EPISODE · Sep 20, 2024 · 3 MIN
95. ਪਾਪਾਂ ਦੇ ਸਮੁੰਦਰ ਲਈ ਗਿਆਨ ਰੂਪੀ ਕਿਸ਼ਤੀ
from Gita Acharan · host Siva Prasad
ਕੁਰੂਕਸ਼ੇਤਰ ਯੁੱਧ ਦੇ ਦੌਰਾਨ ਅਰਜਨ ਦੀ ਨਿਰਾਸ਼ਾ ਉਸ ਦੀ ਇਸ ਭਾਵਨਾ ਦੇ ਅਨੁਸਾਰ ਹੈ, ਕਿ ਉਹ ਪਾਪ ਕਰ ਰਿਹਾ ਹੈ। ਉਸ ਨੂੰ ਲੱਗ ਰਿਹਾ ਹੈ ਕਿ ਅਪਣੇ ਉਸਤਾਦਾਂ, ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਮਾਰਨਾ ਪਾਪ ਤੋਂ ਛੁੱਟ ਹੋਰ ਕੁਝ ਨਹੀਂ ਹੈ (1.36), ਅਤੇ ਉਹ ਸੋਚਦਾ ਹੈ ਕਿ ਅਜਿਹੇ ਪਾਪ ਪੂਰਨ ਕਾਰਜ ਤੋਂ ਦੂਰ ਰਹਿਣਾ ਚਾਹੀਦਾ ਹੈ (1.38)। ਇਸ ਤੱਥ ਤੋਂ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਹੈ ਕਿ ਉਹ ਅਤੇ ਉਸਦੇ ਭਾਈ ਰਾਜ ਦੇ ਲਾਲਚ ਵਿੱਚ ਅਪਣੇ ਹੀ ਭਾਈਆਂ ਨੂੰ ਮਾਰਨ ਦੀ ਤਿਆਰੀ ਕਰ ਰਹੇ ਹਨ (1.45)। ਅਰਜਨ ਦੇ ਇਸ ਭਰਮ ਨੂੰ ਦੂਰ ਕਰਨ ਲਈ ਸ੍ਰੀ ਕਿ੍ਰਸ਼ਨ ਵਾਰ ਵਾਰ ਅਰਜਨ ਨਾਲ ਪਾਪ ਦੇ ਬਾਰੇ ਵਿੱਚ ਗੱਲ ਕਰਦੇ ਹਨ। ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਜੇ ਤੁਸੀਂ ਪਾਪੀਆਂ ਵਿਚੋਂ ਸਭ ਤੋਂ ਜ਼ਿਆਦਾ ਪਾਪੀ ਹੋ, ਤਾਂ ਵੀ ਤੁਸੀਂ ਗਿਆਨ ਦੀ ਕਿਸ਼ਤੀ ਰਾਹੀਂ ਪਾਪ ਦੇ ਸਮੁੰਦਰ ਨੂੰ ਸੁਰੱਖਿਅਤ ਰੂਪ ਵਿੱਚ ਪਰ ਕਰ ਲਵੋਗੇ (4.36)। ਜਿਸ ਪ੍ਰਕਾਰ ਜਲਦੀ ਹੋਈ ਅੱਗ ਦੀ ਲਾਟ ਜਲਣ ਵਾਲੀ ਲੱਕੜੀ ਨੂੰ ਸਵਾਹ ਬਣਾ ਦਿੰਦੀ ਹੈ, ਉਸੇ ਤਰ੍ਹਾਂ ਗਿਆਨ ਦੀ ਅੱਗ ਸਾਰੇ ਕਰਮਾਂ ਨੂੰ ਭਸਮ ਕਰ ਦਿੰਦੀ ਹੈ (4.37)। ਸ੍ਰੀ ਕਿ੍ਰਸ਼ਨ ਲਈ ਪਾਪ ਅੰਧਕਾਰ ਦੇ ਸਮਾਨ ਹੈ, ਜੋ ਗਿਆਨ ਅਤੇ ਜਾਗਰੂਕਤਾ ਦੇ ਪ੍ਰਕਾਸ਼ ਨਾਲ ਦੂਰ ਹੋ ਜਾਂਦਾ ਹੈ। ਹਨ੍ਹੇਰਾ ਬਹੁਤ ਸਮੇਂ ਤੋਂ ਰਿਹਾ ਹੋਵੇਗਾ, ਜਾਂ ਸੰਘਣਾ ਹਨ੍ਹੇਰਾ ਹੋ ਸਕਦਾ ਹੈ, ਪਰ ਰੋਸ਼ਨੀ ਜਾਂ ਪ੍ਰਕਾਸ਼ ਉਸ ਨੂੰ ਦੂਰ ਕਰ ਦਿੰਦਾ ਹੈ। ਭਾਵੇਂ ਇਹ ਗੱਲ ਉਨ੍ਹਾਂ ਧਾਰਮਕ ਉਪਦੇਸ਼ਾਂ ਦੇ ਉਲਟ ਹੈ, ਜੋ ਕਰਮਾਂ, ਵਿਚਾਰਾਂ ਅਤੇ ਭਾਵਨਾਵਾਂ ਨਾਲ ਸੰਬੰਧਤ ਹਨ, ਜਿਨ੍ਹਾਂ ਨੂੰ ਪਾਪਾਂ ਦੇ ਰੂਪ ਵਿੱਚ ਚਿੰਨ੍ਹਤ ਕੀਤਾ ਜਾਂਦਾ ਹੈ ਅਤੇ ਉਸ ਪਾਪ ਨੂੰ ਦੁੱਖ ਦੀ ਧਰੁਵੀਤਾ ਦਾ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਸਾਰੇ ਧਰਮ ਪਾਪਾਂ ਤੋਂ ਛੁਟਕਾਰਾ ਪਾ ਕੇ ਸੁੱਖ ਦੀ ਧਰੁਵੀਤਾ ਪ੍ਰਾਪਤ ਕਰਨ ਲਈ ਵਿਭਿੰਨ ਪ੍ਰਕਾਰ ਦੇ ਰੀਤੀ ਰਿਵਾਜਾਂ ਅਤੇ ਅਨੁਸ਼ਠਾਨਾਂ ਆਦਿ ਦੇ ਉਪਦੇਸ਼ ਦਿੰਦੇ ਹਨ। ਪਾਪ ਸਧਾਰਨ ਹਨ ਜਾਂ ਡੂੰਘੇ, ਉਸ ਹਿਸਾਬ ਨਾਲ ਅਨੁਸ਼ਠਾਨ ਦੀ ਮਾਤਰਾ ਅਤੇ ਕਿਸਮ ਵੱਖਰੀ ਹੰੁਦੀ ਹੈ। ਜੇਕਰ ਉਹ ਪਾਪ ਲੰਬੇ ਸਮੇਂ ਤੱਕ ਕੀਤਾ ਜਾਂਦਾ ਹੈ, ਤਾਂ ਵੱਧ ਪਸ਼ਚਾਤਾਪ ਦੀ ਲੋੜ ਹੰੁਦੀ ਹੈ। ਪਰ ਸ੍ਰੀ ਕਿ੍ਰਸ਼ਨ ਲਈ ਪਾਪ ਦੀ ਲੰਬਾਈ ਤੇ ਡੂੰਘਾਈ ਕੋਈ ਅਰਥ ਨਹੀਂ ਰੱਖਦੀ। ਸਿਰਫ ਉਸ ਨੂੰ ਜਾਣਨ ਦੀ ਲੋੜ ਹੈ ਜਿਸ ਦੁਆਰਾ ਅਸੀਂ ਸਾਰੇ ਪ੍ਰਾਣੀਆਂ ਦੇ ਨਾਲ ਭਗਵਾਨ ਨੂੰ ਵੀ ਅਪਣੇ ਅੰਦਰ ਦੇਖ ਸਕਾਂਗੇ (4.35)। ਧਰਮ ਸਾਡੇ ਪਾਪ ਕਰਨ ਦੇ ਅਪਰਾਧ ਗਿਆਨ ਉੱਤੇ ਫਲਦੇ ਫੁੱਲਦੇ ਹਨ, ਜਦੋਂ ਕਿ ਅਧਿਆਤਮਿਕਤਾ, ਅਹਿਸਾਨਮੰਦੀ ਅਤੇ ਜਾਗਰੂਕਤਾ ਰਾਹੀਂ ਦਰਸਾਉਂਦੀ ਹੈ ਕਿ ਪਾਪ ਤੇ ਪੰੁਨ ਇਕੱਤਵ ਦੇ ਵੱਖਰੇ ਹਿੱਸੇ ਹਨ।
Embed this episode
NOW PLAYING
95. ਪਾਪਾਂ ਦੇ ਸਮੁੰਦਰ ਲਈ ਗਿਆਨ ਰੂਪੀ ਕਿਸ਼ਤੀ
No transcript for this episode yet
Similar Episodes
No similar episodes found.