A Splash of Light - ਛੱਟਾ ਚਾਨਣਾਂ ਦਾ episode artwork

EPISODE · Feb 26, 2022 · 1H 1M

A Splash of Light - ਛੱਟਾ ਚਾਨਣਾਂ ਦਾ

from Sukhwant Hundal's podcast

ਛੱਟਾ ਚਾਨਣਾਂ ਦਾ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਸੰਨ 1983 ਵਿੱਚ ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ (ਇਪਾਨਾ) ਦੇ ਸੱਦੇ ਉੱਤੇ ਪਹਿਲੀ ਵਾਰ ਕੈਨੇਡਾ ਆਏ ਸਨ। ਇਸ ਫੇਰੀ ਦੌਰਾਨ ਜਿੱਥੇ ਇਪਾਨਾ ਨੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਗੁਰਸ਼ਰਨ ਸਿੰਘ ਦੇ ਨਾਟਕਾਂ ਦੇ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ, ਉੱਥੇ ਗੁਰਸ਼ਰਨ ਸਿੰਘ ਦੀ ਟੀਮ - ਅੰਮ੍ਰਿਤਸਰ ਨਾਟਕ ਕਲਾ ਕੇਂਦਰ - ਦੇ ਮੈਂਬਰਾਂ ਦੀਆਂ ਅਵਾਜ਼ਾਂ ਵਿੱਚ 12 ਅਗਾਂਹਵਧੂ ਗੀਤਾਂ ਦਾ ਰਿਕਾਰਡ - "ਛੱਟਾ ਚਾਨਣਾਂ ਦਾ" ਵੀ ਤਿਆਰ ਕਰਵਾਇਆ। ਇਹਨਾਂ ਗੀਤਾਂ ਵਿੱਚ ਆਗੂ ਅਵਾਜ਼ ਪਰਮਜੀਤ ਸਿੰਘ ਦੀ ਸੀ ਅਤੇ ਸਹਾਇਕ ਅਵਾਜ਼ਾਂ ਕੇਵਲ ਧਾਲੀਵਾਲ ਅਤੇ ਦਲੀਪ ਭਨੋਟ ਦੀਆਂ ਸਨ। ਢੋਲਕ 'ਤੇ ਸਾਥ ਦਿੱਤਾ ਸੀ ਕੈਨੇਡਾ ਦੇ ਕਲਾਕਾਰ ਪਿਆਰੇ ਲਾਲ ਨੇ। ਕੁਮੈਂਟਰੀ ਰਾਹੀਂ ਗੀਤਾਂ ਨੂੰ ਲੜੀਬੱਧ ਕੀਤਾ ਸੀ ਗੁਰਸ਼ਰਨ ਸਿੰਘ ਨੇ। ਸੰਤ ਰਾਮ ਉਦਾਸੀ, ਪਾਸ਼, ਸ਼ਹਰਯਾਰ, ਜਗਰੂਪ ਝਨੀਰ, ਨਰਿੰਦਰ ਚਾਹਲ, ਜੈਮਲ ਪੱਡਾ, ਬੰਗਾਲੀ ਕਵੀ ਰਾਮ ਸਿੰਘ, ਸੁਰਿੰਦਰ ਗਿੱਲ ਅਤੇ ਜਸਵੰਤ ਖਟਕੜ ਦੇ ਲਿਖੇ ਗੀਤਾਂ ਦਾ ਇਹ ਰਿਕਾਰਡ 1970ਵਿਆਂ/80ਵਿਆਂ ਦੇ ਪੰਜਾਬ ਦੇ ਅਗਾਂਹਵਧੂ ਸਭਿਆਚਾਰ ਦਾ ਇਕ ਮਹੱਤਵਪੂਰਨ ਨਮੂਨਾ ਹੈ। ਇਪਾਨਾ ਦੇ ਧੰਨਵਾਦ ਸਹਿਤ ਅਸੀਂ ਇਹ ਗੀਤ ਆਪਣੇ ਪੌਡਕਾਸਟ ਉੱਪਰ ਪਾ ਰਹੇ ਹਾਂ ਤਾਂ ਕਿ ਇਹ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕਣ। Hosted on Acast. See acast.com/privacy for more information.

Episode metadata supplied by the publisher feed · Published Feb 26, 2022

Embed this episode

Ready to play

A Splash of Light - ਛੱਟਾ ਚਾਨਣਾਂ ਦਾ

0:00 1:01:53

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Sukhwant Hundal's podcast?

This episode is 1 hour and 1 minute long.

When was this Sukhwant Hundal's podcast episode published?

This episode was published on February 26, 2022.

Can I download this Sukhwant Hundal's podcast episode?

Yes. Use the download control on the episode player to save the publisher-provided media file.
URL copied to clipboard!