EPISODE · Jun 8, 2026 · 8 MIN
ਪੰਜਾਬ ਗਏ ਆਸਟ੍ਰੇਲੀਅਨ ਨਾਗਰਿਕ ਦੇ ਕਤਲ ਦਾ ਖੁਲਾਸਾ, ਸਕੇ ਭਰਾ ਸਮੇਤ ਹੋਰ ਗ੍ਰਿਫਤਾਰ
from SBS Punjabi - ਐਸ ਬੀ ਐਸ ਪੰਜਾਬੀ
ਮੈਲਬਰਨ ਤੋਂ ਪੰਜਾਬ ਗਏ 66 ਸਾਲਾਂ ਆਸਟ੍ਰੇਲੀਅਨ ਨਾਗਰਿਕ ਸੁਨੀਲ ਸ਼ਰਮਾ ਦੇ ਉਥੇ ਲਾਪਤਾ ਹੋਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਸਕੇ ਭਰਾ ਸਤੀਸ਼ ਸ਼ਰਮਾ ਸਮੇਤ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋੋੋਂ ਬਾਅਦ ਸ਼ਨੀਵਾਰ (6 ਜੂਨ) ਨੂੰ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਨਾਲ ਜੁੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਵੱਲੋਂ ਪਹਿਲਾਂ ਉਸ ਨੂੰ ਕਿਸੇ ਪੀਣ ਵਾਲੀ ਚੀਜ਼ ਵਿੱਚ ਮਿਲਾ ਕੇ ਨੀਂਦ ਵਾਲੀਆਂ ਗੋਲੀਆਂ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਉਸ ਦੇ ਸਿਰ ਉਤੇ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿਤਾ ਗਿਆ। ਪੁਲਿਸ ਵੱਲੋਂ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਰਿਪੋਰਟ...
Embed this episode
NOW PLAYING
ਪੰਜਾਬ ਗਏ ਆਸਟ੍ਰੇਲੀਅਨ ਨਾਗਰਿਕ ਦੇ ਕਤਲ ਦਾ ਖੁਲਾਸਾ, ਸਕੇ ਭਰਾ ਸਮੇਤ ਹੋਰ ਗ੍ਰਿਫਤਾਰ
No transcript for this episode yet
Similar Episodes
No similar episodes found.