EPISODE · Jul 4, 2026 · 9 MIN
Unprovoked Attack on Punjabi Man in Tarneit Sparks Safety Fears
from Radio Haanji Podcast · host Radio Haanji
ਇਹ ਘਟਨਾ 2 ਜੁਲਾਈ 2026 ਦੀ ਸ਼ਾਮ ਨੂੰ ਲਗਭਗ 7:30 ਵਜੇ ਵਾਪਰੀ। ਕੰਮ ਦੀ ਇੱਕ ਲੰਮੀ ਸ਼ਿਫਟ ਖ਼ਤਮ ਕਰਨ ਤੋਂ ਬਾਅਦ, ਹਰਮਨ ਸਿੰਘ ਟਰਨੇਟ ਵਿੱਚ ਲੀਕਸ ਰੋਡ (Leakes Road) 'ਤੇ ਸਥਿਤ ਨਵੇਂ ਖੁੱਲ੍ਹੇ ਐਲਡੀ (Aldi) ਸਟੋਰ ਤੋਂ ਘਰ ਦਾ ਸਾਮਾਨ ਲੈਣ ਲਈ ਰੁਕੇ ਸਨ। ਜਦੋਂ ਉਹ ਸਾਮਾਨ ਲੈ ਕੇ ਆਪਣੀ ਕਾਰ ਵਿੱਚ ਵਾਪਸ ਆਏ ਅਤੇ ਅਜੇ ਗੱਡੀ ਸਟਾਰਟ ਵੀ ਨਹੀਂ ਸੀ ਕੀਤੀ, ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਅਚਾਨਕ ਉਨ੍ਹਾਂ ਦੀ ਕਾਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਬਿਨਾਂ ਕਿਸੇ ਬਹਿਸ ਜਾਂ ਭੜਕਾਹਟ ਦੇ, ਹਮਲਾਵਰਾਂ ਨੇ ਹਰਮਨ ਸਿੰਘ ਦੇ ਚਿਹਰੇ 'ਤੇ ਲਗਾਤਾਰ 3 ਤੋਂ 4 ਮੁੱਕੇ ਮਾਰੇ। ਇਸ ਬੇਰਹਿਮ ਹਮਲੇ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਨੱਕ ਅਤੇ ਮੂੰਹ ਵਿੱਚੋਂ ਕਾਫ਼ੀ ਖ਼ੂਨ ਵਹਿਣ ਲੱਗ ਪਿਆ।
Embed this episode
NOW PLAYING
Unprovoked Attack on Punjabi Man in Tarneit Sparks Safety Fears
No transcript for this episode yet
Similar Episodes
No similar episodes found.
Similar Podcasts
No similar podcasts found.