EPISODE · Mar 5, 2026 · 1H 45M
ਇਜ਼ਰਾਈਲ-ਅਮਰੀਕਾ ਦੇ ਈਰਾਨ ਉੱਤੇ ਹਮਲੇ ਪਿੱਛੋਂ ਹਜ਼ਾਰਾਂ ਬੇਗੁਨਾਹਾਂ ਦੀਆਂ ਮੌਤਾਂ ਦਾ ਖਦਸ਼ਾ - The Talk Show - Preetinder Grewal - Ranjodh Singh - Radio Haanji
from Radio Haanji Podcast · host Radio Haanji
ਇਜ਼ਰਾਈਲ ਦੁਆਰਾ ਅਮਰੀਕਾ ਨਾਲ ਮਿਲ ਕੇ ਈਰਾਨ ’ਤੇ ਹਮਲਾ ਕਰਨ ਪਿੱਛੋਂ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦੀਆਂ ਖ਼ਬਰਾਂ ਹਨ। ਇਸ ਦੌਰਾਨ ਜਿਥੇ ਹਜ਼ਾਰਾਂ ਬੇਗੁਨਾਹਾਂ ਦੀਆਂ ਮੌਤਾਂ ਦਾ ਅੰਦੇਸ਼ਾ ਹੈ ਓਥੇ ਨਿੱਤ ਬਣਦੇ ਮਲਬੇ ਦੇ ਢੇਰ ਵੀ ਇਨਸਾਨੀਅਤ ਦੇ ਮੱਥੇ ਦਾ ਦਾਗ ਬਣ ਰਹੇ ਹਨ। ਇਸ ਦੌਰਾਨ ਤੇਲ ਬਾਜ਼ਾਰਾਂ ਵਿੱਚ ਹਲਚਲ ਅਤੇ ਆਲਮੀ ਮਹਿੰਗਾਈ ’ਤੇ ਵੱਧਦੇ ਦਬਾਅ ਨੇ ਹਾਲਾਤ ਹੋਰ ਸੰਵੇਦਨਸ਼ੀਲ ਬਣਾ ਦਿੱਤੇ ਹਨ। ਹਮਲੇ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਈਰਾਨ ਦੇ ਸੁਪ੍ਰੀਮ ਨੇਤਾ ਅਯਾਤੁੱਲਾ ਖਾਮਨੇਈ ਦੀ ਮੌਤ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਮੁਹਿੰਮ ਸਿਰਫ਼ ਫੌਜੀ ਢਾਂਚਿਆਂ ਨੂੰ ਨੁਕਸਾਨ ਪਹੁੰਚਾਉਣ ਤੱਕ ਸੀਮਿਤ ਨਹੀਂ, ਸਗੋਂ ਈਰਾਨ ਵਿੱਚ ਸੰਭਾਵਿਤ ਸੱਤਾ ਪਰਿਵਰਤਨ ਦੀ ਵੀ ਕੋਸ਼ਿਸ਼ ਹੈ। ਕੀ ਇਹ ਜੰਗ ਅਮਰੀਕੀ ਤੇ ਇਜ਼ਰਾਈਲ ਦੀ ਸਰਕਾਰ ਲਈ ਇੱਕ ਵੱਡਾ ਇਮਤਿਹਾਨ ਸਾਬਿਤ ਹੋਵੇਗੀ ਜਾਂ ਉਹ ਆਪਣੇ ਮਿਥੇ ਨਿਸ਼ਾਨੇ ਹਾਸਿਲ ਕਰਕੇ ਜਲਦ ਜੰਗ ਤੋਂ ਪਾਸੇ ਹੋ ਜਾਣਗੇ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਇਸੇ ਵਿਸ਼ੇ ’ਤੇ ਚਰਚਾ ਕਰ ਰਹੇ ਹਨ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ.....
Embed this episode
Ready to play
ਇਜ਼ਰਾਈਲ-ਅਮਰੀਕਾ ਦੇ ਈਰਾਨ ਉੱਤੇ ਹਮਲੇ ਪਿੱਛੋਂ ਹਜ਼ਾਰਾਂ ਬੇਗੁਨਾਹਾਂ ਦੀਆਂ ਮੌਤਾਂ ਦਾ ਖਦਸ਼ਾ - The Talk Show - Preetinder Grewal - Ranjodh Singh - Radio Haanji
No transcript for this episode yet
Similar Episodes
No similar episodes found.