EPISODE · Apr 15, 2026 · 4 MIN
ਭਾਰਤ ਵਿੱਚ ਸ਼ੁਰੂ ਹੋ ਰਹੀ ਹੈ ਜਨਗਣਨਾ, ਜਾਤੀ ਨੂੰ ਵੀ ਕੀਤਾ ਜਾਵੇਗਾ ਸ਼ਾਮਿਲ
from SBS Punjabi - ਐਸ ਬੀ ਐਸ ਪੰਜਾਬੀ
ਭਾਰਤ 16 ਅਪ੍ਰੈਲ 2026 ਤੋਂ ਆਪਣੀ ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਸ਼ੁਰੂ ਕਰ ਰਿਹਾ ਹੈ ਅਤੇ ਇਸ ਦੇ ਲਈ ਕਰੀਬ 2 ਅਰਬ ਆਸਟ੍ਰੇਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ। ਅਨੁਮਾਨਿਤ 1.4 ਅਰਬ ਆਬਾਦੀ ਦੇ ਮੁਲਕ ਭਾਰਤ ਵਿੱਚ ਇਹ ਜਨਗਣਨਾ 2 ਪੜਾਵਾਂ ਵਿੱਚ ਹੋਵੇਗੀ ਅਤੇ 1930 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਜਾਤੀ ਨੂੰ ਇਸ ਜਨਗਣਨਾ ਵਿੱਚ ਸ਼ਾਮਿਲ ਕੀਤਾ ਜਾਵੇਗਾ। ਹਾਲਾਂਕਿ ਇਸ ਪ੍ਰਕ੍ਰਿਆ ਦੇ ਡਿਜੀਟਲੀਕਰਨ ਤੋਂ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਉਠੇ ਹਨ, ਪਰ ਭਾਰਤ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਪ੍ਰਕ੍ਰਿਆ ਦੌਰਾਨ ਸੁਰੱਖਿਆ ਪ੍ਰਣਾਲੀਆਂ ਦਾ ਨਿਯਮਿਤ ਤੌਰ 'ਤੇ ਆਡਿਟ ਕੀਤਾ ਜਾਵੇਗਾ, ਅਤੇ ਇਕੱਤਰ ਕੀਤੀ ਜਾਣਕਾਰੀ ਸੁਰੱਖਿਅਤ ਡੇਟਾ ਸੈਂਟਰਾਂ ਵਿੱਚ ਏਨਕ੍ਰਿਪਟ ਕੀਤੀ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਪ੍ਰਦਾਨ ਕਰਦੀ ਪੇਸ਼ ਹੈ ਇਹ ਰਿਪੋਰਟ...
Embed this episode
NOW PLAYING
ਭਾਰਤ ਵਿੱਚ ਸ਼ੁਰੂ ਹੋ ਰਹੀ ਹੈ ਜਨਗਣਨਾ, ਜਾਤੀ ਨੂੰ ਵੀ ਕੀਤਾ ਜਾਵੇਗਾ ਸ਼ਾਮਿਲ
No transcript for this episode yet
Similar Episodes
No similar episodes found.