EPISODE · Jul 3, 2026 · 7 MIN
ਪੰਜਾਬੀ ਡਾਇਸਪੋਰਾ: ਪੱਛਮੀ ਲੰਡਨ ਨਸ਼ਾ ਤਸਕਰੀ ਨੈੱਟਵਰਕ 'ਚ ਸਾਬਕਾ ਜੱਜ ਸਮੇਤ ਤਿੰਨ ਪੰਜਾਬੀ ਮੂਲ ਦੇ ਲੋਕਾਂ ਨੂੰ ਜੇਲ੍ਹ
from SBS Punjabi - ਐਸ ਬੀ ਐਸ ਪੰਜਾਬੀ
ਲੰਡਨ ਦੀ ਮੈਟਰੋਪੋਲੀਟਨ ਪੁਲਿਸ ਵੱਲੋਂ ਪੱਛਮੀ ਲੰਡਨ ਵਿੱਚ ਕਥਿਤ ਤੌਰ 'ਤੇ ਹੈਰੋਇਨ ਅਤੇ ਕਰੈਕ ਕੋਕੀਨ ਦੀ ਤਸਕਰੀ ਕਰਨ ਵਾਲੇ ਇੱਕ ਸੰਗਠਿਤ ਅਪਰਾਧ ਨੈੱਟਵਰਕ ਖ਼ਿਲਾਫ਼ ਕੀਤੀ ਗਈ ਜਾਂਚ ਦੇ ਨਤੀਜੇ ਵਜੋਂ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਕੁੱਲ 22 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਪੁਰਸ਼ੋਤਮ ਢਿੱਲੋਂ (59 ਸਾਲ), ਜੋ ਆਪਣੀ ਗ੍ਰਿਫ਼ਤਾਰੀ ਸਮੇਂ ਇੱਕ ਮੈਜਿਸਟ੍ਰੇਟ ਵਜੋਂ ਸੇਵਾ ਨਿਭਾ ਰਿਹਾ ਸੀ, ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ, ਹਰਦੀਪ ਥਿੰਦ (48 ਸਾਲ) ਨੂੰ 12 ਸਾਲ ਤੇ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ, ਅਤੇ ਬਿਕਰਮਜੀਤ ਬਰਾੜ (46 ਸਾਲ) ਨੂੰ ਤਿੰਨ ਸਾਲ ਅਤੇ ਚਾਰ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
Embed this episode
Ready to play
ਪੰਜਾਬੀ ਡਾਇਸਪੋਰਾ: ਪੱਛਮੀ ਲੰਡਨ ਨਸ਼ਾ ਤਸਕਰੀ ਨੈੱਟਵਰਕ 'ਚ ਸਾਬਕਾ ਜੱਜ ਸਮੇਤ ਤਿੰਨ ਪੰਜਾਬੀ ਮੂਲ ਦੇ ਲੋਕਾਂ ਨੂੰ ਜੇਲ੍ਹ
No transcript for this episode yet
Similar Episodes
No similar episodes found.