EPISODE · Sep 17, 2025 · 1H 51M
ਪ੍ਰਦੇਸਾਂ ਵਿੱਚ ਬੱਚਿਆਂ ਦੀ ਪਰਵਰਿਸ਼ ਨੂੰ ਲੈਕੇ ਆਉਂਦੀਆਂ ਮੁਸ਼ਕਿਲਾਂ ਬਾਰੇ ਬਲਦੇਵ ਸਿੰਘ ਮੁੱਟਾ ਦੇ ਮਾਹਿਰਾਨਾ ਸੁਝਾਅ
from Radio Haanji Podcast · host Radio Haanji
ਬਲਦੇਵ ਸਿੰਘ ਮੁੱਟਾ, ਪ੍ਰਵਾਸੀ ਪਰਿਵਾਰਾਂ ਵਿੱਚ ਬੱਚਿਆਂ ਦੇ ਪਾਲਣ-ਪੋਸ਼ਣ, ਮਾਨਸਿਕ ਸਿਹਤ, ਪਤੀ-ਪਤਨੀ ਅਤੇ ਬਜ਼ੁਰਗਾਂ ਦਰਮਿਆਨ ਪਰਵਾਰਿਕ ਸਬੰਧਾਂ ਨੂੰ ਚੰਗੇ ਬਣਾਉਣ ਲਈ ਮਾਹਿਰਾਨਾ ਸੁਝਾਅ ਦੇਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੁਆਰਾ 1990 ਵਿੱਚ ਟਰਾਂਟੋ, ਕੈਨੇਡਾ ਵਿੱਚ ਸਥਾਪਿਤ ਕੀਤੀ ਗਈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ (PCHS) ਹੁਣ ਆਸਟ੍ਰੇਲੀਆ ਵਿੱਚ ਵੀ ਯਤਨਸ਼ੀਲ ਹੈ। ਇਸੇ ਲੜ੍ਹੀ ਤਹਿਤ ਬਲਦੇਵ ਸਿੰਘ ਮੱਟਾ ਮੈਲਬੌਰਨ ਅਤੇ ਸਿਡਨੀ ਵਿੱਚ ਸਤੰਬਰ ਅਤੇ ਅਕਤੂਬਰ ਮਹੀਨੇ ਸੈਮੀਨਾਰ/ਸੈਸ਼ਨ ਕਰਨ ਜਾ ਰਹੇ ਹਨ ਜਿਸ ਵਿੱਚ ਆਪ ਸਭ ਨੂੰ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਹੈ। ਰੇਡੀਓ ਹਾਂਜੀ ਉੱਤੇ ਡਾ: ਪ੍ਰੀਤਇੰਦਰ ਗਰੇਵਾਲ ਦੁਆਰਾ ਉਨ੍ਹਾਂ ਨਾਲ਼ ਕੀਤੀ ਇਹ ਗੱਲਬਾਤ ਪ੍ਰਵਾਸੀ ਪੰਜਾਬੀ ਪਰਿਵਾਰਾਂ ਵਿੱਚ ਬੱਚਿਆਂ ਦੀ ਪਰਵਰਿਸ਼, ਪਰਿਵਾਰਕ ਚੁਣੌਤੀਆਂ ਅਤੇ ਉਹਨਾਂ ਦੇ ਸੰਭਾਵੀ ਹੱਲ ਉੱਤੇ ਕੇਂਦਰਿਤ ਹੈ। ਹੋਰ ਵੇਰਵੇ ਲਈ ਬਲਦੇਵ ਸਿੰਘ ਮੁੱਟਾ ਨਾਲ਼ ਕੀਤੀ ਇਹ ਇੰਟਰਵਿਊ ਸੁਣੋ ਜਿਸ ਦੌਰਾਨ ਉਨ੍ਹਾਂ ਸਾਡੇ ਸਰੋਤਿਆਂ ਦੇ ਸਵਾਲਾਂ ਦੇ ਜੁਆਬ ਵੀ ਦਿੱਤੇ ......
Embed this episode
Ready to play
ਪ੍ਰਦੇਸਾਂ ਵਿੱਚ ਬੱਚਿਆਂ ਦੀ ਪਰਵਰਿਸ਼ ਨੂੰ ਲੈਕੇ ਆਉਂਦੀਆਂ ਮੁਸ਼ਕਿਲਾਂ ਬਾਰੇ ਬਲਦੇਵ ਸਿੰਘ ਮੁੱਟਾ ਦੇ ਮਾਹਿਰਾਨਾ ਸੁਝਾਅ
No transcript for this episode yet
Similar Episodes
No similar episodes found.