EPISODE · Aug 30, 2024 · 4 MIN
93. ਸੰਤੁਸ਼ਟੀ ਹੀ ਅੰਮ੍ਰਿਤ
from Gita Acharan · host Siva Prasad
ਸ੍ਰੀ ਕਿ੍ਰਸ਼ਨ ਨੇ ਦੋ ਥਾਵਾਂ ਉੱਤੇ (3.9 ਤੋਂ 3.15 ਅਤੇ 4.23 ਤੋਂ 4.32) ਯੱਗ ਰੂਪੀ ਨਿਰਸਵਾਰਥ ਕਰਮ ਦੀ ਗੱਲ ਕੀਤੀ ਹੈ। ਉਹ ਸਾਵਧਾਨ ਕਰਦੇ ਹਨ ਕਿ ਪ੍ਰੇਰਤ ਕਾਰਜ ਸਾਨੂੰ ਕਰਮ-ਬੰਧਨ ਵਿੱਚ ਬੰਨ੍ਹਦੇ ਹਨ ਅਤੇ ਅਨਾਸਕਤੀ, ਜੋ ਆਸਕਤੀ ਅਤੇ ਵਿਰਕਤੀ ਤੋਂ ਪਾਰ ਹੈ, ਨਾਲ ਕਰਮ ਕਰਨ ਦੀ ਸਲਾਹ ਦਿੰਦੇ ਹਨ (3.9)। ਉਹ ਹੋਰ ਵੀ ਦੱਸਦੇ ਹਨ ਕਿ ਯੱਗ ਦੇ ਨਿਰਸਵਾਰਥ ਕਰਮ ਵਿੱਚ ਸਰਬਉੱਚ ਸ਼ਕਤੀ ਸਮਾਈ ਹੰੁਦੀ ਹੈ (3.15) ਅਤੇ ਸ਼ੁਰੂ ਵਿੱਚ ਇਸੇ ਸ਼ਕਤੀ ਦੀ ਵਰਤੋਂ ਕਰਕੇ ਉਸ ਪ੍ਰਮਾਤਮਾ ਨੇ ਸਿ੍ਰਸ਼ਟੀ ਦੀ ਰਚਨਾ ਕੀਤੀ ਹੈ (3.10)। ਉਨ੍ਹਾਂ ਨੇ ਯੱਗ ਦੇ ਕਈ ਉਦਾਹਰਣ ਦਿੱਤੇ ਹਨ (4.23 ਤੋਂ 4.32) ਅਤੇ ਇਹ ਸਿੱਟਾ ਕੱਢਿਆ ਕਿ ਉਨ੍ਹਾਂ ਸਾਰੇ ਕਰਮਾਂ ਦੇ ਵੱਖ ਵੱਖ ਰੂਪ ਹਨ, ਅਤੇ ਇਹ ਸਮਝ ਸਾਨੂੰ ਮੁਕਤ ਕਰ ਦੇਵੇਗੀ (4.32)। ਇਹ ਸਾਨੂੰ ਪ੍ਰਭੂ ਦੁਆਰਾ ਮੁਕਤੀ ਦੀ ਗਰੰਟੀ ਦਿੱਤੀ ਗਈ ਹੈ। ਇਸਦੇ ਇਲਾਵਾ ਪਾਪ ਦੇ ਬਾਰੇ ਵਿੱਚ ਸ੍ਰੀ ਕਿ੍ਰਸ਼ਨ ਨੇ ਸੰਕੇਤ ਦਿੱਤਾ ਹੈ (2.38 ਅਤੇ 4.21) ਕਿ ਸੁੱਖ-ਦੁੱਖ, ਲਾਭ-ਹਾਨੀ, ਜਿੱਤ-ਹਾਰ ਦੇ ਦਵੰਧਾਂ ਦੇ ਵਿਚਕਾਰ ਅਸੰਤੁਲਨ ਤੋਂ ਪੈਦਾ ਹੋਣ ਵਾਲੀ ਕਿਰਿਆ ਹੀ ਪਾਪ ਹੈ, ਜਿਸਦੇ ਨਤੀਜੇ ਵਜੋਂ ਸਦੀਵੀ ਦੋਸ਼, ਪਛਤਾਵਾ, ਦਵੈਸ਼ ਅਤੇ ਘਿਰਣਾ ਦੇ ਰੂਪ ਵਿੱਚ ਕਰਮ ਬੰਧਨ ਆਦਿ ਪੈਦਾ ਹੰੁਦੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਜਿਸਦਾ ਅੰਦਰੂਨੀ ਮਨ ਅਤੇ ਇੰਦਰੀਆਂ ਸਹਿਤ ਸਰੀਰ ਜਿੱਤਿਆ ਹੋਇਆ ਹੈ, ਅਤੇ ਜਿਸਨੇ ਹਰ ਤਰ੍ਹਾਂ ਦੇ ਭੋਗਾਂ ਦੀ ਸਮੱਗਰੀ ਦਾ ਤਿਆਗ ਕਰ ਦਿੱਤਾ ਹੈ, ਅਜਿਹਾ ਕਿਸੇ ਤਰ੍ਹਾਂ ਦੀ ਉਮੀਦ ਨਾ ਕਰਨ ਵਾਲਾ ਪੁਰਸ਼ ਕੇਵਲ ਸਰੀਰ ਸੰਬੰਧੀ ਕਰਮ ਕਰਦਾ ਹੋਇਆ ਵੀ ਪਾਪਾਂ ਤੋਂ ਮੁਕਤ ਰਹਿੰਦਾ ਹੈ (4.21)। ਉਨ੍ਹਾਂ ਨੇ ਇਹ ਸਿੱਟਾ ਕੱਢਿਆ ਕਿ ਯੱਗ ਦੇ ਜਾਣਕਾਰਾਂ ਨੇ ਅਨਾਸਕਤੀ ਨਾਲ ਕਰਮ ਕਰਦੇ ਹੋਏ ਪਾਪ ਦਾ ਨਾਸ ਕਰ ਦਿੱਤਾ ਹੈ (4.30)। ਇਹ ਯੱਗ ਵਿੱਚ ਪਾਪਾਂ ਦੇ ਵਿਨਾਸ਼ ਦੇ ਬਾਰੇ ਵਿੱਚ ਭਗਵਾਨ ਵਲੋਂ ਸਾਨੂੰ ਤਸੱਲੀ ਦਿਵਾਈ ਗਈ ਹੈ। ਸ੍ਰੀ ਕਿ੍ਰਸ਼ਨ ਨੇ ਪਹਿਲਾਂ ਇਹ ਐਲਾਨ ਕੀਤਾ ਕਿ ਕਰਮ ਉੱਤੇ ਸਾਡਾ ਅਧਿਕਾਰ ਹੈ, ਪਰ ਕਰਮਫਲ ਉੱਤੇ ਨਹੀਂ (2.47)। ਉੱਥੇ ਉਨ੍ਹਾਂ ਨੇ ਇਕ ਰਹੱਸ ਦਾ ਖੁਲਾਸਾ ਕੀਤਾ ਕਿ ਯੱਗ ਦੇ ਨਿਰਸਵਾਰਥ ਕਰਮ ਦਾ ਬਾਕੀ ਭਾਗ ਬ੍ਰਹਮ ਦਾ ਅੰਮ੍ਰਿਤ ਹੈ (4.31)। ਸੂਖਮ ਸੰਕੇਤ ਇਹ ਦਿੱਤਾ ਗਿਆ ਹੈ ਕਿ ਅਸੀਂ ਜੋ ਕੁਝ ਵੀ ਪ੍ਰਾਪਤ ਕਰਦੇ ਹਾਂ ਉਹ ਸਾਡੇ ਦੁਆਰਾ ਸਚੇਤ ਜਾਂ ਅਚੇਤ ਰੂਪ ਵਿੱਚ ਕੀਤੇ ਗਏ ਨਿਰਸਵਾਰਥ ਕਰਮਾਂ ਦਾ ਪਰਿਣਾਮ ਹੈ। ਇਕ ਹੋਰ ਸਿੱਟਾ ਇਹ ਹੈ ਕਿ ਜੇ ਅਸੀਂ ਸੰਤੋਖ ਨੂੰ ਮਾਨਦੰਡ ਵਜੋਂ ਲੈਂਦੇ ਹਾਂ, ਤਾਂ ਸੰਤੁਸ਼ਟ ਵਿਅਕਤੀ ਹੋਰ ਸੰਤੁਸ਼ਟ ਹੋ ਜਾਂਦਾ ਹੈ, ਅਤੇ ਦੁਖੀ ਵਿਅਕਤੀ ਹੋਰ ਦੁਖੀ ਹੋ ਜਾਂਦਾ ਹੈ। ਜਾਂ ਕਿਹਾ ਜਾ ਸਕਦਾ ਹੈ ਕਿ ਸੰਤੋਖ ਹੋਰ ਸੰਤੋਖ ਲੈ ਕੇ ਆਉਂਦਾ ਹੈ ਅਤੇ ਦੁੱਖ ਹੋਰ ਦੁੱਖ। ਇਹ ਯੱਗ ਤੋਂ ਮਿਲਣ ਵਾਲੇ ਸੰਤੋਖ ਦੇ ਅੰਮ੍ਰਿਤ ਦੇ ਬਾਰੇ ਵਿੱਚ ਭਗਵਾਨ ਵਲੋਂ ਦਿੱਤਾ ਗਿਆ ਇਕ ਹੋਰ ਭਰੋਸਾ ਹੈ। ਪ੍ਰੇਰਣਾ ਹੀ ਕਿਸੇ ਕਰਮ ਨੂੰ ਪਾਪ ਬਣਾਉਂਦੀ ਹੈ ਅਤੇ ਇਹੋ ਕਰਮ ਜਦੋਂ ਯੱਗ ਦੀ ਤਰ੍ਹਾਂ ਕੀਤਾ ਜਾਂਦਾ ਹੈ, ਤਾਂ ਇਹ ਪੰੁਨ ਬਣ ਜਾਂਦਾ ਹੈ, ਜਿਸ ਨੂੰ ਮੁਕਤੀ ਅਤੇ ਸੰਤੋਖ ਦਾ ਅੰਮ੍ਰਿਤ ਕਿਹਾ ਜਾਂਦਾ ਹੈ।
Embed this episode
NOW PLAYING
93. ਸੰਤੁਸ਼ਟੀ ਹੀ ਅੰਮ੍ਰਿਤ
No transcript for this episode yet
Similar Episodes
No similar episodes found.