PODCAST · society
ਆਸਟ੍ਰੇਲੀਆ ਬਾਰੇ ਜਾਣੋ
by SBS
ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।
-
165
Are you prepared for Australia’s flu season? - ਆਸਟ੍ਰੇਲੀਆ ਐਕਸਪਲੇਨਡ : ਕੀ ਤੁਸੀਂ ਆਸਟ੍ਰੇਲੀਆ ਦੇ ਫਲੂ ਸੀਜ਼ਨ ਲਈ ਤਿਆਰ ਹੋ?
Influenza is a highly contagious viral infection. As flu season begins in Australia, here’s what you need to know to protect yourself, your family and the most vulnerable in our community. - ਕੀ ਤੁਸੀਂ ਆਸਟ੍ਰੇਲੀਆ ਵਿੱਚ ਇਨਫਲੂਐਂਜਾ ਵਾਇਰਸ ਦੇ ਫੈਲਾਅ ਅਤੇ ਇਸ ਦੇ ਅਸਰ ਬਾਰੇ ਜਾਣਦੇ ਹੋ? ਭਾਵੇਂ ਕਿ ਇਸ ਦਾ ਖਤਰਾ ਸਾਰਾ ਸਾਲ ਬਣਿਆ ਰਹਿੰਦਾ ਹੈ ਪਰ ਪਤਝੜ ਅਤੇ ਸਰਦੀਆਂ ਦੇ ਮੌਸਮ ਦੌਰਾਨ ਇਹ ਵੱਡੀ ਗਿਣਤੀ ’ਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਇਸ ਨੂੰ ਹਲਕੇ ਵਿੱਚ ਲੈਂਦੇ ਹਨ ਜਦਕਿ ਇਸ ਵਾਇਰਸ ਕਾਰਨ ਲੋਕਾਂ ਨੂੰ ਗੰਭੀਰ ਬੀਮਾਰੀ ਅਤੇ ਹਸਪਤਾਲ ਵਿੱਚ ਭਰਤੀ ਹੋਣ ਦਾ ਖਤਰਾ ਵੀ ਬਣ ਜਾਂਦਾ ਹੈ। ਅਜਿਹੇ ਵਿੱਚ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਿਸ ਤਰ੍ਹਾਂ ਕਰਨਾ ਹੈ, ਇਹ ਰਿਪੋਰਟ ਇਸ ਬਾਰੇ ਚਾਨਣਾ ਪਾਉਂਦੀ ਹੈ।
-
164
Tips to reduce petrol costs | Fuel in Focus - ਆਸਟ੍ਰੇਲੀਆ ਐਕਸਪਲੇਨਡ : ਪੈਟਰੋਲ ਦਾ ਖਰਚਾ ਘਟਾਉਣ ਲਈ ਸੁਝਾਅ|'ਫਿਊਲ ਇਨ ਫੋਕਸ'
Rising fuel prices are putting pressure on household budgets across Australia, and for many people, it’s changing the way they travel. So what can you do to reduce your fuel costs without giving up your daily routine? Here are some simple, practical ways to save money on petrol. - ਸਮੁੱਚੇ ਆਸਟ੍ਰੇਲੀਆ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਪਰਿਵਾਰਾਂ ਦੇ ਬਜਟ ਉੱਤੇ ਦਬਾਅ ਪਾ ਰਹੀਆਂ ਹਨ - ਅਤੇ ਬਹੁਤ ਸਾਰੇ ਲੋਕਾਂ ਲਈ, ਇਸ ਕਾਰਨ ਉਨ੍ਹਾਂ ਦੇ ਸਫਰ ਕਰਨ ਦੇ ਤਰੀਕੇ ਵੀ ਬਦਲ ਰਹੇ ਹਨ। ਤਾਂ ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਨੂੰ ਛੱਡੇ ਬਿਨਾਂ ਤੇਲ ਦੇ ਖਰਚੇ ਨੂੰ ਘੱਟ ਕਰਨ ਲਈ ਕੀ ਕਰ ਸਕਦੇ ਹੋ? ਪੈਟ੍ਰੋਲ ’ਤੇ ਪੈਸੇ ਬਚਾਉਣ ਲਈ ਕੁਝ ਸਰਲ ਅਤੇ ਵਿਹਾਰਿਕ ਤਰੀਕੇ ਇੱਥੇ ਦਿੱਤੇ ਗਏ ਹਨ।
-
163
Women’s legal services in Australia: Understanding your options - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਮਹਿਲਾਵਾਂ ਲਈ ਕਾਨੂੰਨੀ ਸੇਵਾਵਾਂ – ਆਪਣੇ ਵਿਕਲਪਾਂ ਨੂੰ ਸਮਝੋ
Workplace discrimination, gender-based violence and financial inequality—these are just some of the reasons why women need dedicated legal services. You don’t have to navigate the legal system alone. In Australia, free legal services exist to advocate for vulnerable women in ways that are safe, confidential and culturally appropriate. - ਕੰਮ-ਕਾਜ ਵਾਲੀ ਥਾਂ ਉੱਤੇ ਭੇਦਭਾਵ, ਲਿੰਗ ਆਧਾਰਿਤ ਹਿੰਸਾ ਅਤੇ ਆਰਥਿਕ ਅਸਮਾਨਤਾ- ਇਹ ਕੁਝ ਅਜਿਹੇ ਕਾਰਨ ਹਨ ਜਿਨ੍ਹਾਂ ਕਾਰਨ ਮਹਿਲਾਵਾਂ ਨੂੰ ਵਿਸ਼ੇਸ਼ ਕਾਨੂੰਨੀ ਸੇਵਾਵਾਂ ਦੀ ਲੋੜ ਹੁੰਦੀ ਹੈ। ਤੁਹਾਨੂੰ ਕਾਨੂੰਨੀ ਪ੍ਰਕ੍ਰਿਆ ਦਾ ਸਾਹਮਣਾ ਇਕੱਲਿਆਂ ਨਹੀਂ ਕਰਨਾ। ਆਸਟ੍ਰੇਲੀਆ ਵਿੱਚ, ਅਸੁਰੱਖਿਅਤ ਮਹਿਲਾਵਾਂ ਨੂੰ ਅਧਿਕਾਰਾਂ ਦੀ ਵਕਾਲਤ ਕਰਨ ਲਈ ਮੁਫ਼ਤ ਕਾਨੂੰਨੀ ਸੇਵਾਵਾਂ ਉਪਲਬਧ ਹਨ, ਜੋ ਸੁਰੱਖਿਅਤ, ਗੁਪਤ ਅਤੇ ਸੱਭਿਆਚਾਰਕ ਤੌਰ ’ਤੇ ਢੁੱਕਵੇਂ ਹਨ।
-
162
Thinking of a career change? Here are some tips and options to consider - ਆਸਟ੍ਰੇਲੀਆ ਐਕਸਪਲੇਨਡ : ਕੀ ਤੁਸੀਂ ਕਰੀਅਰ ਬਦਲਣ ਬਾਰੇ ਸੋਚ ਰਹੇ ਹੋ? ਜਾਣੋ, ਆਸਟ੍ਰੇਲੀਆ ਵਿੱਚ ਨੌਕਰੀਆਂ ਕਿਵੇਂ ਬਦਲਣੀਆਂ ਹਨ?
Looking to step into a new career? You're not the only one, the stats suggest. No matter your age, background or whether English is your first language, a career change at some point is almost inevitable nowadays. In Australia, support is available to help you through the process. - ਕੀ ਤੁਸੀਂ ਇੱਕ ਨਵੇਂ ਕਰੀਅਰ ਵਿੱਚ ਕਦਮ ਰੱਖਣਾ ਚਾਹੁੰਦੇ ਹੋ? ਅੰਕੜੇ ਦੱਸਦੇ ਹਨ ਕਿ ਅਜਿਹਾ ਸੋਚਣ ਵਾਲੇ ਤੁਸੀਂ ਇਕੱਲੇ ਨਹੀਂ ਹੋ। ਤੁਹਾਡੀ ਉਮਰ, ਪਿਛੋਕੜ ਜਾਂ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਹੈ ਜਾਂ ਨਹੀਂ, ਹੁਣ ਕਿਸੇ ਵੀ ਸਮੇਂ ਕਰੀਅਰ ਵਿੱਚ ਤਬਦੀਲੀ ਆਮ ਗੱਲ ਹੈ। ਆਸਟ੍ਰੇਲੀਆ ਵਿੱਚ, ਇਸ ਪ੍ਰਕਿਰਿਆ ਵਿੱਚ ਤੁਹਾਡੀ ਮਦਦ ਕਰਨ ਲਈ ਸਹਾਇਤਾ ਉਪਲਬਧ ਹੈ।
-
161
Australia’s unique wildlife: what makes it special and what’s at risk - ਆਸਟ੍ਰੇਲੀਆ ਐਕਸਪਲੇਂਡ: ਆਸਟ੍ਰੇਲੀਆ ਦਾ ਵਿਲੱਖਣ ਜੰਗਲੀ ਜੀਵਨ ਅਤੇ ਇਸ ਨੂੰ ਖਾਸ ਬਣਾਉਣ ਵਾਲੀਆਂ ਵਿਸ਼ੇਸ਼ਤਾਵਾਂ ਦਰਪੇਸ਼ ਖਤਰੇ
Australia is one of the most biodiverse places on Earth, home to wildlife and plant species found nowhere else on the planet. In this episode of Australia Explained you’ll learn about what makes Australia’s biodiversity so special, the threats it faces and how we can all help protect it. - ਆਸਟ੍ਰੇਲੀਆ ਧਰਤੀ ਦੇ ਸਭ ਤੋਂ ਵੱਧ ਜੈਵ-ਵਿਭਿੰਨਤਾ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਅਜਿਹੇ ਜੰਗਲੀ ਜੀਵ ਅਤੇ ਪੌਦਿਆਂ ਦੀਆਂ ਪ੍ਰਜਾਤੀਆਂ ਮਿਲਦੀਆਂ ਹਨ ਜੋ ਦੁਨੀਆ ਵਿੱਚ ਹੋਰ ਕਿਤੇ ਵੀ ਨਹੀਂ ਮਿਲਦੀਆਂ। ‘Australia Explained’ ਦੇ ਇਸ ਐਪੀਸੋਡ ਵਿੱਚ ਤੁਸੀਂ ਜਾਣੋਗੇ ਕਿ ਆਸਟ੍ਰੇਲੀਆ ਦੀ ਜੈਵ-ਵਿਭਿੰਨਤਾ ਨੂੰ ਕੀ ਖਾਸ ਬਣਾਉਂਦਾ ਹੈ, ਇਸਨੂੰ ਕਿਹੜੇ ਖਤਰੇ ਦਰਪੇਸ਼ ਹਨ ਅਤੇ ਅਸੀਂ ਸਾਰੇ ਮਿਲ ਕੇ ਇਸਦੀ ਰੱਖਿਆ ਕਿਵੇਂ ਕਰ ਸਕਦੇ ਹਾਂ।
-
160
How to buy Indigenous art and craft ethically in Australia - ਆਸਟ੍ਰੇਲੀਆ ਐਕਸਪਲੇਨਡ : ਆਸਟ੍ਰੇਲੀਆ ਵਿੱਚ ਆਦਿਵਾਸੀ ਕਲਾ ਨੈਤਿਕ ਢੰਗ ਨਾਲ ਕਿਵੇਂ ਖਰੀਦੀਏ?
Buying Aboriginal and Torres Strait Islander art can be meaningful, but how do you know if it's real and ethical? Fake art is still a problem in Australia, and protections are still developing. This guide helps you understand what to look for, what questions to ask, and where to buy safely. By choosing carefully, you can support First Nations artists and their communities. - ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਖਰੀਦਣਾ ਅਰਥਪੂਰਨ ਹੋ ਸਕਦਾ ਹੈ, ਪਰ ਤੁਸੀਂ ਕਿਵੇਂ ਜਾਣੋਗੇ ਕਿ ਇਹ ਅਸਲੀ ਅਤੇ ਨੈਤਿਕ ਹਨ? ਆਸਟ੍ਰੇਲੀਆ ਵਿੱਚ ਨਕਲੀ ਕਲਾ ਇੱਕ ਸਮੱਸਿਆ ਹੈ, ਅਤੇ ਸੁਰੱਖਿਆ ਉਪਾਵਾਂ ਬਾਰੇ ਅਜੇ ਵੀ ਕੰਮ ਚੱਲ ਰਿਹਾ ਹੈ। ਇਹ ਗਾਈਡ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਹੈ ਕਿਹੜੇ ਸਵਾਲ ਪੁੱਛਣੇ ਹਨ, ਅਤੇ ਸੁਰੱਖਿਅਤ ਢੰਗ ਨਾਲ ਖਰੀਦ ਕਿੱਥੋਂ ਕਰਨੀ ਹੈ? ਧਿਆਨ ਨਾਲ ਚੋਣ ਕਰਕੇ, ਤੁਸੀਂ ਫਸਟ ਨੇਸ਼ਨਜ਼ ਕਲਾਕਾਰਾਂ ਅਤੇ ਉਨ੍ਹਾਂ ਦੇ ਭਾਈਚਾਰਿਆਂ ਦਾ ਸਮਰਥਨ ਕਰ ਸਕਦੇ ਹੋ।
-
159
What actually happened on January 26? - ਆਸਟ੍ਰੇਲੀਆ ਐਕਸਪਲੇਨਡ: 26 ਜਨਵਰੀ ਨੂੰ ਅਸਲ ਵਿੱਚ ਕੀ ਹੋਇਆ ਸੀ?
January 26 is one of the most debated dates in Australia’s history. Often described as the nation’s birthday, the day marks neither the formal founding of the colony nor the creation of the Commonwealth. Instead, it reflects a layered history shaped by colonisation, political decisions, and ongoing First Nations resistance. Understanding what actually happened on January 26 reveals why the date is experienced so differently across the country. - 26 ਜਨਵਰੀ ਨੂੰ ਅਕਸਰ ਆਸਟ੍ਰੇਲੀਆ ਦੇ ਰਾਸ਼ਟਰੀ ਦਿਨ ਵਜੋਂ ਮਨਾਇਆ ਜਾਂਦਾ ਹੈ, ਪਰ ਇਹ ਤਾਰੀਖ ਨਾ ਤਾਂ ਕਲੋਨੀ ਦੀ ਰਸਮੀ ਸਥਾਪਨਾ ਅਤੇ ਨਾ ਹੀ ਕੋਮਨਵੈਲਥ ਦੀ ਸਿਰਜਣਾ ਨਾਲ ਸਿੱਧੀ ਤੌਰ ’ਤੇ ਜੁੜੀ ਹੋਈ ਹੈ। ਦਰਅਸਲ, ਇਹ ਦਿਨ ਕੋਲੋਨਾਈਜ਼ੇਸ਼ਨ ਦੀ ਸ਼ੁਰੂਆਤ, ਬਾਅਦ ਦੇ ਰਾਜਨੀਤਿਕ ਫੈਸਲਿਆਂ ਅਤੇ ਪਹਿਲੇ ਰਾਸ਼ਟਰਾਂ ਦੇ ਲਗਾਤਾਰ ਵਿਰੋਧ ਨਾਲ ਸੰਬੰਧਿਤ ਇੱਕ ਪੇਚੀਦਾ ਤੇ ਵਿਵਾਦਤ ਇਤਿਹਾਸ ਨੂੰ ਦਰਸਾਉਂਦਾ ਹੈ। ਇਹ ਸਵਾਲ ਅਜੇ ਵੀ ਮੌਜੂਦ ਹੈ ਕਿ 26 ਜਨਵਰੀ ਨੂੰ ਅਸਲ ਵਿੱਚ ਕੀ ਹੋਇਆ ਸੀ ਅਤੇ ਅੱਜ ਇਸਦੀ ਮਹੱਤਤਾ ਕੀ ਹੈ।
-
158
Your guide to camping in Australia - ਆਸਟ੍ਰੇਲੀਆ ਐਕਸਪਲੇਨਡ: ਕੈਂਪਿੰਗ ਦੇ ਸਫ਼ਰ ਨੂੰ ਸੁਖਾਵਾਂ ਬਣਾਉਣ ਲਈ ਮਾਹਰਾਂ ਦੀਆਂ ਕੁੱਝ ਹਿਦਾਇਤਾਂ
Going camping is an incredible way to experience Australia’s great outdoors whilst also taking a break from technology and daily routines. We unpack the benefits of camping, the preparation required, the equipment you should consider taking, and how to be a considerate camper. - ਆਸਟ੍ਰੇਲੀਆ 'ਚ ਕੈਂਪਿੰਗ ਕਰਨਾ ਬਹੁਤ ਆਮ ਹੈ ਅਤੇ ਕਿਫਾਇਤੀ ਛੁੱਟੀਆਂ ਬਿਤਾਉਣ ਦਾ ਇਹ ਇੱਕ ਸ਼ਾਨਦਾਰ ਅਨੁਭਵ ਵੀ ਹੈ। ਕੈਂਪਿੰਗ ਦੀ ਯਾਤਰਾ ਆਰਾਮਦਾਇਕ ਅਤੇ ਵਧੀਆ ਰਹੇ ਇਸ ਲਈ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਤਰਾਂ ਦੀ ਤਿਆਰੀ ਕਰਨ ਦੀ ਲੋੜ ਹੈ। ਆਸਟ੍ਰੇਲੀਆ ਐਕਪਲੇਂਡ ਦੇ ਇਸ ਪੋਡਕਾਸਟ ਵਿੱਚ ਜਾਣੋ ਕਿ ਕੈਂਪਿੰਗ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
-
157
How to cope during a heatwave in Australia - ਆਸਟ੍ਰੇਲੀਆ ਐਕਸਪਲੇਂਡ: ਆਸਟ੍ਰੇਲੀਆ ਵਿੱਚ ਗਰਮੀ ਦੀ ਲਹਿਰ ਜਾਂ ਲੂ ਦੌਰਾਨ ਬਚਾਅ ਕਿਵੇਂ ਕਰੀਏ?
Summer in Australia can be very hot, and as our climate continues to warm, heatwaves are expected to become more frequent and more intense. In this episode of Australia Explained, we cover what a heatwave is, why they pose such a significant risk to human health, who is at most risk, and how to best prepare to cope with a heatwave. - ਆਸਟ੍ਰੇਲੀਆ ਵਿੱਚ ਗਰਮੀ ਦਾ ਸੀਜ਼ਨ ਬਹੁਤ ਜ਼ਿਆਦਾ ਗਰਮ ਹੋ ਸਕਦਾ ਹੈ, ਅਤੇ ਜਲਵਾਯੂ ਤਬਦੀਲੀ ਕਾਰਨ ਇਹ ਸੰਭਾਵਨਾ ਹੈ ਕਿ ਲੂ ਯਾਨੀ ਗਰਮੀ ਦੀਆਂ ਲਹਿਰਾਂ ਪਹਿਲਾਂ ਨਾਲੋਂ ਜ਼ਿਆਦਾ ਅਤੇ ਵਧੇਰੇ ਭਿਆਨਕ ਰੂਪ ਵਿੱਚ ਆਉਣਗੀਆਂ। 'ਆਸਟ੍ਰੇਲੀਆ ਐਕਸਪਲੇਂਡ' ਦੇ ਇਸ ਐਪੀਸੋਡ ਵਿੱਚ, ਅਸੀਂ ਦੱਸਾਂਗੇ ਕਿ ਗਰਮੀ ਦੀ ਲਹਿਰ ਕੀ ਹੁੰਦੀ ਹੈ, ਇਹ ਮਨੁੱਖੀ ਸਿਹਤ ਲਈ ਇੰਨਾ ਵੱਡਾ ਖ਼ਤਰਾ ਕਿਉਂ ਪੈਦਾ ਕਰਦੀ ਹੈ, ਸਭ ਤੋਂ ਵੱਧ ਖ਼ਤਰਾ ਕਿਸ ਨੂੰ ਹੈ, ਅਤੇ ਗਰਮੀ ਦੀ ਲਹਿਰ ਦਾ ਸਾਹਮਣਾ ਕਰਨ ਲਈ ਸਭ ਤੋਂ ਵਧੀਆ ਤਿਆਰੀ ਕਿਵੇਂ ਕੀਤੀ ਜਾਵੇ?
-
156
Your first steps to engaging with Indigenous Australians - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਦੇ ਸਵਦੇਸ਼ੀ ਲੋਕਾਂ ਨਾਲ ਜੁੜਨ ਲਈ ਸ਼ੁਰੂਆਤ ਕਿੱਥੋਂ ਕੀਤੀ ਜਾ ਸਕਦੀ ਹੈ?
Connecting with Indigenous Australia can be daunting for a newcomer to the country. So, where do you start? We asked Yawuru woman Shannan Dodson, CEO of the Healing Foundation, about simple ways to engage with First Nations issues and people within your local community. - ਦੇਸ਼ ਵਿੱਚ ਨਵੇਂ ਆਉਣ ਵਾਲੇ ਲੋਕਾਂ ਲਈ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨਾਲ ਜੁੜਨਾ ਔਖਾ ਹੋ ਸਕਦਾ ਹੈ। ਤਾਂ, ਤੁਸੀਂ ਸ਼ੁਰੂਆਤ ਕਿੱਥੋਂ ਕਰ ਸਕਦੇ ਹੋ? ਇਸ ਐਪੀਸੋਡ ਵਿੱਚ, ਅਸੀਂ 'ਹੀਲਿੰਗ ਫਾਊਂਡੇਸ਼ਨ' ਦੀ ਸੀਈਓ, ਯਾਵੁਰੂ ਔਰਤ ਸ਼ੈਨਨ ਡੌਡਸਨ ਨੂੰ ਫਸਟ ਨੇਸ਼ਨਜ਼ ਦੇ ਮੁੱਦਿਆਂ ਅਤੇ ਤੁਹਾਡੇ ਸਥਾਨਕ ਭਾਈਚਾਰੇ ਦੇ ਲੋਕਾਂ ਨਾਲ ਜੁੜਨ ਦੇ ਸਰਲ ਤਰੀਕਿਆਂ ਬਾਰੇ ਪੁੱਛਿਆ।
-
155
A parent’s guide to help teens adjust to social media age restrictions - ਆਸਟ੍ਰੇਲੀਆ ਐਕਸਪਲੇਂਡ: ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੀਆਂ ਉਮਰ ਸੀਮਾਵਾਂ ਦੇ ਅਨੁਕੂਲ ਬਣਾਉਣ ਬਾਰੇ ਮਾਪਿਆਂ ਲਈ ਗਾਈਡ
Australia is restricting access to social media accounts for under-16s, and many families are wondering what it means in practice. While the rules place responsibility on tech platforms rather than young people or their parents, the changes may still create stress for teens who rely on social media to stay connected. Find out how the ban will work, why connection still matters, and how experts suggest supporting young people through the transition. - ਆਸਟ੍ਰੇਲੀਆ, 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਖਾਤਿਆਂ ਦੀ ਪਹੁੰਚ ਸੀਮਿਤ ਕਰ ਰਿਹਾ ਹੈ, ਅਤੇ ਕਈ ਪਰਿਵਾਰ ਸੋਚ ਰਹੇ ਹਨ ਕਿ ਇਸਦਾ ਅਸਲ ਜੀਵਨ ਵਿੱਚ ਕੀ ਅਰਥ ਹੋਵੇਗਾ। ਜਦੋਂ ਕਿ ਨਿਯਮ ਨੌਜਵਾਨਾਂ ਜਾਂ ਉਨ੍ਹਾਂ ਦੇ ਮਾਪਿਆਂ ਦੀ ਬਜਾਏ ਤਕਨੀਕੀ ਪਲੇਟਫਾਰਮਾਂ 'ਤੇ ਜ਼ਿੰਮੇਵਾਰੀ ਪਾਉਂਦੇ ਹਨ, ਪਰ ਇਹ ਬਦਲਾਅ ਅਜੇ ਵੀ ਉਨ੍ਹਾਂ ਕਿਸ਼ੋਰਾਂ ਲਈ ਤਣਾਅ ਪੈਦਾ ਕਰ ਸਕਦੇ ਹਨ ਜੋ ਜੁੜੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਨਿਰਭਰ ਕਰਦੇ ਹਨ। ਜਾਣੋ ਕਿ ਇਹ ਪਾਬੰਦੀ ਕਿਵੇਂ ਕੰਮ ਕਰੇਗੀ, ਕਿਉਂ ਸੰਪਰਕ ਅਜੇ ਵੀ ਮਹੱਤਵਪੂਰਨ ਹੈ, ਅਤੇ ਮਾਹਿਰ ਨੌਜਵਾਨਾਂ ਨੂੰ ਇਸ ਬਦਲਾਅ ਵਿੱਚ ਸਹਾਇਤਾ ਦੇਣ ਲਈ ਕੀ ਸੁਝਾਅ ਦੇ ਰਹੇ ਹਨ।
-
154
From black tie to casual: How to decode dress codes - ਆਸਟ੍ਰੇਲੀਆ ਐਕਸਪਲੇਨਡ: ਕਾਲੀ ਟਾਈ ਤੋਂ ਕੈਯੂਅਲ ਤੱਕ — ਡਰੈੱਸ ਕੋਡ ਨੂੰ ਕਿਵੇਂ ਡੀਕੋਡ ਕਰਨਾ ਹੈ?
You’ve received an invitation that reads “Dress code: Cocktail attire”. What is this ‘code’? And more importantly, what will you wear? In this episode, we demystify the most common dress codes so that you can feel comfortable at any event. - ਤੁਹਾਨੂੰ ਇੱਕ ਸੱਦਾ ਪੱਤਰ ਮਿਲਿਆ ਹੈ ਜਿਸ 'ਤੇ ਲਿਖਿਆ ਹੈ 'ਡਰੈੱਸ ਕੋਡ: ਕਾਕਟੇਲ ਪਹਿਰਾਵਾ'। ਇਹ 'ਕੋਡ' ਕੀ ਹੈ? ਅਤੇ ਇਸ ਤੋਂ ਵੀ ਮਹੱਤਵਪੂਰਨ, ਤੁਸੀਂ ਕੀ ਪਹਿਨੋਗੇ? ਇਸ ਐਪੀਸੋਡ ਵਿੱਚ, ਅਸੀਂ ਸਭ ਤੋਂ ਆਮ ਡਰੈੱਸ ਕੋਡਾਂ ਨੂੰ ਸਮਝਦੇ ਹਾਂ ਤਾਂ ਜੋ ਤੁਸੀਂ ਕਿਸੇ ਵੀ ਸਮਾਗਮ ਵਿੱਚ ਆਰਾਮਦਾਇਕ ਮਹਿਸੂਸ ਕਰ ਸਕੋ।
-
153
From Mabo to modern Australia: the ongoing story of native title - ਆਸਟ੍ਰੇਲੀਆ ਐਕਸਪਲੇਂਡ: ਮਾਬੋ ਤੋਂ ਆਧੁਨਿਕ ਆਸਟ੍ਰੇਲੀਆ ਤੱਕ, ਮੂਲ ਸਿਰਲੇਖ ਦੀ ਨਿਰੰਤਰ ਚੱਲ ਰਹੀ ਕਹਾਣੀ
Australia is known around the world for its rich and diverse First Nations cultures. But when it comes to native title and land rights, you might still wonder what they actually mean. Discover what native title means in Australia, how it began with the Mabo Case, what the Native Title Act does, and why it matters for all Australians. - ਆਸਟ੍ਰੇਲੀਆ ਦੁਨੀਆ ਭਰ ਵਿੱਚ ਆਪਣੇ ਅਮੀਰ ਅਤੇ ਵਿਭਿੰਨ ਪਹਿਲੇ ਰਾਸ਼ਟਰ ਸੱਭਿਆਚਾਰਾਂ ਲਈ ਜਾਣਿਆ ਜਾਂਦਾ ਹੈ। ਪਰ ਜਦੋਂ ਮੂਲ ਸਿਰਲੇਖ ਯਾਨੀ Native Title ਅਤੇ ਜ਼ਮੀਨੀ ਅਧਿਕਾਰਾਂ ਦੀ ਗੱਲ ਆਉਂਦੀ ਹੈ, ਤਾਂ ਬਹੁਤ ਸਾਰੇ ਲੋਕਾਂ ਲਈ ਅਜੇ ਵੀ ਸਵਾਲ ਹੈ ਕਿ ਇਹਨਾਂ ਦਾ ਅਸਲ ਵਿੱਚ ਕੀ ਅਰਥ ਹੈ। ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਜਾਣੋ ਕਿ ਆਸਟ੍ਰੇਲੀਆ ਵਿੱਚ ਮੂਲ ਸਿਰਲੇਖ ਦਾ ਕੀ ਅਰਥ ਹੈ, ਇਹ ਮਾਬੋ ਕੇਸ ਨਾਲ ਕਿਵੇਂ ਸ਼ੁਰੂ ਹੋਇਆ, ਮੂਲ ਸਿਰਲੇਖ ਐਕਟ ਕੀ ਕਰਦਾ ਹੈ, ਅਤੇ ਇਹ ਸਾਰੇ ਆਸਟ੍ਰੇਲੀਆਈ ਲੋਕਾਂ ਲਈ ਕਿਉਂ ਮਾਇਨੇ ਰੱਖਦਾ ਹੈ?
-
152
How to build a career in Australia’s construction industry - ਆਸਟ੍ਰੇਲੀਆ ਦੇ ਉਸਾਰੀ ਉਦਯੋਗ ਵਿੱਚ ਕਰੀਅਰ ਕਿਵੇਂ ਬਣਾਇਆ ਜਾਵੇ | ਮੌਕੇ ਅਜੇ ਵੀ ਖੁੱਲੇ ਹਨ
Discover how migrants can start and grow a career in Australia’s construction sector. Learn about job demand, essential training, safety requirements, and the opportunities available across Australia. - ਜਾਣੋ ਕਿ ਪ੍ਰਵਾਸੀ ਆਸਟ੍ਰੇਲੀਆ ਦੇ ਉਸਾਰੀ ਖੇਤਰ ਵਿੱਚ ਆਪਣਾ ਕਰੀਅਰ ਕਿਵੇਂ ਸ਼ੁਰੂ ਕਰ ਸਕਦੇ ਹਨ, ਅਤੇ ਕਿਵੇਂ ਵਧਾ ਸਕਦੇ ਹਨ। ਨੌਕਰੀ ਦੀ ਮੰਗ, ਜ਼ਰੂਰੀ ਸਿਖਲਾਈ, ਸੁਰੱਖਿਆ ਜ਼ਰੂਰਤਾਂ ਅਤੇ ਆਸਟ੍ਰੇਲੀਆ ਭਰ ਵਿੱਚ ਉਪਲਬਧ ਮੌਕਿਆਂ ਬਾਰੇ ਜਾਣੋ।
-
151
Dating or matchmaking: How to find a partner in Australia - ਆਸਟ੍ਰੇਲੀਆ ਐਕਸਪਲੇਂਡ : ਡੇਟਿੰਗ ਜਾਂ ਮੈਚਮੇਕਿੰਗ; ਆਸਟ੍ਰੇਲੀਆ ਵਿੱਚ ਆਪਣਾ ਸਾਥੀ ਕਿਸ ਤਰ੍ਹਾਂ ਲੱਭੀਏ?
Many newly arrived migrants in Australia seek relationships not only for romance but to regain a sense of belonging. Separation from loved ones often drives this need for connection. This episode explores how dating in Australia differs from more collectivist cultures and how newcomers can find partners. From social events and dating apps to professional matchmaking, it highlights how migrants can build confidence, connection, and safety as they find love in a new country. - ਜਦੋਂ ਤੁਸੀਂ ਕਿਸੇ ਨਵੇਂ ਦੇਸ਼ ਵਿੱਚ ਪਹੁੰਚਦੇ ਹੋ, ਤਾਂ ਸਭ ਕੁਝ ਨਵਾਂ ਅਤੇ ਵੱਖਰਾ ਮਹਿਸੂਸ ਹੁੰਦਾ ਹੈ। ਤੁਹਾਨੂੰ ਰਹਿਣ ਲਈ ਜਗ੍ਹਾ ਮਿਲ ਜਾਂਦੀ ਹੈ, ਨੌਕਰੀ ਮਿਲ ਜਾਂਦੀ ਹੈ, ਅਤੇ ਇੱਕ ਰੋਜ਼ਮੱਰਾ ਦੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਪਰ ਜੇਕਰ ਤੁਸੀਂ ਕੁਆਰੇ ਹੋ ਅਤੇ ਇਕੱਲਾਪਨ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਇਸ ਨਵੀਂ ਜ਼ਿੰਦਗੀ ਨੂੰ ਇੱਕ ਸਾਥੀ ਨਾਲ ਸਾਂਝਾ ਕਰਨਾ ਸ਼ੁਰੂ ਕਰ ਸਕਦੇ ਹੋ।ਆਸਟ੍ਰੇਲੀਆ ਐਕਸਪਲੇਂਡ ਪੌਡਕਾਸਟ ਦਾ ਇਹ ਐਪੀਸੋਡ ਆਸਟ੍ਰੇਲੀਆ ਵਿੱਚ ਪਿਆਰ ਦੀ ਭਾਲ ਕਰ ਰਹੇ ਪ੍ਰਵਾਸੀਆਂ ਦੇ ਸਫ਼ਰ ’ਤੇ ਆਧਾਰਿਤ ਹੈੈ ਕਿ ਉਹ ਕਿਸ ਤਰ੍ਹਾਂ ਸ਼ੁਰੂਆਤ ਕਰਦੇ ਹਨ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈੈ, ਅਤੇ ਇੱਕ ਸਥਾਈ ਰਿਸ਼ਤਾ ਬਣਾਉਣ ਦੇ ਸੁਰੱਖਿਅਤ ਤਰੀਕੇ ਕਿਹੜੇ ਹਨ?
-
150
ਆਸਟ੍ਰੇਲੀਆ ਵਿੱਚ ਬਜ਼ੁਰਗ ਦੇਖਭਾਲ ਨੌਕਰੀਆਂ: ਪ੍ਰਵਾਸੀ ਬਣਾ ਰਹੇ ਹਨ ਸਫਲ ਕਰੀਅਰ | ਮੌਕੇ ਅਜੇ ਵੀ ਖੁੱਲੇ ਹਨ
ਆਸਟ੍ਰੇਲੀਆ ਦੇ ਬਜ਼ੁਰਗ ਦੇਖਭਾਲ ਖੇਤਰ ਵਿੱਚ ਪ੍ਰਵਾਸੀ ਮੌਕਿਆਂ ਦੀ ਪੜਚੋਲ ਕਰੋ। ਅਰਥਪੂਰਨ ਬਜ਼ੁਰਗ ਦੇਖਭਾਲ ਕਰੀਅਰ ਬਣਾਉਣ ਦੀਆਂ ਸਿਖਲਾਈ, ਸਹਾਇਤਾ ਅਤੇ ਪ੍ਰੇਰਨਾਦਾਇਕ ਕਹਾਣੀਆਂ ਬਾਰੇ ਜਾਣੋ।
-
149
What are Australia’s fishing laws and rules? - ਆਸਟ੍ਰੇਲੀਆ ਐਕਸਪਲੇਂਡ: ਆਸਟ੍ਰੇਲੀਆ ਵਿੱਚ ਮੱਛੀਆਂ ਫੜਨ ਦੇ ਕਾਨੂੰਨ ਅਤੇ ਨਿਯਮ ਕੀ ਹਨ?
Thinking of going fishing in Australia? Make sure you are familiar with local regulations, including licensing systems, closed seasons, size limits, permitted gear, and protected species. - ਕੀ ਤੁਸੀਂ ਆਸਟ੍ਰੇਲੀਆ ਵਿੱਚ ਮੱਛੀਆਂ ਫੜਨ ਜਾਣ ਬਾਰੇ ਸੋਚ ਰਹੇ ਹੋ? ਯਕੀਨੀ ਬਣਾਓ ਕਿ ਤੁਸੀਂ ਸਥਾਨਕ ਨਿਯਮਾਂ ਤੋਂ ਜਾਣੂ ਹੋ, ਜਿਸ ਵਿੱਚ ਲਾਈਸੈਂਸਿੰਗ ਪ੍ਰਣਾਲੀਆਂ, ਵਰਜਿਤ ਮੌਸਮ, ਆਕਾਰ ਸੀਮਾਵਾਂ, ਮਨਜ਼ੂਰੀ ਪ੍ਰਾਪਤ ਗੀਅਰ ਅਤੇ ਸੁਰੱਖਿਅਤ ਪ੍ਰਜਾਤੀਆਂ ਸ਼ਾਮਲ ਹਨ।
-
148
ਇੱਕ ਹੁਨਰਮੰਦ ਪ੍ਰਵਾਸੀ ਵਜੋਂ ਆਸਟ੍ਰੇਲੀਆ ਦੇ ਆਈਸੀਟੀ ਕਾਰਜਬਲ ਨੂੰ ਕਿਵੇਂ ਨੈਵੀਗੇਟ ਕਰਨਾ ਹੈ | ਮੌਕੇ ਅਜੇ ਵੀ ਖੁੱਲੇ ਹਨ
ਜਾਣੋ ਕਿ ਹੁਨਰਮੰਦ ਪ੍ਰਵਾਸੀ ਆਸਟ੍ਰੇਲੀਆ ਦੇ ਆਈਸੀਟੀ ਖੇਤਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਦੇ ਹਨ, ਨੌਕਰੀ ਦੀ ਭਾਲ ਅਤੇ ਸਥਾਨਕ ਤਜਰਬੇ ਤੋਂ ਲੈ ਕੇ ਨੈੱਟਵਰਕਿੰਗ ਅਤੇ ਤਕਨੀਕੀ ਕਰੀਅਰ ਵਿੱਚ ਤਰੱਕੀ ਤੱਕ, ਸਭ ਕੁਝ ਜਾਣੋ।
-
147
Understanding treaty in Australia: What First Nations people want you to know - ਆਸਟ੍ਰੇਲੀਆ ਐਕਸਪਲੇਂਡ: ਪਹਿਲੇ ਰਾਸ਼ਟਰਾਂ ਦੇ ਲੋਕ ਕੀ ਚਾਹੁੰਦੇ ਹਨ ਕਿ ਤੁਸੀਂ ਜਾਣੋ
Australia is home to the world’s oldest living cultures, yet remains one of the few countries without a national treaty recognising its First Peoples. This means there has never been a broad agreement about sharing the land, resources, or decision-making power - a gap many see as unfinished business. Find out what treaty really means — how it differs from land rights and native title, and why it matters. - ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਪੁਰਾਣੇ ਜੀਵਤ ਸੱਭਿਆਚਾਰਾਂ ਦਾ ਘਰ ਹੈ, ਪਰ ਫਿਰ ਵੀ ਇਹ ਉਹਨਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਆਪਣੇ ਪਹਿਲੇ ਰਾਸ਼ਟਰ ਦੇ ਲੋਕਾਂ ਨੂੰ ਮਾਨਤਾ ਦੇਣ ਵਾਲੀ ਕੋਈ ਰਾਸ਼ਟਰੀ ਸੰਧੀ ਨਹੀਂ ਹੈ। ਇਸਦਾ ਮਤਲਬ ਹੈ ਕਿ ਕਦੇ ਵੀ ਜ਼ਮੀਨ, ਸਰੋਤਾਂ ਜਾਂ ਫੈਸਲੇ ਕਰਨ ਦੀ ਤਾਕਤ ਸਾਂਝੀ ਕਰਨ ਬਾਰੇ ਕੋਈ ਵਿਆਪਕ ਸਮਝੌਤਾ ਨਹੀਂ ਹੋਇਆ — ਇੱਕ ਖਾਲੀਪਨ ਜਿਸਨੂੰ ਬਹੁਤ ਸਾਰੇ ਲੋਕ “ਅਧੂਰਾ ਕੰਮ” ਮੰਨਦੇ ਹਨ। ਜਾਣੋ ਸੰਧੀ ਦਾ ਅਸਲ ਮਤਲਬ ਕੀ ਹੈ — ਇਹ ਜ਼ਮੀਨ ਅਧਿਕਾਰਾਂ ਅਤੇ ਮੂਲ ਨਿਵਾਸੀ ਹੱਕਾਂ ਤੋਂ ਕਿਵੇਂ ਵੱਖਰੀ ਹੈ, ਅਤੇ ਇਹ ਕਿਉਂ ਮਹੱਤਵਪੂਰਣ ਹੈ?
-
146
ਆਸਟ੍ਰੇਲੀਆ ਵਿੱਚ ਨਰਸ ਵਜੋਂ ਕਿਵੇਂ ਕੰਮ ਕਰੀਏ? : ਰਜਿਸਟ੍ਰੇਸ਼ਨ, ਪ੍ਰੀਖਿਆ ਲਾਗਤ ਅਤੇ ਨੌਕਰੀ ਦੇ ਮੌਕੇ | ਕੰਮ ਜਾਰੀ ਹੈ
ਜਾਣੋ ਕਿ ਵਿਦੇਸ਼ੀ ਨਰਸਾਂ ਆਸਟ੍ਰੇਲੀਆ ਵਿੱਚ ਕੰਮ ਕਰਨ ਲਈ ਕਿਵੇਂ ਰਜਿਸਟਰੇਸ਼ਨ ਕਰਾ ਸਕਦੀਆਂ ਹਨ। NMBA ਲੋੜਾਂ, OSCE ਵਰਗੀਆਂ ਪ੍ਰੀਖਿਆਵਾਂ, ਲਾਗਤਾਂ, ਸਮਾਂ-ਸੀਮਾਵਾਂ ਅਤੇ ਅੰਤਰਰਾਸ਼ਟਰੀ ਨਰਸਾਂ ਲਈ ਨੌਕਰੀ ਦੇ ਮੌਕਿਆਂ ਬਾਰੇ ਜਾਣੋ।
-
145
How to donate blood in Australia - ਆਸਟ੍ਰੇਲੀਆ ਐਕਸਪਲੇਂਡ: ਆਸਟ੍ਰੇਲੀਆ ਵਿੱਚ ਖੂਨ ਦਾਨ ਦੀ ਪ੍ਰਕਿਰਿਆ: ਕੀ, ਕਿਵੇਂ ਅਤੇ ਕਿਉਂ?
Each time you donate blood, you can save up to three lives. In Australia, we rely on strangers to donate blood voluntarily, so it’s a truly generous and selfless act. This ensures that it’s free when you need it—but it also means we need people from all backgrounds to donate whenever they can. Here’s how you can help boost Australia’s precious blood supply. - ਇਸ ਪੋਡਕਾਸਟ ਵਿੱਚ, ਅਸੀਂ ਜਾਣਾਂਗੇ ਕਿ ਆਸਟ੍ਰੇਲੀਆ ਵਿੱਚ ਖੂਨ ਦਾਨ ਦੀ ਮਹੱਤਤਾ ਕੀ ਹੈ ਅਤੇ ਹਰ ਦਾਨ ਨਾਲ ਤਿੰਨ ਜਾਨਾਂ ਕਿਵੇਂ ਬਚਾਈਆਂ ਜਾ ਸਕਦੀਆਂ ਹਨ। ਖੂਨ ਦਾਨ ਪੂਰੀ ਤਰ੍ਹਾਂ ਸਵੈ-ਇੱਛਾ ਤੇ ਆਧਾਰਤ ਹੈ, ਜਿਸ ਨਾਲ ਇਹ ਇੱਕ ਉਦਾਰ ਅਤੇ ਨਿਰਸਵਾਰਥ ਕਾਰਜ ਬਣਦਾ ਹੈ। ਜਾਣੋ ਕਿ ਹਰ ਪਿਛੋਕੜ ਦੇ ਲੋਕ ਕਿਸ ਤਰ੍ਹਾਂ ਖੂਨ ਦਾਨ ਕਰਕੇ ਦੇਸ਼ ਦੀ ਕੀਮਤੀ ਖੂਨ ਸਪਲਾਈ ਵਧਾਉਣ ਵਿੱਚ ਯੋਗਦਾਨ ਪਾ ਸਕਦੇ ਹਨ।
-
144
ਤੁਸੀਂ ਆਸਟ੍ਰੇਲੀਆ ਵਿੱਚ ਇੱਕ ਇੰਜੀਨੀਅਰ ਵਜੋਂ ਕਿਵੇਂ ਕੰਮ ਕਰ ਸਕਦੇ ਹੋ: ਮਾਨਤਾ, ਨੌਕਰੀਆਂ ਅਤੇ ਨੈੱਟਵਰਕਿੰਗ | ਕੰਮ ਜਾਰੀ ਹੈ
ਆਸਟ੍ਰੇਲੀਆ ਇੰਜੀਨੀਅਰਿੰਗ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਫਿਰ ਵੀ ਬਹੁਤ ਸਾਰੇ ਪ੍ਰਵਾਸੀ ਇੰਜੀਨੀਅਰਜ਼ ਨੂੰ ਆਪਣੀ ਕਾਬਲੀਅਤ ਦੇ ਮੁਤਾਬਿਕ ਰੁਜ਼ਗਾਰ ਨਹੀਂ ਮਿਲ ਰਿਹਾ। ਇਸ ਖੇਤਰ ਵਿੱਚ ਯੋਗਤਾ ਦੀ ਮਾਨਤਾ, ਨੌਕਰੀ ਲੱਭਣ ਦੇ ਸੁਝਾਅ, ਬਾਇਓਡਾਟਾ ਤਿਆਰ ਕਰਨ ਦੇ ਮਸ਼ਵਰੇ, ਅਤੇ ਨੈੱਟਵਰਕਿੰਗ ਰਣਨੀਤੀਆਂ ਬਾਰੇ ਜਾਣਕਾਰੀ ਹਾਸਿਲ ਕਰੋ।
-
143
ਦੇਖਭਾਲ ਕਰਨ ਵਾਲਿਆਂ ਦੀ ਦੇਖਭਾਲ: ਆਸਟ੍ਰੇਲੀਆ ਵਿੱਚ ਦੇਖਭਾਲ ਕਰਤਾ ਸਹਾਇਤਾ ਸੇਵਾਵਾਂ ਤੱਕ ਕਿੰਝ ਪਹੁੰਚੀਏ?
ਆਸਟ੍ਰੇਲੀਆ ਵਿੱਚ ਨੌਂ ਵਿੱਚੋਂ ਇੱਕ ਵਿਅਕਤੀ ਕਿਸੇ ਬਜ਼ੁਰਗ, ਕਮਜ਼ੋਰ ਰਿਸ਼ਤੇਦਾਰ, ਦੋਸਤ ਜਾਂ ਕਿਸੇ ਸਿਹਤ ਸਥਿਤੀ ਜਾਂ ਅਪਾਹਜਤਾ ਵਾਲੇ ਵਿਅਕਤੀ ਦੀ ਦੇਖਭਾਲ ਕਰਦੇ ਹਨ ਪਰ ਅਕਸਰ, ਬਹੁਤ ਸਾਰੇ ਦੇਖਭਾਲ ਕਰਨ ਵਾਲੇ ਨਹੀਂ ਜਾਣਦੇ ਕਿ ਇੱਥੇ ਉਨ੍ਹਾਂ ਲਈ ਕਈ ਮੁਫ਼ਤ ਸਹਾਇਤਾ ਸੇਵਾਵਾਂ ਉਪਲੱਬਧ ਹਨ।
-
142
Road trips in Australia: What you need to know before hitting the road - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਸੜਕੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਹੈ?
There’s no better way to experience Australia than hitting the road. Between the wide-open landscapes, country bakery pies, and unexpected wildlife, a road trip lets you take in the country at your own pace. But even if you’ve driven overseas, Australia comes with its own set of challenges, especially when you venture off the beaten path. - ਆਸਟ੍ਰੇਲੀਆ ਦਾ ਅਨੁਭਵ ਕਰਨ ਦੇ ਲਈ ਸੜਕੀ ਸਫਰ ਕਰਨ ਤੋਂ ਇਲਾਵਾ ਹੋਰ ਕੋਈ ਵਧੀਆ ਤਰੀਕਾ ਨਹੀਂ ਹੈ। ਵਿਸ਼ਾਲ ਕੁਦਰਤੀ ਨਜ਼ਾਰਿਆਂ, ਦੇਸੀ ਬੇਕਰੀਆਂ ਤੋਂ ਮਿਲਣ ਵਾਲਾ ਤਾਜ਼ਾ ਕੇਕ ਅਤੇ ਅਚਾਨਕ ਮਿਲ ਜਾਣ ਵਾਲੇ ਜੰਗਲੀ ਜੀਵਾਂ ਦੇ ਦ੍ਰਿਸ਼ਾਂ ਦੇ ਵਿਚਕਾਰ, ਆਪਣੀ ਮੰਜ਼ਿਲ ਤੱਕ ਪੁੱਜਣ ਲਈ ਹਵਾਈ ਸਫ਼ਰ ਦੇ ਮੁਕਾਬਲੇ ਸੜਕ ਰਾਹੀਂ ਕੀਤੀ ਯਾਤਰਾ ਦੇਸ਼ ਬਾਰੇ ਵੱਧ ਗਿਆਨ ਪ੍ਰਦਾਨ ਕਰਦੀ ਹੈ। ਬੇਸ਼ੱਕ ਤੁਸੀਂ ਸੜਕੀ ਮਾਰਗ ਰਾਹੀਂ ਕਿਤੇ ਹੋਰ ਵੀ ਸਫਰ ਕੀਤੇ ਹਨ ਤਾਂ ਵੀ ਆਸਟ੍ਰੇਲੀਆ ਵਿੱਚ ਵਿਲੱਖਣ ਤਰ੍ਹਾਂ ਚੁਣੌਤੀਆਂ ਆਉਂਦੀਆਂ ਹਨ।
-
141
How to become an early childhood educator in Australia - ਆਸਟ੍ਰੇਲੀਆ ਐਕਸਪਲੇਨਡ: ਜਾਣੋ ਆਸਟ੍ਰੇਲੀਆ ਵਿੱਚ ਸ਼ੁਰੂਆਤੀ ਬਚਪਨ ਦਾ ਸਿੱਖਿਅਕ ਕਿਵੇਂ ਬਣੀਏ ?
Discover how migrants can start a career in early childhood education in Australia. Learn about qualifications, costs, and visa requirements. - ਜਾਣੋ ਕਿ ਆਸਟ੍ਰੇਲੀਆ ਵਿੱਚ ਪ੍ਰਵਾਸੀ ਕਿਸ ਤਰ੍ਹਾਂ ਸ਼ੁਰੂਆਤੀ ਬਚਪਨ ਦੀ ਸਿੱਖਿਆ ਭਾਵ ਕਿ ‘ਅਰਲੀ ਚਾਈਲਡਹੁੱਡ ਐਜੂਕੇਸ਼ਨ’ ਵਿੱਚ ਆਪਣਾ ਕਰੀਅਰ ਕਿਵੇਂ ਸ਼ੁਰੂ ਕਰ ਸਕਦੇ ਹਨ। ਇਸ ਲਈ ਲੋੜੀਂਦੀਆਂ ਯੋਗਤਾਵਾਂ, ਲਾਗਤਾਂ ਅਤੇ ਵੀਜ਼ਾ ਸ਼ਰਤਾਂ ਬਾਰੇ ਵੀ ਜਾਣਕਾਰੀ ਹਾਸਿਲ ਕਰੋ।
-
140
Indigenous sport in Australia: Identity, culture and legacy - ਆਸਟ੍ਰੇਲੀਆ ਐਕਸਪਲੇਨਡ : ਆਸਟ੍ਰੇਲੀਆ ਦੀਆਂ ਸਵਦੇਸ਼ੀ ਖੇਡਾਂ - ਪਛਾਣ, ਸੱਭਿਆਚਾਰ ਅਤੇ ਵਿਰਾਸਤ
Indigenous Australian athletes have long inspired the nation, uniting communities and shaping our identity. Olympian Kyle Vander-Kuyp and Matildas goalkeeper Lydia Williams are two such Indigenous athletes that have shaped our national identity. Their stories show the power of sport to foster inclusion, equality, and pride for future generations. - ਫੁੱਟਬਾਲ ਦੇ ਮੈਦਾਨ ਤੋਂ ਲੈ ਕੇ ਐਥਲੈਟਿਕਸ ਟਰੈਕ ਤੱਕ, ਆਸਟ੍ਰੇਲੀਆ ਦੇ ਆਦਿਵਾਸੀ ਖਿਡਾਰੀ ਸੱਭਿਆਚਾਰਾਂ ਅਤੇ ਭਾਈਚਾਰਿਆਂ ਨੂੰ ਜੋੜਦੇ ਹੋਏ ਸਾਡੀ ਰਾਸ਼ਟਰੀ ਪਛਾਣ ਵਿੱਚ ਯੋਗਦਾਨ ਪਾਉਂਦੇ ਹਨ। ਆਪਣੇ ਪੁਰਖਿਆਂ ਤੋਂ ਪ੍ਰੇਰਨਾ ਲੈਂਦੇ ਹੋਏ, ਉਨ੍ਹਾਂ ਦੀ ਐਥਲੈਟਿਕ ਸ਼ਕਤੀ ਸਾਡੇ ਦੇਸ਼ 'ਤੇ ਇੱਕ ਅਮਿੱਟ ਛਾਪ ਛੱਡਦੀ ਹੈ। ਸ਼ਮੂਲੀਅਤ, ਸਮਾਨਤਾ ਅਤੇ ਮਹਾਨਤਾ ਦੇ ਮੌਕੇ ਨੂੰ ਉਤਸ਼ਾਹਿਤ ਕਰਨ ਦੀ ਖੇਡ ਦੀ ਯੋਗਤਾ ਨੇ ਆਦਿਵਾਸੀ ਆਸਟ੍ਰੇਲੀਆਈ ਖਿਡਾਰੀਆਂ ਨੂੰ ਰਾਸ਼ਟਰੀ ਮਾਨਸਿਕਤਾ ਵਿੱਚ ਸਥਾਪਿਤ ਕੀਤਾ ਹੈ, ਅਤੇ ਦੂਜਿਆਂ ਨੂੰ ਖੇਡਾਂ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨ ਲਈ ਪ੍ਰੇਰਿਤ ਕੀਤਾ ਹੈ।
-
139
How do you legally change your name in Australia? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਤੁਸੀਂ ਕਾਨੂੰਨੀ ਤੌਰ 'ਤੇ ਆਪਣਾ ਨਾਮ ਕਿਵੇਂ ਬਦਲ ਸਕਦੇ ਹੋ?
Choosing to legally change your name is a significant life decision that reflects your personal circumstances. Each year, tens of thousands of Australians lodge an application through the Registry of Births, Deaths & Marriages. If you’re considering a change of name, this episode takes you through the process. - ਕਾਨੂੰਨੀ ਤੌਰ 'ਤੇ ਆਪਣਾ ਨਾਮ ਬਦਲਣ ਦੀ ਚੋਣ ਕਰਨਾ ਇੱਕ ਮਹੱਤਵਪੂਰਨ ਜੀਵਨ ਫੈਸਲਾ ਹੈ। ਹਰ ਸਾਲ, ਹਜ਼ਾਰਾਂ ਆਸਟ੍ਰੇਲੀਅਨ ਲੋਕ ਜਨਮ, ਮੌਤ ਅਤੇ ਵਿਆਹ ਰਜਿਸਟਰੀ ਰਾਹੀਂ ਅਰਜ਼ੀ ਦਾਇਰ ਕਰਦੇ ਹਨ। ਜੇਕਰ ਤੁਸੀਂ ਨਾਮ ਬਦਲਣ ਬਾਰੇ ਵਿਚਾਰ ਕਰ ਰਹੇ ਹੋ, ਤਾਂ ਇਸ ਐਪੀਸੋਡ ਰਾਹੀਂ ਤੁਸੀਂ ਇਸਦੀ ਪ੍ਰਕਿਰਿਆ ਸਮਝ ਸਕਦੇ ਹੋ।
-
138
How to respond when encountering wildlife on your property - ਆਸਟ੍ਰੇਲੀਆ ਐਕਸਪਲੇਨਡ : ਆਪਣੀ ਪ੍ਰਾਪਰਟੀ 'ਤੇ ਜੰਗਲੀ ਜੀਵਾਂ ਦਾ ਸਾਹਮਣਾ ਕਰਨ ਵੇਲੇ ਕੀ ਕਰਨਾ ਹੈ ਅਤੇ ਕੀ ਨਹੀਂ ?
Australia is home to an array of diverse and beautiful wildlife, and knowing how to respond when you encounter wildlife in your home or on your property will help protect our precious wildlife species whilst keeping you, your family and your pets safe. - ਆਸਟ੍ਰੇਲੀਆ ਵਿਭਿੰਨ ਅਤੇ ਸੁੰਦਰ ਜੰਗਲੀ ਜੀਵਾਂ ਦਾ ਘਰ ਹੈ, ਅਤੇ ਇਹ ਜਾਣਨਾ ਕਿ ਜਦੋਂ ਤੁਸੀਂ ਆਪਣੇ ਘਰ ਜਾਂ ਆਪਣੀ ਜਾਇਦਾਦ 'ਤੇ ਜੰਗਲੀ ਜੀਵਾਂ ਦਾ ਸਾਹਮਣਾ ਕਰਦੇ ਹੋ ਤਾਂ ਕਿਵੇਂ ਪ੍ਰਤੀਕਿਰਿਆ ਕਰਨੀ ਹੈ, ਇਹ ਸਾਡੀਆਂ ਕੀਮਤੀ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਦੀ ਰੱਖਿਆ ਕਰਨ ਵਿੱਚ ਮਦਦ ਕਰੇਗਾ, ਨਾਲ ਹੀ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਅਤੇ ਤੁਹਾਡੇ ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਰੱਖੇਗਾ।
-
137
The cervical screening test that could save your life - ਆਸਟ੍ਰੇਲੀਆ ਐਕਸਪਲੇਨਡ : ਸਰਵੀਕਲ ਸਕ੍ਰੀਨਿੰਗ ਟੈਸਟ ਜੋ ਤੁਹਾਡੀ ਜਾਨ ਬਚਾ ਸਕਦਾ ਹੈ
Cervical cancer is preventable, but only if you catch it early. Cultural and personal barriers have often meant that women avoid cervical cancer testing. But now with the help of a world-leading test, Australia is aiming to eliminate cervical cancer by 2035. The test is a safe and culturally sensitive option for women from all backgrounds. Best of all it could save your life—or that of someone close to you. - ਸਰਵੀਕਲ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ, ਪਰ ਸਿਰਫ਼ ਤਾਂ ਹੀ ਜੇਕਰ ਤੁਸੀਂ ਇਸ ਦਾ ਜਲਦੀ ਪਤਾ ਲਗਾ ਸਕੋ। ਸੱਭਿਆਚਾਰਕ ਅਤੇ ਨਿੱਜੀ ਰੁਕਾਵਟਾਂ ਦੇ ਕਾਰਨ ਅਕਸਰ ਔਰਤਾਂ ਸਰਵੀਕਲ ਕੈਂਸਰ ਸਕ੍ਰੀਨਿੰਗ ਵਿੱਚ ਦੇਰੀ ਕਰਦੀਆਂ ਹਨ ਪਰ ਹੁਣ ਇੱਕ ਵਿਸ਼ਵ-ਪ੍ਰਮੁੱਖ ਟੈਸਟ ਦੀ ਮਦਦ ਨਾਲ, ਆਸਟ੍ਰੇਲੀਆ 2035 ਤੱਕ ਸਰਵੀਕਲ ਕੈਂਸਰ ਨੂੰ ਖਤਮ ਕਰਨ ਦਾ ਟੀਚਾ ਲੈ ਕੇ ਚੱਲ ਰਿਹਾ ਹੈ।
-
136
What is forced marriage and what support is available in Australia? - 'ਜਬਰੀ ਵਿਆਹ' ਕੀ ਹੈ ਅਤੇ ਆਸਟ੍ਰੇਲੀਆ ਵਿੱਚ ਇਸ ਬਾਰੇ ਕਿਹੜੀ ਸਹਾਇਤਾ ਉਪਲਬਧ ਹੈ?
A forced marriage occurs when one or both individuals do not consent freely, often due to threats, coercion, deception, or if they are under 16 or those with mental incapacities. No matter how long you've been living here, it's vital to know: You have the right to choose who you marry. In this episode, we'll explore the difference between arranged and forced marriage and where you can turn for help if you or someone you know is affected. - ਅਕਸਰ ਧਮਕੀਆਂ, ਜਬਰ, ਧੋਖੇ, ਜਾਂ 16 ਸਾਲ ਤੋਂ ਘੱਟ ਉਮਰ ਜਾਂ ਮਾਨਸਿਕ ਅਸਮਰਥਤਾ ਵਾਲੇ ਵਿਆਕਤੀ ਜਦੋਂ ਇਹਨਾਂ ਕਾਰਨਾਂ ਕਰਕੇ ਆਪਣੀ ਮਰਜ਼ੀ ਤਹਿਤ ਸਹਿਮਤ ਨਹੀਂ ਹੁੰਦੇ ਤਾਂ ਉਸ ਵਕਤ ਜਬਰੀ ਵਿਆਹ ਵਾਪਰ ਸਕਦਾ ਹੈ। ਚਾਹੇ ਤੁਸੀਂ ਇੱਥੇ ਕਿੰਨੇ ਵੀ ਸਮੇਂ ਤੋਂ ਰਹਿ ਰਹੇ ਹੋਵੇ ਪਰ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਨੂੰ ਚੁਣਨ ਦਾ ਅਧਿਕਾਰ ਹੈ ਕਿ ਤੁਸੀਂ ਕਿਸ ਨਾਲ ਵਿਆਹ ਕਰਨਾ ਚਾਹੁੰਦੇ ਹੋ। ਇਸ ਐਪੀਸੋਡ ਵਿੱਚ,ਅਸੀਂ ਦੱਸਾਂਗੇ ਕਿ ਪ੍ਰਬੰਧਿਤ ਵਿਆਹ ਯਾਨੀ Arrange Marriage ਅਤੇ ਜ਼ਬਰਦਸਤੀ ਵਿਆਹ ਵਿੱਚ ਕੀ ਫਰਕ ਹੈ ਅਤੇ ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇਸ ਨਾਲ ਪ੍ਰਭਾਵਿਤ ਹੈ, ਤਾਂ ਮਦਦ ਲਈ ਕਿੱਥੇ ਸੰਪਰਕ ਕਰ ਸਕਦੇ ਹੋ।
-
135
A beginner’s guide to owning a pet in Australia - ਆਸਟ੍ਰੇਲੀਆ ਵਿੱਚ ਪਾਲਤੂ ਜਾਨਵਰ ਰੱਖਣ ਲਈ ਜ਼ਰੂਰੀ ਗੱਲਾਂ
Bringing a pet into your home can fill it with joy and companionship – but it also comes with important responsibilities. In Australia, new pet owners need to be aware of legal requirements, along with essential tips for training and caring for their animals. - ਆਪਣੇ ਘਰ ਵਿੱਚ ਇੱਕ ਪਾਲਤੂ ਜਾਨਵਰ ਲਿਆਉਣਾ ਖੁਸ਼ੀ ਅਤੇ ਸਾਥ ਦਾ ਸਬੱਬ ਬਣ ਸਕਦਾ ਹੈ - ਪਰ ਇਸ ਦੇ ਨਾਲ ਮਹੱਤਵਪੂਰਨ ਜ਼ਿੰਮੇਵਾਰੀਆਂ ਵੀ ਆਉਂਦੀਆਂ ਹਨ। ਆਸਟ੍ਰੇਲੀਆ ਵਿੱਚ, ਪਹਿਲੀ ਵਾਰ ਪਾਲਤੂ ਜਾਨਵਰ ਰੱਖਣ ਵਾਲਿਆਂ ਨੂੰ ਜਾਨਵਰਾਂ ਦੀ ਸਿਖਲਾਈ ਅਤੇ ਦੇਖਭਾਲ ਲਈ ਜ਼ਰੂਰੀ ਸੁਝਾਵਾਂ ਦੇ ਨਾਲ-ਨਾਲ ਕਾਨੂੰਨੀ ਜ਼ਰੂਰਤਾਂ ਤੋਂ ਜਾਣੂ ਹੋਣ ਦੀ ਲੋੜ ਹੁੰਦੀ ਹੈ।
-
134
Is Australian tap water safe to drink? - ਕੀ ਆਸਟ੍ਰੇਲੀਆਈ ਟੂਟੀ ਦਾ ਪਾਣੀ ਪੀਣ ਲਈ ਸੁਰੱਖਿਅਤ ਹੈ?
Access to safe drinking water is essential, and Australia’s often harsh environment means that our drinking water supplies are especially precious. With differences in the availability and quality of drinking water across the country, how do we know if it’s safe to drink? In this episode we get water experts to answer this question and more. - ਸੁਰੱਖਿਅਤ ਪੀਣ ਵਾਲੇ ਪਾਣੀ ਤੱਕ ਪਹੁੰਚ ਜ਼ਰੂਰੀ ਹੈ। ਆਸਟ੍ਰੇਲੀਆ ਭਰ ਵਿੱਚ ਪੀਣ ਵਾਲੇ ਪਾਣੀ ਦੀ ਉਪਲਬਧਤਾ ਅਤੇ ਗੁਣਵੱਤਾ ਵਿੱਚ ਅੰਤਰ ਦੇ ਨਾਲ, ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਇਹ ਪੀਣਾ ਸੁਰੱਖਿਅਤ ਹੈ? ਇਸ ਐਪੀਸੋਡ ਵਿੱਚ ਅਸੀਂ ਪਾਣੀ ਦੇ ਮਾਹਿਰਾਂ ਤੋਂ ਅਜਿਹੇ ਸਵਾਲਾਂ ਦੇ ਜਵਾਬ ਹਾਸਿਲ ਕੀਤੇ ਹਨ।
-
133
DIY Renovations: What you need to know before getting started - DIY ਮੁਰੰਮਤ: ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕੁਝ ਜਾਣਨ ਦੀ ਲੋੜ ਹੈ?
Many Australians love rolling up their sleeves and undertaking their own home improvements. But before you grab a hammer or paintbrush, it’s essential to understand the rules and risks so you can renovate safely and legally. - ਆਸਟ੍ਰੇਲੀਅਨ ਲੋਕ ਆਪਣੇ ਘਰ ਦੀ ਮੁਰੰਮਤ ਅਤੇ ਨਵੀਨੀਕਰਨ ਖੁਦ ਕਰਨਾ ਬਹੁਤ ਪਸੰਦ ਕਰਦੇ ਹਨ। ਚਾਹੇ ਤੁਸੀਂ ਆਪਣੀ ਰਸੋਈ ਨੂੰ ਨਵਾਂ ਰੂਪ ਦੇਣ ਦੀ ਯੋਜਨਾ ਬਣਾ ਰਹੇ ਹੋ ਜਾਂ ਇੱਕ ਸ਼ੈਡ ਬਣਾਉਣ ਦੀ – ਇਨਾਂ ਸਾਰੇ ਕੰਮ ਨੂੰ ਸੁਰੱਖਿਅਤ ਅਤੇ ਕਾਨੂੰਨੀ ਢੰਗ ਨਾਲ ਕਰਨ ਲਈ ਤੁਹਾਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਕਈ ਨਿਯਮਾਂ ਅਤੇ ਖ਼ਤਰਿਆਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
-
132
Australia’s Indigenous education gap and the way forward - ਆਸਟ੍ਰੇਲੀਆ 'ਚ ਆਦਿਵਾਸੀ ਸਿੱਖਿਆ ਵਿੱਚ ਅੰਤਰ ਅਤੇ ਅੱਗੇ ਦਾ ਰਸਤਾ
Education is a pathway to opportunity, but for too long, Indigenous students in Australia have faced barriers to success. While challenges remain, positive change is happening. In this episode we’ll hear from Indigenous education experts and students about what’s working, why cultural education matters and how Indigenous and Western knowledge can come together to benefit all students. - ਸਿੱਖਿਆ ਵੱਖ-ਵੱਖ ਮੌਕਿਆਂ ਵੱਲ ਲਿਜਾਣ ਵਾਲਾ ਰਾਹ ਹੈ—ਪਰ ਬਹੁਤ ਸਮੇਂ ਤੋਂ, ਆਸਟਰੇਲੀਆ ਵਿੱਚ ਆਦਿਵਾਸੀ ਵਿਦਿਆਰਥੀਆਂ ਨੂੰ ਕਾਮਯਾਬੀ ਹਾਸਲ ਕਰਨ ਵਿੱਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਚੁਣੌਤੀਆਂ ਅਜੇ ਵੀ ਮੌਜੂਦ ਹਨ, ਪਰ ਸਕਾਰਾਤਮਕ ਬਦਲਾਅ ਆ ਰਿਹਾ ਹੈ। ਹੋਰ ਆਦਿਵਾਸੀ ਵਿਦਿਆਰਥੀ ਹੁਣ ਸਕੂਲ ਮੁਕੰਮਲ ਕਰ ਰਹੇ ਹਨ, ਯੂਨੀਵਰਸਿਟੀਆਂ ਫਸਟ ਨੇਸ਼ਨਜ਼ ਦੇ ਗਿਆਨ ਨੂੰ ਅਪਣਾ ਰਹੀਆਂ ਹਨ, ਅਤੇ ਭਾਈਚਾਰੇ ਆਧਾਰਿਤ ਪ੍ਰੋਗਰਾਮ ਅਸਲ ਵਿਚ ਬਦਲਾਅ ਲੈ ਕੇ ਆ ਰਹੇ ਹਨ।
-
131
How to start your home business in Australia - ਆਸਟ੍ਰੇਲੀਆ ਵਿੱਚ ਘਰੇਲੂ ਕਾਰੋਬਾਰ ਕਿਵੇਂ ਸ਼ੁਰੂ ਕਰੀਏ?
Did you know that people offering taxi services from home need to register for Goods and Services Tax (GST)—regardless of how much they earn? Or that a fitness instructor needs local council approval to see clients at home? In this episode, we unpack the basic rules you need to know when setting up a home-based business in Australia. - ਕੀ ਤੁਸੀਂ ਜਾਣਦੇ ਹੋ ਕਿ ਘਰ ਤੋਂ ਟੈਕਸੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕਾਂ ਨੂੰ ਗੁਡਜ਼ ਐਂਡ ਸਰਵਿਸਿਜ਼ ਟੈਕਸ (GST) ਲਈ ਰਜਿਸਟਰ ਕਰਨਾ ਪੈਂਦਾ ਹੈ ਚਾਹੇ ਉਹ ਕਿੰਨੀ ਵੀ ਕਮਾਈ ਕਰਨ? ਜਾਂ ਕਿ ਇੱਕ ਫਿਟਨੈਸ ਇੰਸਟ੍ਰਕਟਰ ਨੂੰ ਘਰ ਬੈਠੇ ਹੀ ਗਾਹਕਾਂ ਨੂੰ ਮਿਲਣ ਲਈ ਸਥਾਨਕ ਕੌਂਸਲ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ? ਇਸ ਐਪੀਸੋਡ ਵਿੱਚ, ਅਸੀਂ ਉਹ ਨਿਯਮ ਦੱਸ ਰਹੇ ਹਾਂ ਜੋ ਆਸਟ੍ਰੇਲੀਆ ਵਿੱਚ ਘਰੇਲੂ ਕਾਰੋਬਾਰ ਸ਼ੁਰੂ ਕਰਦੇ ਹੋਏ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ।
-
130
How is alcohol regulated and consumed in Australia? - ਆਸਟ੍ਰੇਲੀਆ ਵਿੱਚ ਸ਼ਰਾਬ ਦਾ ਕੰਟਰੋਲ ਅਤੇ ਸੇਵਨ ਕਿਵੇਂ ਕੀਤਾ ਜਾਂਦਾ ਹੈ?
In Australia, alcohol is often portrayed as part of social life—especially at BBQs, sporting events, and public holidays. Customs like BYO, where you bring your own drinks to gatherings, and 'shouting' rounds at the pub are part of the culture. However, because of the health risks associated with alcohol, there are regulations in place. It’s also important to understand the laws around the legal drinking age, where you can buy or consume alcohol, and how these rules vary across states and territories. - ਤੁਸੀਂ ਸੁਣਿਆ ਹੋਵੇਗਾ ਕਿ ਆਸਟ੍ਰੇਲੀਆਈ ਲੋਕ 'ਸ਼ਰਾਬ ਪੀਣ ਦੇ ਬਹੁਤ ਸ਼ੌਕੀਨ' ਹਨ—ਖਾਸ ਕਰਕੇ ਵੱਡੇ ਖੇਡ ਸਮਾਗਮਾਂ ਜਾਂ ਜਨਤਕ ਛੁੱਟੀਆਂ ਦੌਰਾਨ। ਪਰ ਇਹ ਕਹਾਣੀ ਦਾ ਸਿਰਫ਼ ਇੱਕ ਹਿੱਸਾ ਹੈ। ਆਸਟ੍ਰੇਲੀਆ ਵਿੱਚ ਸ਼ਰਾਬ ਬਾਰੇ ਗੱਲ ਕਰਨ ਦਾ ਮਤਲਬ ਇਹ ਵੀ ਹੈ ਕਿ ਇਸ ਨਾਲ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਕਿੰਨਾ ਗੰਭੀਰ ਨੁਕਸਾਨ ਹੋ ਸਕਦਾ ਹੈ। ਇਸ ਵਿੱਚ ਸ਼ਰਾਬ ਨੂੰ ਨਿਯਮਤ ਕਰਨ ਵਾਲੇ ਗੁੰਝਲਦਾਰ ਕਾਨੂੰਨਾਂ ਨੂੰ ਸਮਝਣਾ ਸ਼ਾਮਲ ਹੈ ਕਿ ਇਸ ਨੂੰ ਕਿਵੇਂ ਵੇਚਿਆ ਅਤੇ ਸਪਲਾਈ ਕੀਤਾ ਜਾਂਦਾ ਹੈ, ਕਿੱਥੇ ਅਤੇ ਕਦੋਂ ਇਸਦਾ ਸੇਵਨ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਐਕਸਪਲੇਂਡ ਦੇ ਅੱਜ ਦੇ ਐਪੀਸੋਡ ਵਿੱਚ ਅਸੀਂ ਆਸਟ੍ਰੇਲੀਆ ਦੇ ਸ਼ਰਾਬ ਪੀਣ ਦੇ ਸੱਭਿਆਚਾਰ ਅਤੇ ਇਸਨੂੰ ਆਕਾਰ ਦੇਣ ਵਾਲੇ ਨਿਯਮਾਂ ਬਾਰੇ ਗੱਲ ਕਰਾਂਗੇ।
-
129
First Nations representation in media: What’s changing, why it matters - ਮੀਡੀਆ ਵਿੱਚ ਆਦਿ ਵਾਸੀਆਂ ਦੀ ਨੁਮਾਇੰਦਗੀ: ਕੀ ਬਦਲ ਰਿਹਾ ਹੈ ਅਤੇ ਇਹ ਕਿਉਂ ਮਾਇਨੇ ਰੱਖਦਾ ਹੈ?
The representation of Indigenous Australians in media has historically been shaped by stereotypes and exclusion, but this is gradually changing. Indigenous platforms like National Indigenous Television (NITV) and social media are breaking barriers, empowering First Nations voices, and fostering a more inclusive understanding of Australia’s diverse cultural identity. Learning about these changes offers valuable insight into the country’s true history, its ongoing journey toward equity, and the rich cultures that form the foundation of modern Australia. Understanding Indigenous perspectives is also an important step toward respectful connection and shared belonging. - ਮੀਡੀਆ ਵਿੱਚ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਦੀ ਨੁਮਾਇੰਦਗੀ, ਇਤਿਹਾਸਕ ਤੌਰ 'ਤੇ ਰੂੜ੍ਹੀਵਾਦੀ ਧਾਰਨਾਵਾਂ ਅਤੇ ਬੇਦਖਲੀ ਕਾਰਨ ਪ੍ਰਭਾਵਿਤ ਹੁੰਦੀ ਰਹੀ ਹੈ, ਪਰ ਹੁਣ ਇਹ ਸਥਿਤੀ ਹੌਲੀ-ਹੌਲੀ ਬਦਲ ਰਹੀ ਹੈ। ਨੈਸ਼ਨਲ ਇੰਡੀਜੀਨੀਅਸ ਟੈਲੀਵਿਜ਼ਨ (ਐੱਨਆਈਟੀਵੀ) ਅਤੇ ਸ਼ੋਸ਼ਲ ਮੀਡੀਆ ਵਰਗੇ ਆਦਿਵਾਸੀ ਪਲੇਟਫਾਰਮ, ਇਨ੍ਹਾਂ ਰੁਕਾਵਟਾਂ ਨੂੰ ਤੋੜ ਰਹੇ ਹਨ ਅਤੇ ਪਹਿਲੇ ਰਾਸ਼ਟਰਾਂ ਦੀਆਂ ਆਵਾਜ਼ਾਂ ਨੂੰ ਸ਼ਕਤੀ ਪ੍ਰਦਾਨ ਕਰਨ ਦੇ ਨਾਲ-ਨਾਲ ਆਸਟ੍ਰੇਲੀਆ ਦੀ ਵਿਭਿੰਨ ਸੱਭਿਆਚਾਰਕ ਪਛਾਣ ਦੀ ਸੰਮਲਿਤ ਸਮਝ ਨੂੰ ਵਧੇਰੇ ਉਤਸ਼ਾਹਿਤ ਕਰ ਰਹੇ ਹਨ।
-
128
How home and contents insurance works in Australia - ਆਸਟ੍ਰੇਲੀਆ ਵਿੱਚ ਘਰ ਅਤੇ ਸਾਜੋ-ਸਮਾਨ ਦਾ ਬੀਮਾ ਕਿਵੇਂ ਕੰਮ ਕਰਦਾ ਹੈ?
Home and contents insurance is a safety net many households expect to rely on during difficult times. But it’s also a financial product that even experts can find challenging to navigate. Whether you own or rent your home, understanding your level of cover, knowing what fine print to look out for, and learning how to manage rising premiums can help you make more informed choices as a consumer. - ਘਰ ਅਤੇ ਸਾਜੋ-ਸਾਮਾਨ ਬੀਮਾ ਇੱਕ ਸੁਰੱਖਿਆ ਜਾਲ ਹੈ ਜਿਸ 'ਤੇ ਬਹੁਤ ਸਾਰੇ ਪਰਿਵਾਰ ਮੁਸ਼ਕਲ ਸਮੇਂ ਦੌਰਾਨ ਭਰੋਸਾ ਕਰਨ ਦੀ ਉਮੀਦ ਕਰਦੇ ਹਨ। ਪਰ ਇਹ ਇੱਕ ਵਿੱਤੀ ਉਤਪਾਦ ਵੀ ਹੈ ਜਿਸ ਨੂੰ ਸਮਝਣਾ ਮਾਹਿਰਾਂ ਲਈ ਵੀ ਚੁਣੌਤੀਪੂਰਨ ਹੋ ਸਕਦਾ ਹੈ। ਭਾਵੇਂ ਤੁਸੀਂ ਆਪਣਾ ਘਰ ਬਣਾ ਰਹੇ ਹੋ ਜਾਂ ਕਿਰਾਏ 'ਤੇ ਲੈਂਦੇ ਹੋ, ਆਪਣੇ ਕਵਰ ਦੇ ਪੱਧਰ ਨੂੰ ਸਮਝਣਾ, ਇਹ ਜਾਣਨਾ ਕਿ ਕਿਹੜੀਆਂ ਬਾਰੀਕੀਆਂ ਵੱਲ ਧਿਆਨ ਦੇਣਾ ਹੈ, ਅਤੇ ਵਧਦੇ ਪ੍ਰੀਮੀਅਮਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ, ਇੱਕ ਖਪਤਕਾਰ ਦੇ ਤੌਰ 'ਤੇ ਤੁਹਾਨੂੰ ਵਧੇਰੇ ਸੂਚਿਤ ਵਿਕਲਪ ਬਣਾਉਣ ਵਿੱਚ ਮਦਦ ਕਰ ਸਕਦਾ ਹੈ।
-
127
Your guide to snow trips in Australia - ਬਰਫ਼ ਵਾਲੇ ਇਲਾਕੇ ਦੀ ਯਾਤਰਾ ਕਰਨ ਤੋਂ ਪਹਿਲਾਂ ਧਿਆਨ 'ਚ ਰੱਖੋ ਕੁੱਝ ਖਾਸ ਗੱਲਾਂ
Australia may be known for its beaches, but its snowfields offer unforgettable winter experiences—whether you're skiing, tobogganing, throwing snowballs, or seeing snow for the very first time. In this episode, we’ll guide you through everything you need to know for a snow trip, from what to pack and where to go, to how to stay safe, warm, and ready for fun. - ਭਾਵੇਂ ਆਸਟ੍ਰੇਲੀਆ ਆਪਣੇ ਸ਼ਾਨਦਾਰ ਧੁੱਪਾਂ ਵਾਲੇ ਬੀਚਾਂ ਅਤੇ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਵਾਲੀ ਇੱਕ ਥਾਂ ਵਜੋਂ ਮਸ਼ਹੂਰ ਹੈ ਪਰ ਇੱਥੇ ਲਾਜਵਾਬ ਬਰਫੀਲੇ ਸਥਾਨ ਵੀ ਹਨ ਜੋ ਸਰਦੀਆਂ ਵਿੱਚ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣ ਜਾਂਦੇ ਹਨ। ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਬਰਫ ‘ਤੇ ਘੁੰਮਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
-
126
How does media work in Australia? - ਆਸਟ੍ਰੇਲੀਆ ਵਿੱਚ ਮੀਡੀਆ ਕਿਵੇਂ ਕੰਮ ਕਰਦਾ ਹੈ?
A free, independent and diverse press is a fundamental pillar of democracy. Australia has two taxpayer-funded networks that serve the public interest (ABC and SBS), plus a variety of commercial and community media outlets. Although publicly funded media receives money from the government, it is unlike the state-sponsored outlets found overseas. - ਆਜ਼ਾਦ, ਸੁਤੰਤਰ ਅਤੇ ਵਿਭਿੰਨ ਪ੍ਰੈਸ ਲੋਕਤੰਤਰ ਦਾ ਇੱਕ ਬੁਨਿਆਦੀ ਥੰਮ੍ਹ ਹੈ। ਆਸਟ੍ਰੇਲੀਆ ਵਿੱਚ ਟੈਕਸਦਾਤਾਵਾਂ ਦੁਆਰਾ ਫੰਡ ਕੀਤੇ ਦੋ ਨੈੱਟਵਰਕ ਹਨ ਜੋ ਜਨਤਕ ਹਿੱਤਾਂ ਦੀ ਸੇਵਾ ਕਰਦੇ ਹਨ (ABC ਅਤੇ SBS), ਨਾਲ ਹੀ ਕਈ ਤਰ੍ਹਾਂ ਦੇ ਵਪਾਰਕ ਅਤੇ ਭਾਈਚਾਰਕ ਮੀਡੀਆ ਆਉਟਲੈਟਸ ਵੀ ਹਨ।
-
125
Would you consider nominating someone for an Order of Australia? - ਕੀ ਤੁਸੀਂ ਕਿਸੇ ਨੂੰ 'ਆਰਡਰ ਆਫ਼ ਆਸਟ੍ਰੇਲੀਆ' ਲਈ ਨਾਮਜ਼ਦ ਕਰਨ ਬਾਰੇ ਵਿਚਾਰ ਕਰੋਗੇ?
Do you know someone who makes an extraordinary impact in the community? It could be a person from any background or field of endeavour. You can help celebrate their achievements by nominating them for an Order of Australia. The more we recognise extraordinary members within our communities, the more Australia’s true diversity is reflected in the Australian honours list. - ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਭਾਈਚਾਰੇ ਵਿੱਚ ਹੈਰਾਨੀਜਨਕ ਜਾਂ ਕੁਝ ਵੱਖਰੀ ਤਰ੍ਹਾਂ ਦਾ ਪ੍ਰਭਾਵ ਪਾਉਂਦਾ ਹੈ? ਇਹ ਵਿਅਕਤੀ ਕਿਸੇ ਵੀ ਪਿਛੋਕੜ ਜਾਂ ਖੇਤਰ ਨਾਲ ਸਬੰਧਤ ਹੋ ਸਕਦਾ ਹੈ।ਤੁਸੀਂ ਉਨ੍ਹਾਂ ਨੂੰ ਆਰਡਰ ਆਫ਼ ਆਸਟ੍ਰੇਲੀਆ ਲਈ ਨਾਮਜ਼ਦ ਕਰਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਵਿੱਚ ਮਦਦ ਕਰ ਸਕਦੇ ਹੋ।ਜਿੰਨਾ ਜ਼ਿਆਦਾ ਅਸੀਂ ਆਪਣੇ ਭਾਈਚਾਰਿਆਂ ਦੇ ਅੰਦਰ ਅਸਾਧਾਰਨ ਮੈਂਬਰਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਮਾਣ-ਸਨਮਾਨ ਦਿੰਦੇ ਹਾਂ, ਆਸਟ੍ਰੇਲੀਆਈ ਸਨਮਾਨ ਸੂਚੀ, ਆਸਟ੍ਰੇਲੀਆ ਦੀ ਅਸਲ ਵਿਭਿੰਨਤਾ ਨੂੰ ਓਨਾ ਹੀ ਜ਼ਿਆਦਾ ਬਿਆਨ ਕਰਦੀ ਹੈ।
-
124
Who are the Stolen Generations? - 'ਸਟੋਲਨ ਜਨਰੇਸ਼ਨਜ਼' ਕੌਣ ਹਨ?
Australia has a dark chapter of history that many are still learning about. Following European settlement, Aboriginal and Torres Strait Islander children were removed from their families and forced into non-Indigenous society. The trauma and abuse they experienced left deep scars, and the pain still echoes through the generations. But communities are creating positive change. Today these people are recognised as survivors of the Stolen Generations. - ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇੱਕ ਕਾਲਾ ਅਧਿਆਇ ਹੈ ਜਿਸ ਬਾਰੇ ਬਹੁਤ ਸਾਰੇ ਲੋਕ ਅਜੇ ਵੀ ਸਿੱਖ ਰਹੇ ਹਨ। ਯੂਰਪੀ ਬਸਤੀਵਾਦ ਤੋਂ ਬਾਅਦ, ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਬੱਚਿਆਂ ਨੂੰ ਯੋਜਨਾਬੱਧ ਢੰਗ ਨਾਲ ਉਨ੍ਹਾਂ ਦੇ ਪਰਿਵਾਰਾਂ ਤੋਂ ਅਲੱਗ ਦਿੱਤਾ ਗਿਆ ਅਤੇ ਗੈਰ-ਆਦਿਵਾਸੀ ਸਮਾਜ ਵਿੱਚ ਜੀਊਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਦੁਆਰਾ ਅਨੁਭਵ ਕੀਤੇ ਗਏ ਸਦਮੇ ਅਤੇ ਦੁਰਵਿਵਹਾਰ ਨੇ ਡੂੰਘੇ ਜ਼ਖ਼ਮ ਛੱਡ ਦਿੱਤੇ। ਇਹ ਦਰਦ ਅੱਜ ਵੀ ਮਹਿਸੂਸ ਕੀਤਾ ਜਾਂਦਾ ਹੈ, ਜੋ ਪੀੜ੍ਹੀਆਂ ਤੋਂ ਗੂੰਜ ਰਿਹਾ ਹੈ ਪਰ ਭਾਈਚਾਰੇ ਸਕਾਰਾਤਮਕ ਤਬਦੀਲੀ ਲਿਆ ਰਹੇ ਹਨ। ਮੌਜੂਦਾ ਸਮੇਂ ਇਨ੍ਹਾਂ ਲੋਕਾਂ ਨੂੰ 'ਸਟੋਲਨ ਜਨਰੇਸ਼ਨਜ਼' (ਚੋਰੀ ਕੀਤੀਆਂ ਪੀੜ੍ਹੀਆਂ) ਦੇ ਬਚੇ ਹੋਏ ਲੋਕਾਂ ਵਜੋਂ ਪਛਾਣਿਆ ਜਾਂਦਾ ਹੈ।
-
123
What is Closing the Gap? - ਜਾਣੋ ਕੀ ਹੈ ‘ਕਲੋਜ਼ਿੰਗ ਦ ਗੈਪ’?
Australia has one of the highest life expectancies in the world. On average, Australians live to see their 83rd birthday. But for Aboriginal and Torres Strait Islander peoples, life expectancy is about eight years less. Closing the Gap is a national agreement designed to change that. By improving the health and wellbeing of First Nations, they can enjoy the same quality of life and opportunities as non-Indigenous Australians. - ਆਸਟ੍ਰੇਲੀਆ, ਦੁਨੀਆ ਦੇ ਸਭ ਤੋਂ ਉੱਚੇ ਜੀਵਨ ਔਸਤ ਵਾਲੇ ਮੁਲਕਾਂ ਵਿੱਚੋਂ ਇੱਕ ਹੈ। ਔਸਤਨ, ਆਸਟ੍ਰੇਲੀਆਈ ਲੋਕ 83 ਸਾਲ ਦੀ ਉਮਰ ਤੱਕ ਜਿਉਂਦੇ ਹਨ। ਪਰ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਲਈ, ਜੀਵਨ ਦੀ ਔਸਤ ਲਗਭਗ ਅੱਠ ਸਾਲ ਘੱਟ ਹੈ। ‘ਕਲੋਜ਼ਿੰਗ ਦ ਗੈਪ’ ਇੱਕ ਰਾਸ਼ਟਰੀ ਸਮਝੌਤਾ ਹੈ ਜੋ ਇਸ ਅੰਤਰ ਨੂੰ ਬਦਲਣ ਲਈ ਤਿਆਰ ਕੀਤਾ ਗਿਆ ਹੈ। ਇਹ ਸਮਝੌਤਾ ਫਸਟ ਨੇਸ਼ਨਜ਼ ਆਸਟ੍ਰੇਲੀਆਈ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਦੇ ਬਾਰੇ ਹੈ - ਤਾਂ ਜੋ ਉਹ ਦੂਜੇ ਆਸਟ੍ਰੇਲੀਆਈ ਲੋਕਾਂ ਵਾਂਗ ਜੀਵਨ ਦੀ ਗੁਣਵੱਤਾ ਅਤੇ ਮੌਕਿਆਂ ਦਾ ਆਨੰਦ ਮਾਣ ਸਕਣ।
-
122
How to recover from floods and storms in Australia - ਆਸਟਰੇਲੀਆ ਵਿੱਚ ਹੜ੍ਹਾਂ ਅਤੇ ਤੂਫਾਨਾਂ ਤੋਂ ਕਿਵੇਂ ਉਭਰਨਾ ਹੈ
Australia is experiencing more frequent and intense floods and storms. Once the winds calm and the water recedes, how do you return home safely? Experts speak on the essential steps to take after a disaster. - ਆਸਟ੍ਰੇਲੀਆ ਵਿੱਚ ਪਹਿਲਾਂ ਨਾਲੋਂ ਵੱਧ ਤੀਬਰ ਤੂਫਾਨ ਅਤੇ ਹੜ੍ਹ ਆ ਰਹੇ ਹਨ, ਜਿਸ ਕਾਰਨ ਭਾਈਚਾਰਿਆਂ ਨੂੰ ਰਿਕਵਰੀ ਲਈ ਲੰਮਾ ਰਸਤਾ ਤੈਅ ਕਰਨਾ ਪੈ ਰਿਹਾ ਹੈ। ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਅਸੀਂ ਗੱਲ ਕਰਾਂਗੇ ਕਿ ਇੱਕ ਵਾਰ ਜਦੋਂ ਪਾਣੀ ਘੱਟ ਜਾਂਦਾ ਹੈ, ਤਾਂ ਤੁਸੀਂ ਸੁਰੱਖਿਅਤ ਘਰ ਕਿਵੇਂ ਵਾਪਸ ਆ ਸਕਦੇ ਹੋ, ਸਫਾਈ ਕਿਵੇਂ ਕਰਨੀ ਹੈ ਅਤੇ ਸਹਾਇਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੋ?
-
121
Beyond books: How libraries build and support communities in Australia - ਕਿਤਾਬਾਂ ਤੋਂ ਵੀ ਅੱਗੇ: ਲਾਇਬ੍ਰੇਰੀਆਂ ਕਿਸ ਤਰ੍ਹਾਂ ਭਾਈਚਾਰਿਆਂ ਦਾ ਨਿਰਮਾਣ ਕਰਦੀਆਂ ਹਨ
Australian public libraries are special places. Yes, they let you borrow books for free, but they also offer a wealth of programs and services, also free, and welcome everyone, from tiny babies to older citizens. - ਆਸਟ੍ਰੇਲੀਅਨ ਜਨਤਕ ਲਾਇਬ੍ਰੇਰੀਆਂ ਇੱਕ ਵਿਸ਼ੇਸ਼ ਸਥਾਨ ਹੁੰਦੀਆਂ ਹਨ। ਜੀ ਹਾਂ, ਉਹ ਤੁਹਾਨੂੰ ਮੁਫ਼ਤ ਵਿੱਚ ਕਿਤਾਬਾਂ ਉਧਾਰ ਲੈਣ ਦਿੰਦੀਆਂ ਹਨ। ਨਾਲ ਹੀ ਇਹ ਮੁਫ਼ਤ ਵਿੱਚ ਕਈ ਪ੍ਰਕਾਰ ਦੇ ਪ੍ਰੋਗਰਾਮਾਂ ਅਤੇ ਸੇਵਾਵਾਂ ਦਾ ਭੰਡਾਰ ਵੀ ਪੇਸ਼ ਕਰਦੀਆਂ ਹਨ, ਅਤੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਨਾਗਰਿਕਾਂ ਤੱਕ, ਸਾਰਿਆਂ ਦਾ ਸਵਾਗਤ ਕਰਦੀਆਂ ਹਨ ।
-
120
How to vote in the federal election - ਫੈਡਰਲ ਚੋਣਾਂ ‘ਚ ਵੋਟ ਪਾਉਣ ਬਾਰੇ ਜ਼ਰੂਰੀ ਜਾਣਕਾਰੀ
On election day the Australian Electoral Commission anticipates one million voters to pass through their voting centres every hour. Voting is compulsory for everyone on the electoral roll, so all Australians should familiarise themselves with the voting process before election day. - ਆਉਣ ਵਾਲੀਆਂ ਫੈਡਰਲ ਚੋਣਾਂ ਵਿੱਚ ਅਠਾਰ੍ਹਾਂ ਮਿਲੀਅਨ ਆਸਟ੍ਰੇਲੀਅਨ ਲੋਕ ਇਨਰੋਲ ਕੀਤੇ ਜਾ ਚੁੱਕੇ ਹਨ। ਆਸਟ੍ਰੇਲੀਆ ਦਾ ਚੋਣ ਕਮਿਸ਼ਨ ਇਹ ਸੁਨਿਸ਼ਚਿਤ ਕਰਦਾ ਹੈ ਕਿ ਸਾਡੀ ਫੈਡਰਲ ਸਰਕਾਰ ਨੂੰ ਆਕਾਰ ਦੇਣ ਵਿੱਚ ਮਦਦ ਕਰਨ ਲਈ ਸਾਰੇ ਨਾਗਰਿਕਾਂ ਨੂੰ ਬਰਾਬਰ ਮੌਕਾ ਮਿਲੇ। ਜੇ ਤੁਸੀਂ ਵੋਟਰ ਸੂਚੀ ਵਿੱਚ ਹੋ ਤਾਂ ਤੁਹਾਨੂੰ ਵੋਟ ਪਾਉਣਾ ਲਾਜ਼ਮੀ ਹੈ।
-
119
How far can you legally go to protect yourself from robbery in Australia? - ਆਸਟਰੇਲੀਆ ਵਿੱਚ ਆਪਣੇ ਆਪ ਨੂੰ ਡਕੈਤੀ ਤੋਂ ਬਚਾਉਣ ਲਈ ਤੁਸੀਂ ਕਾਨੂੰਨੀ ਤੌਰ 'ਤੇ ਕੀ ਕਰ ਸਕਦੇ ਹੋ?
In Australia, robbery isn't just theft; it has specific legal definitions and consequences. This episode of Australia Explained podcast explores the types of crimes, including stealing. What does it mean legally? How can you protect yourself? And what support is available if it happens to you? - ਆਸਟ੍ਰੇਲੀਆ ਵਿੱਚ ਡਕੈਤੀ ਨੂੰ ਚੋਰੀ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਕਿਉਂਕਿ ਕਾਨੂੰਨ ਵਿੱਚ ਡਕੈਤੀ ਦੀ ਇੱਕ ਵਿਸ਼ੇਸ਼ ਪਰਿਭਾਸ਼ਾ ਹੈ ਅਤੇ ਇਸਦੇ ਗੰਭੀਰ ਨਤੀਜੇ ਹਨ। ਕਾਨੂੰਨੀ ਨਜ਼ਰੀਏ ਤੋਂ ਲੁੱਟ ਅਤੇ ਚੋਰੀ ਦਾ ਕੀ ਮਤਲਬ ਹੈ? ਤੁਸੀਂ ਆਪਣੀ ਰੱਖਿਆ ਕਿਵੇਂ ਕਰ ਸਕਦੇ ਹੋ? ਤੇ ਸਭ ਤੋਂ ਬੁਰੀ ਸਥਿਤੀ ਵਿੱਚ ਸਹਾਇਤਾ ਕਿੱਥੋਂ ਮਿਲ ਸਕਦੀ ਹੈ, ਇਹ ਜਾਨਣ ਲਈ ਸੁਣੋ ਆਸਟ੍ਰੇਲੀਆ ਐਕਸਪਲੇਂਡ ਦਾ ਇਹ ਖਾਸ ਐਪੀਸੋਡ....
-
118
How to choose the right tutor for your child - ਆਪਣੇ ਬੱਚੇ ਲਈ ਸਹੀ ਟਿਊਟਰ ਕਿਵੇਂ ਚੁਣੀਏ?
Tutoring is a booming industry in Australia, with over 80,000 tutors nationwide. Migrant families often spend big on tutoring, seeing education as the key to success. However, choosing the right tutor is essential to ensure a positive experience and real benefits for your child. - ਟਿਊਟਰਿੰਗ ਆਸਟ੍ਰੇਲੀਆ ਵਿੱਚ ਇੱਕ ਤੇਜ਼ੀ ਨਾਲ ਵੱਧ ਰਿਹਾ ਉਦਯੋਗ ਹੈ, ਜਿਸ ਵਿੱਚ ਦੇਸ਼ ਭਰ ਵਿੱਚ 80,000 ਤੋਂ ਵੱਧ ਟਿਊਟਰ ਹਨ। ਪ੍ਰਵਾਸੀ ਪਰਿਵਾਰ ਅਕਸਰ ਟਿਊਸ਼ਨ 'ਤੇ ਬਹੁਤ ਖਰਚ ਕਰਦੇ ਹਨ, ਕਿਉਂਕਿ ਉਹ ਸਿੱਖਿਆ ਨੂੰ ਸਫਲਤਾ ਦੀ ਕੁੰਜੀ ਮੰਨਦੇ ਹਨ। ਹਾਲਾਂਕਿ, ਆਪਣੇ ਬੱਚੇ ਲਈ ਸਕਾਰਾਤਮਕ ਅਨੁਭਵ ਅਤੇ ਅਸਲ ਲਾਭ ਯਕੀਨੀ ਬਣਾਉਣ ਲਈ ਸਹੀ ਟਿਊਟਰ ਚੁਣਨਾ ਜ਼ਰੂਰੀ ਹੈ।
-
117
First Nations languages: A tapestry of culture and identity - ਮੂਲ ਵਸੀਆਂ ਦੀਆਂ ਭਾਸ਼ਾਵਾਂ: ਸਭਿਆਚਾਰ ਅਤੇ ਪਹਿਚਾਣ ਦਾ ਇੱਕ ਤਾਣਾਬਾਣਾ
Anyone new to Australia can appreciate how important it is to keep your mother tongue alive. Language is integral to your culture and Australia's Indigenous languages are no different, connecting people to land and ancestral knowledge. They reflect the diversity of Australia’s First Nations peoples. More than 100 First Nations languages are currently spoken across Australia. Some are spoken by only a handful of people, and most are in danger of being lost forever. But many are being revitalised. In today’s episode of Australia Explained we explore the diversity and reawakening of Australia’s First languages. - ਆਸਟ੍ਰੇਲੀਆ ਵਿੱਚ ਨਵਾਂ ਆਇਆ ਕੋਈ ਵੀ ਵਿਅਕਤੀ ਇਹ ਸਮਝ ਸਕਦਾ ਹੈ ਕਿ ਆਪਣੀ ਮਾਂ-ਬੋਲੀ ਨੂੰ ਜਿਊਂਦਾ ਰੱਖਣਾ ਕਿੰਨਾ ਮਹੱਤਵਪੂਰਨ ਹੈ। ਭਾਸ਼ਾ ਤੁਹਾਡੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਅਤੇ ਆਸਟ੍ਰੇਲੀਆ ਦੀਆਂ ਮੂਲ ਭਾਸ਼ਾਵਾਂ ਵੀ ਇਸ ਤੋਂ ਅਲੱਗ ਨਹੀਂ ਹਨ, ਜੋ ਲੋਕਾਂ ਨੂੰ ਜ਼ਮੀਨ ਅਤੇ ਪੁਰਖਿਆਂ ਦੇ ਗਿਆਨ ਨਾਲ ਜੋੜਦੀਆਂ ਹਨ। ਇਹ ਆਸਟ੍ਰੇਲੀਆ ਦੇ ਮੂਲ ਵਾਸੀਆਂ ਦੀ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ। ਇਸ ਵੇਲੇ ਆਸਟ੍ਰੇਲੀਆ ਭਰ ਵਿੱਚ 100 ਤੋਂ ਵੱਧ ਫਸਟ ਨੇਸ਼ਨਜ਼ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੁਝ ਸਿਰਫ ਮੁੱਠੀ ਭਰ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਹਨ, ਅਤੇ ਬਹੁਤੀਆਂ ਹਮੇਸ਼ਾ ਲਈ ਖਤਮ ਹੋਣ ਦੇ ਖ਼ਤਰੇ ਵਿੱਚ ਹਨ। ਪਰ ਕਈ ਭਾਸ਼ਾਵਾਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਅੱਜ ਦੇ Australia Explained ਐਪੀਸੋਡ ਵਿੱਚ ਅਸੀਂ ਆਸਟ੍ਰੇਲੀਆ ਦੀਆਂ ਪਹਿਲੀਆਂ ਭਾਸ਼ਾਵਾਂ ਦੀ ਵਿਭਿੰਨਤਾ ਅਤੇ ਉਨ੍ਹਾਂ ਦੇ ਪੁਨਰ ਜਾਗਰਣ ਦੀ ਪੜਚੋਲ ਕਰਾਂਗੇ।
-
116
How to resolve divorce disputes without going to court - ਤਲਾਕ ਦੇ ਝਗੜਿਆਂ ਨੂੰ ਅਦਾਲਤ ਵਿੱਚ ਜਾਏ ਬਗੈਰ ਕਿਵੇਂ ਸੁਲਝਾਇਆ ਜਾ ਸਕਦਾ ਹੈ
Divorce is one of the most stressful transitions people can experience in life. Given the high financial and emotional costs of going to court, the Australian legal system incentivises mediation and family dispute resolution alternatives prior to litigation. - ਤਲਾਕ ਜੀਵਨ ਦੀਆਂ ਸਭ ਤੋਂ ਵੱਧ ਤਣਾਅਪੂਰਨ ਤਬਦੀਲੀਆਂ ਵਿੱਚੋਂ ਇੱਕ ਹੈ। ਅਦਾਲਤ ਵਿੱਚ ਜਾਣ ਦੇ ਉੱਚੇ ਵਿੱਤੀ ਅਤੇ ਭਾਵਨਾਤਮਕ ਖਰਚਿਆਂ ਦੇ ਮੱਦੇਨਜ਼ਰ, ਆਸਟ੍ਰੇਲੀਅਨ ਕਾਨੂੰਨੀ ਪ੍ਰਣਾਲੀ ਮੁਕੱਦਮੇਬਾਜ਼ੀ ਤੋਂ ਪਹਿਲਾਂ ਵਿਚੋਲਗੀ ਅਤੇ ਪਰਿਵਾਰਕ ਝਗੜੇ ਦੇ ਹੱਲ ਦੇ ਵਿਕਲਪਾਂ ਨੂੰ ਉਤਸ਼ਾਹਿਤ ਕਰਦੀ ਹੈ।
We're indexing this podcast's transcripts for the first time — this can take a minute or two. We'll show results as soon as they're ready.
No matches for "" in this podcast's transcripts.
No topics indexed yet for this podcast.
Loading reviews...
Loading similar podcasts...