਧਾਰ ਉੱਤੇ ਇਸ ਦਾ ਮੁਲਾਂਕਣ ਕਰਦੇ ਹਾਂ, ਜਦੋਂ ਕਿ ਸ੍ਰੀ ਕ੍ਰਿਸ਼ਨ ਦੇ ਲਈ ਇਹ ਇਕ ਆਂਤਰਿਕ ਘਟਨਾ ਹੈ। ਸਾਡੇ ਵਿੱਚੋਂ ਜੋ ਕੁੱਝ ਵੀ ਨਿਕਲਦਾ ਹੈ ਉਹ ਸਾਡੇ ਮਨ ਦੀ ਸਥਿਤੀ ਦਾ ਪਰਿਣਾਮ ਹੈ, ਅਤੇ ਸ੍ਰੀ ਕ੍ਰਿਸ਼ਨ ਸਾਨੂੰ ਉੱਥੇ ਨਿਯੰਤਰਿਤ ਕਰਨ ਲਈ ਕਹਿੰਦੇ ਹਨ। ਦਾਰਸ਼ਨਿਕ ਪੱਧਰ ਤੇ ਇਹ ਸਾਡੇ ਅੰਦਰ ਕਈ ਸ਼ੰਕੇ ਪੈਦਾ ਕਰਦਾ ਹੈ, ਪਰ ਅਨੁਭਵਨਾਮਤਕ ਪੱਧਰ ਉੱਤੇ ਵਿਅਕਤੀ ਸਪੱਸ਼ਟਤਾ ਪ੍ਰਾਪਤ ਕਰਦਾ ਹੈ। ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਜੋ ਕੁੱਝ ਵੀ ਅਣਚਾਹਿਆ ਮਿਲਦਾ ਹੈ, ਇਸ ਤੋਂ ਸੰਤੁਸ਼ਟ, ਈਰਖਾ ਤੋਂ ਮੁਕਤ ਸਿੱਧੀ ਅਤੇ ਅਸਿੱਧੀ ਵਿੱਚ ਸਮਾਨ ਵਿਅਕਤੀ ਭਾਵੇਂ ਕਰਮ ਕਰ ਰਿਹਾ ਹੁੰਦਾ ਹੈ, ਪਰ ਉਹ ਉਸ ਨਾਲ ਆਪਣੇ ਆਪ ਨੂੰ ਬੰਨ੍ਹਦਾ ਨਹੀਂ ਹੈ (4.22)। ਅਸਲ ਵਿੱਚ ਇਸ ਸਲੋਕ ਨੂੰ ਗੀਤਾ ਦਾ ਸੂਖਮ ਰੂਪ ਕਿਹਾ ਜਾ ਸਕਦਾ ਹੈ। ਜਿਸ ਵਿੱਚ ਗੀਤਾ ਵਿੱਚ ਵੱਖ-ਵੱਖ ਥਾਵਾਂ ਤੇ ਦਿੱਤੇ ਗਏ ਸਾਰੇ ਉਪਦੇਸ਼ ਸ਼ਾਮਲ ਹਨ। ਸ੍ਰੀ ਕ੍ਰਿਸ਼ਨ ਸਾਨੂੰ ਦਵੰਧਾਤੀਤ (ਦਵੰਧ ਰਹਿਤ) ਹੋਣ ਲਈ ਕਹਿੰਦੇ ਹਨ ਅਤੇ ਕਹਿੰਦੇ ਹਨ ਕਿ ਵੰਡੀਆਂ ਪਾਉਣ ਵਾਲੇ ਇਸ ਮਨ ਦੀ ਵਰਤੋਂ ਕੇਵਲ ਸਰੀਰਕ ਕਾਰਜਾਂ ਲਈ ਕਰੀਏ, ਅਤੇ ਇਸ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ।
Embed this episode
NOW PLAYING
88. ਪਾਪ ਦੇ ਪੱਖ
No transcript for this episode yet
Similar Episodes
No similar episodes found.