EPISODE · Jul 16, 2026 · 4 MIN
ਹੁਣ Digital Arrival Card ਨਾਲ ਹੋਵੇਗੀ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਮੁਸਾਫਰਾਂ ਦੀ ਐਂਟਰੀ
from SBS Punjabi - ਐਸ ਬੀ ਐਸ ਪੰਜਾਬੀ
ਆਸਟ੍ਰੇਲੀਆ ਵਿੱਚ ਦਾਖ਼ਲ ਹੋਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਅਤੇ ਸੈਲਾਨੀਆਂ ਲਈ ਜਲਦ ਹੀ ਕਾਗਜ਼ੀ ਅਰਾਈਵਲ ਕਾਰਡ ਦੀ ਥਾਂ ਡਿਜੀਟਲ ਅਰਾਈਵਲ ਕਾਰਡ ਲਾਗੂ ਕੀਤਾ ਜਾਵੇਗਾ। ਅਕਤੂਬਰ 2024 ਤੋਂ ਚੋਣਵੀਆਂ ਉਡਾਣਾਂ 'ਤੇ ਚੱਲ ਰਹੇ ਪਾਇਲਟ ਪ੍ਰਾਜੈਕਟ ਦੀ ਸਫਲਤਾ ਤੋਂ ਬਾਅਦ ਫੈਡਰਲ ਸਰਕਾਰ ਨੇ ਇਸ ਪ੍ਰਣਾਲੀ ਨੂੰ ਅਗਲੇ 12 ਤੋਂ 18 ਮਹੀਨਿਆਂ ਵਿੱਚ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਯਾਤਰੀਆਂ ਦੀ ਐਂਟਰੀ ਪ੍ਰਕਿਰਿਆ ਹੋਰ ਤੇਜ਼, ਆਸਾਨ ਅਤੇ ਆਧੁਨਿਕ ਬਣੇਗੀ, ਜਦਕਿ ਬਾਰਡਰ ਸੁਰੱਖਿਆ ਅਤੇ ਡਾਟਾ ਪ੍ਰਬੰਧਨ ਵਿੱਚ ਵੀ ਸੁਧਾਰ ਆਵੇਗਾ। ਜਿਹੜੇ ਯਾਤਰੀ ਡਿਜੀਟਲ ਸਹੂਲਤ ਦੀ ਵਰਤੋਂ ਨਹੀਂ ਕਰ ਸਕਣਗੇ, ਉਨ੍ਹਾਂ ਲਈ ਕਾਗਜ਼ੀ ਫਾਰਮ ਦੀ ਸਹੂਲਤ ਵੀ ਜਾਰੀ ਰਹੇਗੀ। ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਇਸ ਨਵੀਂ ਪ੍ਰਣਾਲੀ ਨੂੰ ਲਾਗੂ ਕਰਨ ਲਈ ਫੈਡਰਲ ਸਰਕਾਰ ਚਾਰ ਸਾਲਾਂ ਦੌਰਾਨ 56 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਨਿਵੇਸ਼ ਕਰੇਗੀ। ਇਸ ਬਦਲਾਅ ਨਾਲ ਯਾਤਰੀਆਂ ਲਈ ਕੀ ਕੁਝ ਬਦਲੇਗਾ ਅਤੇ ਇਸ ਦਾ ਅਸਰ ਕੀ ਹੋਵੇਗਾ, ਜਾਣੋ ਇਸ ਪੌਡਕਾਸਟ ਵਿੱਚ।
Embed this episode
NOW PLAYING
ਹੁਣ Digital Arrival Card ਨਾਲ ਹੋਵੇਗੀ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਮੁਸਾਫਰਾਂ ਦੀ ਐਂਟਰੀ
No transcript for this episode yet
Similar Episodes
No similar episodes found.