EPISODE · Oct 17, 2024 · 4 MIN
99. ਕਰਮ ਨਹੀਂ ਨਫਰਤ ਤਿਆਗੋ
from Gita Acharan · host Siva Prasad
ਅਗਿਆਨ ਕਾਰਨ ਵਿਅਕਤੀ ਪਦਾਰਥਕ ਸੰਪਤੀ ਨੂੰ ਹੜੱਪਣ ਵਿੱਚ ਲੱਗਾ ਰਹਿੰਦਾ ਹੈ, ਜਿਸ ਨਾਲ ਕਰਮ ਦੇ ਬੰਧਨ ਵਿੱਚ ਵਾਧਾ ਹੰੁਦਾ ਹੈ। ਜਦੋਂ ਜਾਗਰੂਕਤਾ ਦੀ ਪਹਿਲੀ ਕਿਰਨ ਉਤਰਦੀ ਹੈ ਤਾਂ ਉਹ ਤਿਆਗ ਦੇ ਬਾਰੇ ਵਿੱਚ ਸੋਚਣ ਲਗਦਾ ਹੈ, ਜਿਵੇਂ ਇਥੇ ਅਰਜਨ ਹੁਰੀਂ ਕੋਸ਼ਿਸ਼ ਕਰ ਰਹੇ ਹਨ। ਹੁਣ ਭਰਮ ਇਸ ਗੱਲ ਵਿੱਚ ਹੈ ਕਿ ਕੀ ਤਿਆਗਿਆ ਜਾਵੇ। ਆਮ ਪ੍ਰਵਿਰਤੀ ਇਹ ਹੈ ਕਿ ਸਾਰੇ ਕਰਮਾਂ ਜਾਂ ਕਾਰਜਾਂ ਨੂੰ ਤਿਆਗਿਆ ਜਾਵੇ, ਪਰ ਕਿਉਂਕਿ ਸਾਡਾ ਵੰਡੀਆਂ ਪਾਉਣ ਵਾਲਾ ਮਨ, ਜਿਹੜਾ ਕਾਰਜਾਂ ਨੂੰ ਚੰਗੇ ਜਾਂ ਬੁਰੇ ਦੇ ਰੂਪ ਵਿੱਚ ਵੰਡਦਾ ਹੈ ਦੇ ਦੁਆਰਾ ਅਸੀਂ ਕਰਮਾਂ ਨੂੰ ਵੰਡ ਲੈਂਦੇ ਹਾਂ, ਫਿਰ ਅਸੀਂ ਜਿਨ੍ਹਾਂ ਕਾਰਜਾਂ ਨੂੰ ਬੁਰਾ ਜਾਂ ਫਾਲਤੂ ਸਮਝਦੇ ਹਾਂ, ਉਨ੍ਹਾਂ ਨੂੰ ਤਿਆਗਣਾ ਚਾਹੰੁਦੇ ਹਾਂ। ਦੂਜੇ ਪਾਸੇ ਸ੍ਰੀ ਕਿ੍ਰਸ਼ਨ ਤਿਆਗ ਦੇ ਸੰਬੰਧ ਵਿੱਚ ਇਕ ਪੂਰਨ ਉਦਾਰਨ /ਨਮੂਨਾ ਪ੍ਰਸਤੁਤ ਕਰਦੇ ਹਨ ਅਤੇ ਕਹਿੰਦੇ ਹਨ: ਜੋ ਪੁਰਸ਼ ਨਾ ਕਿਸੇ ਨਾਲ ਨਫਰਤ ਕਰਦਾ ਹੈ ਤਾਂ ਨਾਂ ਹੀ ਕਿਸੇ ਦੀ ਇੱਛਾ ਕਰਦਾ ਹੈ, ਉਹ ਕਰਮਯੋਗੀ ਨਿੱਤ ਸੰਨਿਆਸੀ ਹੀ ਸਮਝਿਆ ਜਾਣਾ ਚਾਹੀਦਾ ਹੈ, ਕਿਉਂਕਿ ਰਾਗ-ਦਵੇਸ਼ (ਨਫਰਤ) ਆਦਿ ਦਵੰਧਾਂ ਤੋਂ ਰਹਿਤ ਪੁਰਸ਼ ਸੁੱਖ ਪੂਰਵਕ ਸੰਸਾਰ ਬੰਧਨ ਤੋਂ ਮੁਕਤ ਹੋ ਜਾਂਦਾ ਹੈ (5.3)। ਪਹਿਲੀ ਚੀਜ਼ ਜਿਸਦਾ ਸਾਨੂੰ ਤਿਆਗ ਕਰਨਾ ਚਾਹੀਦਾ ਹੈ, ਉਹ ਹੈ ਦਵੇਸ਼ (ਨਫਰਤ)। ਇਹ ਕਿਸੇ ਵੀ ਚੀਜ਼ ਵੱਲ ਹੋ ਸਕਦੀ ਹੈ, ਜਿਹੜੀ ਸਾਡੀਆਂ ਮਾਨਤਾਵਾਂ ਦੇ ਖਿਲਾਫ ਹੰੁਦੀ ਹੈ, ਜਿਵੇਂ ਧਰਮ, ਜਾਤੀ ਜਾਂ ਰਾਸ਼ਟਰੀਅਤਾ। ਨਫਰਤ ਸਾਡੇ ਕੰਮਕਾਰ (ਪੇਸ਼ਾ), ਲੋਕਾਂ ਜਾਂ ਸਾਡੇ ਆਸ-ਪਾਸ ਦੀਆਂ ਚੀਜ਼ਾਂ ਨਾਲ ਹੋ ਸਕਦੀ ਹੈ। ਸਪੱਸ਼ਟ ਅੰਤਰ ਵਿਰੋਧਾਂ ਵਿੱਚ ਏਕਤਾ ਵੇਖਣਾ ਮਹੱਤਵਪੂਰਨ ਹੈ। ਨਿੱਤ-ਸੰਨਿਆਸੀ ਨਫਰਤ ਦੇ ਨਾਲ ਨਾਲ ਇੱਛਾਵਾਂ ਦਾ ਵੀ ਤਿਆਗ ਕਰਦਾ ਹੈ। ਸ੍ਰੀ ਕਿ੍ਰਸ਼ਨ ਸਾਨੂੰ ਨਫਰਤ ਅਤੇ ਇੱਛਾਵਾਂ ਵਰਗੇ ਗੁਣਾਂ ਨੂੰ ਤਿਆਗਣ ਦੀ ਸਲਾਹ ਦਿੰਦੇ ਹਨ। ਸੱਚਾਈ ਇਹ ਹੈ ਕਿ ਕਰਮਾਂ ਦਾ ਕੋਈ ਵਾਸਤਵਿਕ ਤਿਆਗ ਨਹੀਂ ਹੈ ਕਿਉਂਕਿ ਅਸੀਂ ਇਕ ਕਰਮ ਦਾ ਤਿਆਗ ਕਰਕੇ ਅਪਣੇ ਗੁਣਾਂ ਦੇ ਪ੍ਰਭਾਵ ਵਿੱਚ ਦੂਜੇ ਕਰਮ ਨੂੰ ਕਰਨ ਲੱਗਦੇ ਹਾਂ। ਇਸ ਲਈ ਸਾਨੂੰ ਅਪਣੇ ਬਾਹਰੀ ਕਰਮਾਂ ਦੀ ਬਜਾਇ ਅਪਣੇ ਅੰਦਰ ਵੱਸੇ ਹੋਏ ਵਿਭਾਜਨ ਨੂੰ ਤਿਆਗਣਾ ਚਾਹੀਦਾ ਹੈ। ਸ੍ਰੀ ਕਿ੍ਰਸ਼ਨ ਅੱਗੇ ਕਹਿੰਦੇ ਹਨ: ਗਿਆਨ ਯੋਗੀਆਂ ਦੁਆਰਾ ਜੋ ਪਰਮਧਾਮ (ਉੱਚਾ ਸਥਾਨ) ਪ੍ਰਾਪਤ ਕੀਤਾ ਜਾਂਦਾ ਹੈ, ਕਰਮਯੋਗੀਆਂ ਦੁਆਰਾ ਵੀ ਉਸੇ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਇਸ ਲਈ ਜਿਹੜਾ ਪੁਰਸ਼ ਗਿਆਨਯੋਗ ਤੇ ਕਰਮਯੋਗ ਨੂੰ ਫਲਰੂਪ ਵਿੱਚ ਵੇਖਦਾ ਹੈ, ਉਹੀ ਅਸਲ ਸੱਚ ਨੂੰ ਵੇਖਦਾ ਹੈ (5.5)। ਕਰਮਯੋਗ ਤੋਂ ਬਿਨਾਂ ਹੋਣ ਵਾਲੇ, ਅਰਥਾਤ ਮਨ, ਇੰਦਰੀਆਂ ਤੇ ਸਰੀਰ ਦੁਆਰਾ ਹੋਣ ਵਾਲੇ ਸਾਰੇ ਕਰਮਾਂ ਵਿੱਚ ਕਰਤਾਪਣ ਦਾ ਤਿਆਗ ਪ੍ਰਾਪਤ ਹੋਣਾ ਕਠਿਨ ਹੈ, ਅਤੇ ਭਗਵਾਨ ਸਰੂਪ ਨੂੰ ਮੰਨਣ ਵਾਲਾ ਕਰਮਯੋਗੀ ਪਾਰਬ੍ਰਹਮ ਪ੍ਰਮਾਤਮਾ ਨੂੰ ਛੇਤੀ ਹੀ ਪ੍ਰਾਪਤ ਕਰ ਲੈਂਦਾ ਹੈ (5.6)। ਕਰਮ ਉਹ ਜੰਤਰ ਹੈ ਜੋ ਸਾਨੂੰ ਇਹ ਪਤਾ ਲਾਉਣ ਵਿੱਚ ਮੱਦਦ ਕਰਦਾ ਹੈ ਕਿ ਸਾਡੇ ਅੰਦਰ ਕਿੰਨੀ ਘਿਰਣਾ ਅਤੇ ਇੱਛਾਵਾਂ ਹਨ। ਇਸ ਲਈ ਸ੍ਰੀ ਕਿ੍ਰਸ਼ਨ ਉਨ੍ਹਾਂ ਨੂੰ ਤਿਆਗਣ ਦੀ ਬਜਾਇ ਨਿਸ਼ਕਾਮ ਕਰਮ ਕਰਨ ਲਈ ਪ੍ਰੇਰਣਾ ਦਿੰਦੇ ਹਨ।
Embed this episode
NOW PLAYING
99. ਕਰਮ ਨਹੀਂ ਨਫਰਤ ਤਿਆਗੋ
No transcript for this episode yet
Similar Episodes
No similar episodes found.