Sukhwant Hundal's podcast podcast artwork

PODCAST · society

Sukhwant Hundal's podcast

ਦੁਨੀਆ ਭਰ ਦੇ ਪੰਜਾਬੀਆਂ ਨਾਲ ਸੰਬੰਧਿਤ ਸਾਹਿਤ, ਕਲਾ, ਸਭਿਆਚਾਰ, ਸਿਆਸਤ, ਆਰਥਿਕਤਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸ਼ੋਅ। Hosted on Acast. See acast.com/privacy for more information.

  1. 42

    How Indians Lost and Finally Won Back the Right to Vote in Canada

    How Indians Lost and Finally Won Back the Right to Vote in Canada Sukhwant HundalSadhu BinningIn this episode, we will explore the various aspects of the franchise issue as faced by the Indian immigrants in Canada. We will discuss how and why their right to vote was taken away after their arrival in Canada by passing legislation in the Legislative Assembly in Victoria. What were the economic, political or social causes that created fear among the people in power that they acted on the basis of race to stop the immigration from India or to keep those who did come here at the margin of the society? How did not having the right to vote, negatively affect the daily lives of Indians in Canada? We will also explore the attitude of the British Empire and especially the British government in India and why they supported this demand even as they backed the racist policies of their dominions like Canada, Australia and New Zealand to keep the non-white populations out of the countries and to keep those lands “safe” for the White people of Europe. Finally, we will discuss the different stages and aspects of the long struggle to win back the right to vote by the Indian community. We will also consider who sided with our community's struggle from the larger Canadian society and who opposed it.To see the references for the sources of information used in this paper, please click the link below:https://sukhwanthundal.wordpress.com/2025/04/03/how-indians-lost-and-finally-won-back-the-right-to-vote-in-canada/ Hosted on Acast. See acast.com/privacy for more information.

  2. 41

    ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ

    ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ ਲੇਖਕ: ਥੌਮਸ ਆਈ. ਪੇਲੀ ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ (ਇਹ ਲੇਖ ਪਹਿਲੀ ਵਾਰ ਮੰਥਲੀ ਰਿਵੀਊ ਮੈਗਜ਼ੀਨ ਦੇ ਜੂਨ 2025 ਦੇ ਅੰਕ ਵਿੱਚ ਛਪਿਆ ਸੀ-ਅਨੁਵਾਦਕ)ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਹੀ ਜੰਗ ਅੰਦਰੂਨੀ ਅਤੇ ਬਾਹਰੀ ਕਾਰਕਾਂ ਨਾਲ ਚੱਲ ਰਹੀ ਹੈ। ਉਹ ਕਾਰਕ ਕੈਂਚੀ ਦੇ ਦੋ ਫਲ਼ਾਂ (ਬਲੇਡਾਂ) ਵਾਂਗ ਹਨ, ਅਤੇ ਲੜਾਈ ਨੂੰ ਸਮਝਣ ਲਈ ਦੋਵਾਂ ਫਲ਼ਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਬਾਹਰੀ ਕਾਰਕ ਠੰਢੀ ਜੰਗ ਤੋਂ ਬਾਅਦ ਅਮਰੀਕਾ ਦੀ ਭੂ-ਰਾਜਨੀਤਕ ਰਣਨੀਤੀ (ਜੀਓ-ਪੁਲੀਟੀਕਲਸਟਰੈਟਜੀ) ਅਤੇ ਅਮਰੀਕਾ ਦੇ ਸਮਰਥਨ ਅਧੀਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨੌਰਥ ਐਟਲਾਂਟਕ ਟ੍ਰੀਟੀ ਆਰਗੇਨਾਈਜੇਸ਼ਨ - ਨੇਟੋ) ਦੇ ਪੂਰਬ ਵੱਲ ਪਸਾਰ ਨਾਲ ਸੰਬੰਧਿਤ ਹਨ। ਉਸ ਪਸਾਰ ਨੂੰ ਸਿਰਫ਼ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਪੈਦਾ ਹੋਈਆਂ ਦਰਾੜਾਂ (ਅੰਦਰੂਨੀ ਕਾਰਕਾਂ) ਦੇ ਹਵਾਲੇ ਨਾਲ ਹੀ ਸਮਝਿਆ ਜਾ ਸਕਦਾ ਹੈ। ਬਾਹਰੀ ਕਾਰਕ ਲੜਾਈ ਨੂੰ ਉਕਸਾਉਣ ਅਤੇ ਸ਼ਾਂਤੀ ਵਿੱਚ ਰੁਕਾਵਟ ਪਾਉਣ ਵਿੱਚ ਸ਼ਾਮਲ ਅਮਰੀਕਾ ਦੀ ਭੂਮਿਕਾ ਨੂੰ ਉਜਾਗਰ ਕਰਦੇ ਹਨ। Hosted on Acast. See acast.com/privacy for more information.

  3. 40

    ਕਹਾਣੀ ਰੁਲਦਾ ਬਚਪਨ - ਅਮਨਪਾਲ ਸਾਰਾ

    ਕਹਾਣੀ ਰੁਲਦਾ ਬਚਪਨ ਲੇਖਕ: ਅਮਨਪਾਲ ਸਾਰਾਅਵਾਜ਼: ਤਮਨਪ੍ਰੀਤ ਕੌਰ Hosted on Acast. See acast.com/privacy for more information.

  4. 39

    ਕਹਾਣੀ ਮਾਰਗਰੀਤਾ-ਅਮਨਪਾਲ ਸਾਰਾ

    ਕਹਾਣੀ: ਮਾਰਗਰੀਤਾਲੇਖਕ: ਅਮਨਪਾਲ ਸਾਰਾਅਵਾਜ਼: ਤਮਨਪ੍ਰੀਤ ਕੌਰਪ੍ਰੋਡਿਊਸਰ: ਸੁਖਵੰਤ ਹੁੰਦਲ Hosted on Acast. See acast.com/privacy for more information.

  5. 38

    ਕਹਾਣੀ ਸਰਦ ਰਿਸ਼ਤੇ - ਅਮਨਪਾਲ ਸਾਰਾ

    ਕੈਨੇਡੀਅਨ ਪੰਜਾਬੀ ਕਹਾਣੀ - ਸਰਦ ਰਿਸ਼ਤੇਲੇਖਕ: ਅਮਨਪਾਲ ਸਾਰਾਅਵਾਜ਼: ਤਮਨਪ੍ਰੀਤ ਕੌਰ Hosted on Acast. See acast.com/privacy for more information.

  6. 37

    ਸਿਰ ਦਾ ਭਾਰ (ਕਹਾਣੀ) - ਸਾਧੂ ਬਿਨਿੰਗ

    ਕੈਨੇਡੀਅਨ ਪੰਜਾਬੀ ਕਹਾਣੀ - ਸਿਰ ਦਾ ਭਾਰਲੇਖਕ: ਸਾਧੂ ਬਿਨਿੰਗਅਵਾਜ਼: ਤਮਨਪ੍ਰੀਤ ਕੌਰ Hosted on Acast. See acast.com/privacy for more information.

  7. 36

    ਦਰਸ਼ਨ ਸਿੰਘ ਕਨੇਡੀਅਨ: ਕੈਨੇਡਾ ਵਿੱਚ ਦਸ ਵਰ੍ਹੇ - ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ

    ਦਰਸ਼ਨ ਸਿੰਘ ਕਨੇਡੀਅਨ: ਕੈਨੇਡਾ ਵਿੱਚ ਦਸ ਵਰ੍ਹੇ ਲੇਖਕ: ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲਅਵਾਜ਼: ਅੰਮ੍ਰਿਤਪਾਲ ਕੌਰ ਅਮਨ Hosted on Acast. See acast.com/privacy for more information.

  8. 35

    ਭਾਰਤੀਆਂ ਨੇ ਕੈਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ? - ਸੁਖਵੰਤ ਹੁੰਦਲ ਅਤੇ ਸਾਧੂ ਬਿਨਿੰਗ

    ਭਾਰਤੀਆਂ ਨੇ ਕੈਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ? ਲੇਖਕ: ਸੁਖਵੰਤ ਹੁੰਦਲ ਅਤੇ ਸਾਧੂ ਬਿਨਿੰਗਅਵਾਜ਼: ਅੰਮ੍ਰਿਤਪਾਲ ਕੌਰ ਅਮਨ Hosted on Acast. See acast.com/privacy for more information.

  9. 34

    ਫੌਜੀ ਬੰਤਾ ਸਿੰਘ (ਕਹਾਣੀ) - ਸਾਧੂ ਬਿਨਿੰਗ

    ਫੌਜੀ ਬੰਤਾ ਸਿੰਘ (ਕਹਾਣੀ) ਲੇਖਕ: ਸਾਧੂ ਬਿਨਿੰਗਅਵਾਜ਼: ਤਮਨਪ੍ਰੀਤ ਕੌਰ Hosted on Acast. See acast.com/privacy for more information.

  10. 33

    ਉੱਤਰੀ ਅਮਰੀਕਾ ਵਿੱਚ 1908-1918 ਤੱਕ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ – ਡਾ: ਹਿਊ ਜਾਹਨਸਨ

    ਉੱਤਰੀ ਅਮਰੀਕਾ ਵਿੱਚ 1908-1918 ਤੱਕ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ  ਲੇਖਕ: ਡਾਕਟਰ ਹਿਊ ਜਾਹਨਸਨ -ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ -ਅਵਾਜ਼: ਅੰਮ੍ਰਿਤਪਾਲ ਕੌਰ ਅਮਨ - ਫੋਟੋ ਦਾ ਵੇਰਵਾ: ਉੱਤਰੀ ਅਮਰੀਕਾ ਵਿੱਚ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ ਕਰਨ ਵਾਲਾ ਵਿਲੀਅਮ ਸੀ ਹਾਪਕਿਨਸਨ (ਧੁਰ ਸੱਜੇ) ਕੈਨੇਡਾ ਦੇ ਹੋਰ ਅਧਿਕਾਰੀਆਂ ਨਾਲ। Hosted on Acast. See acast.com/privacy for more information.

  11. 32

    ਕਾਮਾਗਾਟਾਮਾਰੂ ਅਤੇ ਕੈਨੇਡੀਅਨ ਇਨਸਾਫ – ਸੋਹਣ ਸਿੰਘ ਪੂੰਨੀ

    ਕਾਮਾਗਾਟਾਮਾਰੂ ਅਤੇ ਕੈਨੇਡੀਅਨ ਇਨਸਾਫ – ਸੋਹਣ ਸਿੰਘ ਪੂੰਨੀ ਕੀ ਕੈਨੇਡਾ ਵਿੱਚ ਕਾਮਾਗਾਟਾਮਾਰੂ ਦੇ ਮੁਸਾਫਰਾਂ ਨੂੰ ਕਾਨੂੰਨ ਅਨੁਸਾਰ ਇਨਸਾਫ ਮਿਲਿਆ? ਇਸ ਬੋਲਦੇ ਲੇਖ ਵਿੱਚ ਸੋਹਣ ਸਿੰਘ ਪੂੰਨੀ ਇਸ ਸਵਾਲ ਦੇ ਵੱਖ ਵੱਖ ਪਹਿਲੂਆਂ ਬਾਰੇ ਚਰਚਾ ਕਰਦੇ ਹਨ। Hosted on Acast. See acast.com/privacy for more information.

  12. 31

    ਕੈਨੇਡਾ ਵਿੱਚ ਭਾਰਤੀ ਰੇਡੀਓ ਪ੍ਰਸਾਰਨ ਦੇ ਇਤਿਹਾਸ ਵਿੱਚ ਇਕ ਵਿਲੱਖਣ ਤਜਰਬਾ: ਹਫਤਾਵਾਰੀ ਰੇਡੀਓ ਮੈਗਜ਼ੀਨ "ਸਮੇਂ ਦੀ ਅਵਾਜ਼"

    “ਸਮੇਂ ਦੀ ਅਵਾਜ਼” ਰੇਡੀਉ ਪ੍ਰੋਗਰਾਮਪੌਡਕਾਸਟ ਦੀ ਇਸ ਐਪੀਸੋਡ ਵਿੱਚ ਅਸੀਂ “ਸਮੇਂ ਦੀ ਅਵਾਜ਼” ਰੇਡੀਉ ਪ੍ਰੋਗਰਾਮ ਬਾਰੇ ਇਕ ਬੋਲਦਾ ਲੇਖ ਪੇਸ਼ ਕਰ ਰਹੇ ਹਾਂ। “ਸਮੇਂ ਦੀ ਅਵਾਜ਼” ਰੇਡੀਉ ਪ੍ਰੋਗਰਾਮ 1986 ਤੋਂ1989 ਵਿਚਕਾਰ ਵੈਨਕੂਵਰ ਕੋਅਪ੍ਰੇਟਿਵ ਰੇਡੀਉ `ਤੇ ਹਰ ਸਨਿਚਰਵਾਰ ਨੂੰ ਪੇਸ਼ ਕੀਤਾ ਜਾਂਦਾ ਸੀ। ਇਸ ਲੇਖ ਨੂੰ ਸੁਖਵੰਤ ਹੁੰਦਲ ਨੇ ਲਿਖਿਆ ਹੈ ਅਤੇ ਇਸ ਦਾ ਬੋਲਦਾ ਰੂਪ ਏ ਆਈ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।  Hosted on Acast. See acast.com/privacy for more information.

  13. 30

    ਕਾਮਾਗਾਟਾਮਾਰੂ ਨੂੰ ਜੀ ਆਇਆਂ ਨੂੰ - ਹਿੰਦੁਸਤਾਨੀ ਦੀ ਸੰਪਾਦਕੀ -1 ਜੂਨ, 1914

    ਹਿੰਦੁਸਤਾਨੀ ਦੀ ਸੰਪਾਦਕੀ1 ਜੂਨ, 1914 ਕਾਮਾਗਾਟਾਮਾਰੂ ਨੂੰ ਜੀ ਆਇਆਂ ਨੂੰ ਲੇਖਕ: ਹਸਨ ਰਹੀਮ 19 ਸੌ 14 ਵਿੱਚ ਹਸਨ ਰਹੀਮ ਸਥਾਨਕ ਹਿੰਦੁਸਤਾਨੀ ਕਮਿਊਨਿਟੀ ਦੇ ਆਗੂਆਂ ਵਿੱਚੋਂ ਇਕ ਸਨ ਅਤੇ ਅੰਗਰੇਜ਼ੀ ਵਿੱਚ 'ਦੀ ਹਿੰਦੁਸਤਾਨੀ' ਨਾਂ ਦਾ ਅਖਬਾਰ ਕੱਢਦੇ ਸਨ। ਕਾਮਾਗਾਟਾਮਾਰੂ ਦੇ ਮੁਸਾਫਰਾਂ ਦੀ ਮਦਦ ਲਈ ਉਹਨਾਂ ਬਹੁਤ ਸਰਗਰਮ ਰੋਲ ਨਿਭਾਇਆ। "ਦੀ ਹਿੰਦੁਸਤਾਨੀ' ਦੇ ਜੂਨ 1914 ਦੇ ਅੰਕ ਵਿੱਚ ਉਹਨਾਂ ਵਲੋਂ ਲਿਖਿਆ ਸੰਪਾਦਕੀ ਪੇਸ਼ ਹੈਕਾਮਾਗਾਟਾਮਾਰੂ ਦੇ ਮੁਸਾਫਰਾਂ ਦੀ ਮਦਦ ਲਈ ਉਹਨਾਂ ਬਹੁਤ ਸਰਗਰਮ ਰੋਲ ਨਿਭਾਇਆ। "ਦੀ ਹਿੰਦੁਸਤਾਨੀ' ਦੇ ਜੂਨ 1914 ਦੇ ਅੰਕ ਵਿੱਚ ਉਹਨਾਂ ਵਲੋਂ ਲਿਖਿਆ ਸੰਪਾਦਕੀ ਪੇਸ਼ ਹੈ  Hosted on Acast. See acast.com/privacy for more information.

  14. 29

    Talking Union: songs for organizing

    ਟਾਕਿੰਗ ਯੂਨੀਅਨ: ਸੌਂਗਜ਼ ਫਾਰ ਆਰਗੇਨਾਈਜ਼ਿੰਗ ਇਹ ਟੇਪ 1980ਵਿਆਂ ਦੇ ਅਖੀਰ ਵਿੱਚ ਸਲਿੱਮ ਈਵਾਨਜ਼ ਰਿਕਾਰਡਜ਼ ਐਂਡ ਟੇਪਸ ਨੇ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਫਾਰਮ ਵਰਕਰਾਂ ਨੂੰ ਜਥੇਬੰਦ ਕਰਨ ਲਈ ਚਲਦੀ ਜਦੋਜਹਿਦ ਦੇ ਸਮਰਥਨ ਵਿੱਚ ਤਿਆਰ ਕੀਤੀ ਸੀ। ਇਸ ਟੇਪ ਦੇ ਬਹੁਤੇ ਗੀਤ ਅੰਗਰੇਜ਼ੀ ਵਿੱਚ ਹਨ, ਜਿਹੜੇ ਦੁਨੀਆ ਭਰ ਵਿੱਚ ਮਜ਼ਦੂਰਾਂ ਦੀਆਂ ਜਦੋਜਹਿਦਾਂ ਨਾਲ ਸੰਬੰਧਿਤ ਹਨ। ਇਸ ਵਿੱਚ ਇਕ ਗੀਤ ਪੰਜਾਬੀ ਵਿੱਚ ਹੈ ਜਿਸ ਦਾ ਸਿਰਲੇਖ ਹੈ “ਖੇਤ ਮਜ਼ਦੂਰੋ ਘੋਲ ਵਿੱਚ ਆਉ”। ਇਸ ਗੀਤ ਨੂੰ ਲਿਖਿਆ ਹੈ ਸੁਖਵੰਤ ਹੁੰਦਲ ਨੇ ਅਤੇ ਇਸ ਨੂੰ ਪੇਸ਼ ਕਰਨ ਵਾਲੇ ਕਲਾਕਾਰ ਹਨ: ਨਿਜ਼ਾਰ ਦਾਮ ਜੀ, ਹੇਮੀ, ਬਲਵਿੰਦਰ ਰੋਡੇ ਅਤੇ ਰਮੇਸ਼ ਪੁੰਬਕ।  ਸਮੁੱਚੀ ਟੇਪ ਦੇ ਕਲਾਕਾਰ: ਫਿਲ ਵਰਨਨ, ਪੀਟ ਸੀਗਰ, ਜੇਨ ਸੈਪ, ਬਲਵਿੰਦਰ ਰੋਡੇ, ਰਮੇਸ਼ ਪੁੰਬਕ, ਅਰਲੀਨ ਮੈਂਟਲ, ਸੀ ਕਾਹਨ, ਹੇਮੀ, ਟੌਮ ਹਾਕਿਨ, ਜਿੰਜਰ ਗਰੁੱਪ, ਯੂਫੋਨਿਅਸਲੀ, ਫੈਮੀਨਿਸਟ, ਨੌਨ ਪਰਫੌਰਮਿੰਗ ਕਿਊਇਨਟੈਟ, ਨਿਜ਼ਾਰ ਅਤੇ ਆਯਾ। Taking Union: songs for organizing Artists: Phil Vernon, Pete Seeger, Jane Sapp, Balwinder Rode, Ramesh Pumbahak, Arlene Mantle, Si Kahn, Hemi, Tom Hawkin, Ginger Group, Euphoniously Feminist, Non-Performing Quintet, Nizar Damji and Aya. This tape was produced by Slim Evans Records and Tapes in the late 1980s to help Canadian Farmworkers Union to raise funds for their organizing work. Hosted on Acast. See acast.com/privacy for more information.

  15. 28

    ਇਕ ਇਰਾਨੀ ਕਹਾਣੀ ਛੋਟੀ ਕਾਲੀ ਮੱਛੀ

    ਇਰਾਨੀ ਲੇਖਕ ਸਮਦ ਬਹਿਰੰਗੀ ਦੀ ਕਹਾਣੀ "ਛੋਟੀ ਕਾਲੀ ਮੱਛੀ" Hosted on Acast. See acast.com/privacy for more information.

  16. 27

    ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਹਨ ਜਾਂ ਇਨਵੈਸਟਰ? (ਆਡੀਓਲੇਖ)

    ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਹਨ ਜਾਂ ਇਨਵੈਸਟਰ? (ਆਡੀਓ-ਲੇਖ)ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਵਿੱਚ ਵਾਰਾ–ਖਾਣ ਯੋਗ ਘਰਾਂ ਜਾਂ ਅਫੋਰਡੇਬਲ ਹਾਊਸਿੰਗ ਦੀ ਕਿੱਲਤ ਇਕ ਵੱਡੀ ਸਮੱਸਿਆ ਹੈ। ਮੁੱਖ ਧਾਰਾ ਮੀਡੀਏ ਵਿੱਚ ਹਾਲ ਵਿੱਚ ਹੀ ਛਪੀਆਂ ਕਈ ਰਿਪੋਰਟਾਂ ਵਿੱਚ ਕੈਨੇਡਾ ਵਿੱਚ ਆਏ ਨਵੇਂ ਇੰਮੀਗ੍ਰੈਂਟਾਂ ਨੂੰ ਇਸ ਸਮੱਸਿਆ ਦਾ ਕਾਰਨ ਦੱਸਿਆ ਗਿਆ ਹੈ। ਕੈਨੇਡਾ ਦੇ ਕਈ ਸਿਆਸੀ ਨੇਤਾ ਵੀ ਇਹ ਗੱਲ ਦੁਹਰਾ ਰਹੇ ਹਨ। ਉਦਾਹਰਨ ਲਈ ਸੰਨ 2024 ਦੇ ਸ਼ੁਰੂ ਵਿੱਚ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਅਵ ਨੇ ਕਿਹਾ ਸੀ, “ਤੁਹਾਡੇ ਕੋਲ ਉਹਨਾਂ ਲਈ ਜਿੰਨੇ ਘਰ ਹਨ, ਜੇ ਉਸ ਤੋਂ ਵੱਧ ਗਿਣਤੀ ਵਿੱਚ ਪਰਿਵਾਰ ਇੱਥੇ ਆ ਰਹੇ ਹਨ, ਤਾਂ ਇਸ ਨਾਲ ਘਰਾਂ ਦੀਆਂ ਕੀੰਮਤਾਂ ਵਧਣਗੀਆਂ ਹੀ।” ਆਮ ਸੂਝ ਅਨੁਸਾਰ ਆਮ ਲੋਕਾਂ ਨੂੰ ਵੀ ਇਹ ਗੱਲ ਠੀਕ ਲਗਦੀ ਹੈ। ਪਰ ਵਾਰਾ–ਖਾਣ ਯੋਗ ਘਰਾਂ ਦੀ ਸਮੱਸਿਆ ਦਾ ਅਧਿਐਨ ਕਰਨ ਵਾਲੇ ਬਹੁਤ ਸਾਰੇ ਮਾਹਰਾਂ/ਵਿਦਵਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਉੱਪਰੋਂ ਉੱਪਰੋਂ ਦੇਖਿਆਂ ਇਹ ਗੱਲ ਠੀਕ ਲੱਗਦੀ ਹੋਵੇ, ਪਰ ਅਸਲ ਵਿੱਚ ਇਹ ਸਹੀ ਨਹੀਂ। ਉਹਨਾਂ ਅਨੁਸਾਰ ਕੈਨੇਡਾ ਵਿੱਚ ਵਾਰਾ–ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਨਹੀਂ, ਸਗੋਂ ਕੈਨੇਡਾ ਦੀ ਸਰਕਾਰ ਦੀਆਂ ਸੋਸ਼ਲ ਹਾਊਂਸਿੰਗ ਦੇ ਸੰਬੰਧ ਵਿੱਚ ਪਿਛਲੇ ਤਿੰਨ ਕੁ ਦਹਾਕਿਆਂ ਦੌਰਾਨ ਅਪਣਾਈਆਂ ਨੀਤੀਆਂ ਅਤੇ ਘਰਾਂ ਦੀ ਮਾਰਕੀਟ ਵਿੱਚ ਇਨਵੈਸਟਰਾਂ ਦੀ ਦਖਲਅੰਦਾਜ਼ੀ ਹੈ। Hosted on Acast. See acast.com/privacy for more information.

  17. 26

    Prof. Arvind's Lecture - ਪ੍ਰੋ: ਅਰਵਿੰਦ ਦਾ ਲੈਕਚਰ

    ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ: ਅਰਵਿੰਦ ਦਾ ਲੈਕਚਰ ਮਿਤੀ: 30 ਮਾਰਚ, 2025 ਸਥਾਨ: ਸਰੀ, ਕੈਨੇਡਾ  ਇਸ ਲੈਕਚਰ ਵਿੱਚ ਪ੍ਰੋ: ਅਰਵਿੰਦ ਪੰਜਾਬੀ ਯੂਨੀਵਰਿਸਟੀ ਪਟਿਆਲਾ ਵਿੱਚ ਵਾਈਸ ਚਾਂਸਲਰ ਵਜੋਂ ਬਿਤਾਏ ਆਪਣੇ ਸਮੇਂ ਦੇ ਤਜਰਬੇ ਨੂੰ ਸਾਂਝੇ ਕਰਦੇ ਹਨ। ਇਸ ਵਿੱਚ 1990ਵਿਆਂ ਵਿੱਚ ਹਿੰਦੁਸਤਾਨ ਵਿੱਚ ਲਾਗੂ ਹੋਈਆਂ ਨਵ-ਉਦਾਰਵਾਦੀ (ਨਿਊ ਲਿਬਰਲ) ਪਾਲਸੀਆਂ, ਪੰਜਾਬ ਵਿੱਚ ਵਿਦਵਾਨਾਂ ਦੇ ਅਕਾਲ, ਪਿਛਲੇ ਸਮਿਆਂ ਵਿੱਚ ਸਮਾਜ ਵਿਗਿਆਨ, ਭਾਸ਼ਾ ਵਿਗਿਆਨ ਦੇ ਪੜ੍ਹਾਈ/ਖੋਜ ਨੂੰ ਲੱਗੇ ਧੱਕੇ ਬਾਰੇ, ਪੰਜਾਬ ਵਿੱਚ ਵਿਦਿਆ ਨੂੰ ਪੰਜਾਬੀ ਨਾਲ ਜੋੜਨ ਦੀ ਥਾਂ ਅੰਗਰੇਜ਼ੀ ਨਾਲ ਜੋੜਨ ਦੇ ਪਏ ਅਸਰਾਂ, ਸਕੂਲੀ ਵਿਦਿਆ ਦੇ ਨਿੱਜੀਕਰਨ, ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ, ਪੰਜਾਬ ਵਿੱਚ ਵਾਤਾਵਰਨ ਦੇ ਸੰਕਟ ਆਦਿ ਮੁੱਦਿਆਂ ਬਾਰੇ ਸੰਖੇਪ ਵਿੱਚ ਗੱਲ ਕਰਦੇ ਹਨ। Hosted on Acast. See acast.com/privacy for more information.

  18. 25

    History Activism: Dr. Ajay Bhardwaj

    ਹਿਸਟਰੀ ਐਕਟਵਿਜ਼ਮ ਹਿਸਟਰੀ ਐਕਟਵਿਜ਼ਮ ਬਾਰੇ ਇਹ ਗੱਲਬਾਤ ਡਾ: ਅਜੇ ਭਾਰਦਵਾਜ ਨੇ 1982 ਤੋਂ 1989 ਤੱਕ ਕੈਨੇਡਾ ਤੋਂ ਨਿਕਲਦੇ ਰਹੇ ਪੰਜਾਬੀ ਅਖਬਾਰ ਕੈਨੇਡਾ ਦਰਪਣ ਦੀ ਆਰਕਾਈਵ ਦੇ ਲਾਂਚ ਸਮਾਗਮ ਸਮੇਂ 26 ਮਈ 2024 ਨੂੰ ਸਰੀ ਵਿੱਚ ਪੇਸ਼ ਕੀਤੀ। ਡਾ: ਅਜੇ ਭਾਰਦਵਾਜ ਪੰਜਾਬੀ ਦੇ ਜਾਣੇ ਪਛਾਣੇ ਡਾਕੂਮੈਂਟਰੀ ਫਿਲਮ ਮੇਕਰ ਹਨ। ਅਪ੍ਰੈਲ 2022 ਵਿੱਚ ਉਹਨਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਆਪਣੀ ਪੀ ਐੱਚ ਡੀ ਮੁਕੰਮਲ ਕੀਤੀ ਹੈ। ਆਪਣੀ ਪੀ ਐੱਚ ਡੀ ਦੌਰਾਨ ਉਹਨਾਂ ਨੇ ਕੈਨੇਡਾ ਵਿੱਚ ਪੰਜਾਬੀਆਂ/ਭਾਰਤੀਆਂ ਦੇ ਇਤਿਹਾਸ `ਤੇ ਕੰਮ ਕੀਤਾ। ਇਸ ਸਮੇਂ ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਦੀ ਹਿਊਮੈਨਟੀਜ਼ ਵਿੱਚ ਪੋਸਟ ਡੌਕਟਰਲ ਫੈਲੋ ਹਨ।   Hosted on Acast. See acast.com/privacy for more information.

  19. 24

    An Interview with Sant Ram Udasi

    ਸੰਤ ਰਾਮ ਉਦਾਸੀ ਸੰਨ 1979 ਵਿੱਚ ਕੈਨੇਡਾ ਆਏ ਸਨ। ਉਸ ਸਮੇਂ ਕੈਨੇਡਾ ਤੋਂ ਨਿਕਲਦੇ ਸਾਹਿਤਕ ਮੈਗਜ਼ੀਨ ਵਤਨੋਂ ਦੂਰ ਦੇ ਸੰਪਾਦਕ ਸਾਧੂ ਬਿਨਿੰਗ ਨੇ ਇਕ ਇੰਟਰਵਿਊ ਕੀਤੀ ਸੀ। ਪੇਸ਼ ਹੈ ਉਹ ਇੰਟਰਵਿਊ। Hosted on Acast. See acast.com/privacy for more information.

  20. 23

    An Interview with the Punjabi Theatre Activist Samuel John

    ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ :ਪੰਜਾਬ ਦੇ ਰੰਗਕਰਮੀ ਸੈਮੂਅਲ ਜੌਹਨ ਨਾਲ ਇਹ ਮੁਲਾਕਾਰਤ 14 ਅਪ੍ਰੈਲ 2015 ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਕੀਤੀ ਗਈ ਸੀ।ਇਹ ਇੰਟਰਵਿਊ ਲਿਖਤੀ ਰੂਪ ਵਿੱਚ ਹੇਠ ਲਿਖੇ ਲੰਿਕ `ਤੇ ਪੜ੍ਹੀ ਜਾ ਸਕਦੀ ਹੈ:https://sukhwanthundal.wordpress.com/2016/01/28/%E0%A8%AA%E0%A9%B0%E0%A8%9C%E0%A8%BE%E0%A8%AC%E0%A9%80-%E0%A8%A6%E0%A9%87-%E0%A8%A6%E0%A8%BF%E0%A8%B9%E0%A8%BE%E0%A9%9C%E0%A9%80%E0%A8%A6%E0%A8%BE%E0%A8%B0-%E0%A8%B0%E0%A9%B0%E0%A8%97%E0%A8%95/ Hosted on Acast. See acast.com/privacy for more information.

  21. 22

    An Interview with Om Puri

    ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਇੰਟਰਵਿਊਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਇਹ ਇੰਟਰਵਿਊ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਨੇ 1992 ਵਿੱਚ ਵੈਨਕੂਵਰ ਵਿੱਚ ਕੀਤੀ ਸੀ। ਇਸ ਵਿੱਚ ਓਮ ਪੁਰੀ ਨੇ ਆਪਣੇ ਜੀਵਨ ਅਤੇ ਫਿਲਮੀ ਸਫਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਸ਼ਾਇਦ Eਮਪੁਰੀ ਦੇ ਫਿਲਮੀ ਸਫਰ ਉੱਪਰ ਵਿਸਥਾਰ ਪੂਰਬਕ ਝਾਤ ਪਵਾਉਣ ਵਾਲੀ ਪੰਜਾਬੀ ਵਿੱਚ ਕੀਤੀ ਪਹਿਲੀ ਇੰਟਰਵਿਊ ਹੈ। ਲਉ ਸੁਣੋ ਇਹ ਇੰਟਰਵਿਊ।   Hosted on Acast. See acast.com/privacy for more information.

  22. 21

    A Tribute to Darshan Singh Canadian-Oct. 12-1986

    Darshan Singh Canadian was killed by Khalistani extremists on September 25, 1986 near his ancestral village in Punjab. On October 12, 1986, his friends and comrades gathered in large numbers at IWA hall on Commercial Drive in Vancouver to pay tribute to the man they admired and loved. Here is the recording of the meeting, which was recorded by Sukhwant Hundal. Hosted on Acast. See acast.com/privacy for more information.

  23. 20

    IPANA-Indian People's Association in North America-Part 2

    Sadhu Binning and Sukhwant Hundal interview Dr. Hari Sharma, Dr. Chin Bannerjee, Harinder Mahil and Raj Chohan about the formation and work of Indian People’s Association in North America. The interview was done on June 7, 1998. Hosted on Acast. See acast.com/privacy for more information.

  24. 19

    IPANA - Indian People's Association in North America Part 1

    Sadhu Binning and Sukhwant Hundal interview Dr. Hari Sharma, Dr. Chin Bannerjee, Harinder Mahil and Raj Chohan about the formation and work of Indian People’s Association in North America. The interview was done on June 7, 1998 Hosted on Acast. See acast.com/privacy for more information.

  25. 18

    Hawelian Te Parkan

    ਹਵੇਲੀਆਂ `ਤੇ ਪਾਰਕਾਂਨਾਟਕ "ਹਵੇਲੀਆਂ `ਤੇ ਪਾਰਕਾਂ" ਕੈਨੇਡਾ ਵਿੱਚ ਪੰਜਾਬੀ ਬਜ਼ੁਰਗਾਂ ਦੀ ਜਿ਼ੰਦਗੀ `ਤੇ ਆਧਾਰਤ ਹੈ। ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਵਲੋਂ ਲਿਖਿਆ ਇਹ ਨਾਟਕ ਵੈਨਕੂਵਰ ਸੱਥ ਨੇ ਪਹਿਲੀ ਵਾਰੀ ਮਾਰਚ 1987 ਵਿੱਚ ਵੈਨਕੂਵਰ ਵਿੱਚ ਖੇਡਿਆ ਸੀ। ਉਸ ਤੋਂ ਬਾਅਦ ਇਹ ਟਰਾਂਟੋ ਵਿੱਚ ਸੰਨ 1993 ਵਿੱਚ ਖੇਡਿਆ ਗਿਆ। ਇਹਨਾਂ ਸਮਿਆਂ ਦੇ ਨੇੜੇ ਤੇੜੇ ਹੀ ਇਹ ਨਾਟਕ ਇਕ ਰੇਡੀਓ ਨਾਟਕ `ਦੇ ਤੌਰ `ਤੇ ਵੈਨਕੂਵਰ ਕੋਅਪ੍ਰੇਟਿਵ ਰੇਡੀਓ `ਤੇ ਚਰਨਪਾਲ ਗਿੱਲ, ਸੁਖਵੰਤ ਹੁੰਦਲ, ਰਾਣੀ ਗਿੱਲ ਅਤੇ ਹੋਰ ਸਾਥੀਆਂ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਹਫਤਾਵਾਰੀ ਰੇਡੀਓ ਪ੍ਰੋਗਰਾਮ "ਸਮੇਂ ਦੀ ਅਵਾਜ਼" ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਇਸ ਰੇਡੀਓ ਨਾਟਕ ਵਿੱਚ ਅਵਾਜ਼ਾਂ ਦੇਣ ਵਾਲੇ ਸਨ: ਸਾਧੂ ਬਿਨਿੰਗ, ਸੁਖਵੰਤ ਹੁੰਦਲ, ਮੱਖਣ ਟੁੱਟ, ਜਗਦੀਸ਼ ਬਿਨਿੰਗ, ਅਮਨਪਾਲ ਸਾਰਾ ਅਤੇ ਪਾਲ ਬਿਨਿੰਗ। ਹੁਣ ਪੂਰੇ 35 ਸਾਲਾਂ ਬਾਅਦ ਇਸ ਰੇਡੀਓ ਨਾਟਕ ਨੂੰ ਆਨਲਾਈਨ ਪੇਸ਼ ਕਰਦਿਆਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਹ ਨਾਟਕ ਲਿਖਤੀ ਰੂਪ ਵਿੱਚ ਇਸ ਲਿੰਕ `ਤੇ ਪੜ੍ਹਿਆ ਜਾ ਸਕਦਾ ਹੈ:https://sukhwanthundal.wordpress.com/2020/06/11/ਹਵੇਲੀਆਂ-ਤੇ-ਪਾਰਕਾਂ-ਨਾਟਕ/ Hosted on Acast. See acast.com/privacy for more information.

  26. 17

    Different Age Same Cage

    Different Age, Same Cage – A Radio Play The play “Different Age Same Cage” depicts the life of a Punjabi Immigrant woman in Canada in different stages of her life. The play was written by Vancouver Sath Members- Jagdish Binning, Harji Sangra and Anju Hundal. The play was produced and performed on stage by Vancouver Sath, an Indo-Canadian Theatre Group, for more than 25 times in English and Punjabi in British Columbia in late 1980s. It was also broadcasted as a radio play in English on a radio program “Samay Dee Awaaz” aired on Vancouver Co-operative radio station. The radio play was performed by: Harji Sangra, Anju Hundal, Pindi Gill, Jagdish Binning, Sukhwant Hundal and Amanpal Sara. Hosted on Acast. See acast.com/privacy for more information.

  27. 16

    Kranti

    ਕ੍ਰਾਂਤੀਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰ ਟਰਸਟ ਵਲੋਂ ਰਿਲੀਜ਼ ਕੀਤੀ ਗਈ 9 ਗੀਤਾਂ ਦੀ ਐਲਬਮ ਸਤੰਬਰ 2012 ਨੂੰ ਰਿਲੀਜ ਕੀਤੀ ਇਸ ਐਲਬਮ `ਤੇ ਇਸ ਤਰ੍ਹਾਂ ਲਿਖਿਆ ਹੈ: ਭਾਅ ਜੀ ਗੁਰਸ਼ਰਨ ਸਿੰਘ ਨੇ 1980ਵਿਆਂ ਦੇ ਦੌਰ ਵਿੱਚ ਇਕ ਇਤਿਹਾਸਕ ਮੁਹਿੰਮ ਚਲਾ ਕੇ ਲੋਕ-ਪੱਖੀ ਸ਼ਾਇਰੀ ਤੇ ਇਨਕਲਾਬੀ ਗੀਤਾਂ ਨੂੰ ਘਰ-ਘਰ ਤੱਕ ਲਿਜਾਣ ਦਾ ਉਪਰਾਲਾ ਕੀਤਾ ਅਤੇ ਆਪਣੇ ਲੋਕਾਂ ਵਾਸਤੇ ਲੋਕ ਵਿਰੋਧੀ ਤੇ ਲੱਚਰ ਸਭਿਆਚਾਰ ਦੇ ਖਿਲਾਫ਼ ਸਭਿਆਚਾਰਕ ਬਦਲ ਦੀ ਸ਼ਾਨਾਮੱਤੀ ਰਵਾਇਤ ਦੀ ਸਿਰਜਣਾ ਕੀਤੀ। ਅਸੀਂ ਭਾਅ ਜੀ ਦੀ ਯਾਦ ਵਿੱਚ ਉਨ੍ਹਾਂ ਗੀਤਾਂ ਨੂੰ ਇਸ ਉਮੀਦ ਨਾਲ ਮੁੜ ਰਿਲੀਜ਼ ਕਰ ਰਹੇ ਹਾਂ ਤਾਂ ਕਿ ਪੰਜਾਬ ਦੀਆਂ ਹਵਾਵਾਂ ਵਿੱਚ ਰੋਹ ਭਰੇ ਇਨਕਲਾਬੀ ਬੋਲ ਫਿਰ ਤੋਂ ਗੂੰਜਣ ਤੇ ਲੋਕਾਈ ਦੇ ਦਿਲੋਂ-ਦਿਮਾਗ ਵਿੱਚ ਚੇਤਨਾ ਦੀ ਜਾਗ ਲਾਉਣ ਲਈ ਪ੍ਰੇਰਣਾ ਸਰੋਤ ਬਣਨ। ਇਨਕਲਾਬ ਜਿ਼ੰਦਾਬਾਦ! ਭਾਅ ਜੀ ਗੁਰਸ਼ਰਨ ਸਿੰਘ ਜਿ਼ੰਦਾਬਾਦ! ਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰ ਟਰਸਟ Hosted on Acast. See acast.com/privacy for more information.

  28. 15

    Udham Singh Dee Var Te Hor Geet

    ਉਧਮ ਸਿੰਘ ਦੀ ਵਾਰ ਅਤੇ ਹੋਰ ਗੀਤਪ੍ਰੋਡਿਊਸਰ: ਨਵਚਿੰਤਨ ਕਲਾ ਮੰਚ ਬਿਆਸ1. ਸ਼ਹੀਦ ਉਧਮ ਸਿੰਘ ਦੀ ਵਾਰ2. ਆਵੋ ਨੀ ਸਹੀਓ , ਰਲ ਗਾਵੀਏ ਘੋੜੀਆਂ, ਜੰਝ `ਤੇ ਹੋਈ ਏ ਤਿਆਰ3. ਆ ਮਜ਼ਦੂਰ ਕਿਸਾਨਾ ਆ4. ਤੂੰ ਮਜ਼ਦੂਰ ਤੇ ਤੇਰੀ ਵਿਥਿਆ ਵੀ ਮਜ਼ਦੂਰ ਆ5. ਤਾਰਿE ਰਾਤਾਂ ਆਦਮਖੋਰ, ਸੱਖਣੀ ਨਾ ਕਰਿE ਧਰਤੀ ਦੀ ਝੋਲ6. ਖੇਤਾਂ ਦੇ ਵਿੱਚ ਸੋਨੇ ਰੰਗੀਆਂ ਕਣਕਾਂ ਲੈਣ ਹੁਲਾਰੇ ਉਏ7. ਛੈਣੇ ਪੱੁਤ ਸਰਦਾਰਾਂ ਦੇ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ,8. ਸਹਿਣਾ ਨਹੀਂ ਜ਼ਬਰ, ਖਹਿਣਾ ਹਿੱਕ ਤਣਕੇ, ਰਹਿਣਾ ਇਸ ਜੱਗ ਉੱਤੇ ਸ਼ੇਰ ਬਣਕੇ   9. ਕੱਢਿਆ ਪਿਸਟਲ ਉਧਮ ਸਿੰਘ ਨੇ ਕਿਹਾ ਵੈਰੀ ਨੂੰ ਲਲਕਾਰਇਹ ਗੀਤ ਮੈਨੂੰ ਰਾਜ ਕੈਲਗਰੀ ਤੋਂ ਪ੍ਰਾਪਤ ਹੋਏ। ਉਸ ਦਾ ਬਹੁਤ ਬਹੁਤ ਧੰਨਵਾਦ।    Hosted on Acast. See acast.com/privacy for more information.

  29. 14

    Kirana Da Kafala

    ਕਿਰਨਾਂ ਦਾ ਕਾਫਲਾਪੰਜਾਬ ਲੋਕ ਸਭਿਆਚਾਰਕ ਮੰਚ1. ਸਾਨੂੰ ਸੂਰਜ ਦੀ ਸੰਹੁ ਹੈ, ਸਹੁੰ ਸਾਨੂੰ ਹੈ ਧਰਤੀ ਦੀ, ਨਵੀਂ ਸਵੇਰ ਲਿਆਵਾਂਗੇ 2. ਜਾਵੀਂ ਨੀ ਤੂੰ ਜਾਵੀਂ ਵਾਏ ਉਸ ਪਿੰਡ ਜਾਵੀਂ ਜਿੱਥੇ ਫੁੱਲਾਂ ਤੋਂ ਨਾ ਸੱਖਣੀ ਬਹਾਰ 3. ਗੁੰਮ ਹੋਈਆਂ ਨੇ ਤੀਆਂ, ਰੌਂਦੀਆਂ ਕਿਕਲੀਆਂ, ਹੋਇਆ ਜ਼ਖਮੀ ਬੜਾ ਅੱਜ ਮੇਰਾ ਪੰਜਾਬ 4. ਐ ਮੇਰੇ ਮਿਹਨਤਕਸ਼ ਲੋਕੋ, ਨਾਲ ਹਵਾਵਾਂ ਸਾਥ ਕਰੋ, ਬਣ ਕੇ ਹਾਣੀ ਸਮਿਆਂ ਦੇ, ਹਰ ਰਾਤ ਸੂਹੀ ਪ੍ਰਭਾਤ ਕਰੋ   5. ਇਨਸਾਨ ਭੁੱਖਾ ਮਰ ਰਿਹਾ, ਜਿ਼ੰਦਗੀ ਦੀ ਪੀੜਾ ਦੇਖੋ ਜਰ ਰਿਹਾਮੈਨੂੰ ਅਫੋਸਸ ਹੈ ਕਿ ਇਹਨਾਂ ਗੀਤਾਂ ਦੇ ਨਾਲ ਇਹਨਾਂ ਨੂੰ ਗਾਉਣ ਵਾਲੇ ਅਤੇ ਇਹਨਾਂ ਗੀਤਾਂ ਦੇ ਲੇਖਕਾਂ ਦੇ ਨਾਂ ਨਹੀਂ ਦਿੱਤੇ ਗਏ। ਇਸ ਲਈ ਮੈਂ ਉਹਨਾਂ ਨੂੰ ਇੱਥੇ ਦਰਜ ਨਹੀਂ ਕਰ ਸਕਿਆ।ਇਹਨਾਂ ਗੀਤਾਂ ਦੀ ਡਿਜੀਟਲ ਕਾਪੀ ਮੈਨੂੰ ਰਾਜ ਕੈਲਗਰੀ ਤੋਂ ਮਿਲੀ। ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ। Hosted on Acast. See acast.com/privacy for more information.

  30. 13

    Paash De Geet

    ਪਾਸ਼ ਦੇ ਗੀਤਪ੍ਰੋਡਿਊਸਰ: ਪਾਸ਼ ਮੈਮੋਰੀਅਲ ਇੰਟਰਨੈਸ਼ਨਲ ਟਰੱਸਟਇਹ ਗੀਤ ਮੈਨੂੰ ਰਾਜ ਕੈਲਗਰੀ ਤੋਂ ਪ੍ਰਾਪਤ ਹੋਏ, ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ। Hosted on Acast. See acast.com/privacy for more information.

  31. 12

    Geetan Bhari Kahani

    ਗੀਤਾਂ ਭਰੀ ਕਹਾਣੀ (ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਤ)ਤਿਆਰ ਕਰਤਾ: ਪੰਜਾਬ ਲੋਕ ਸਭਿਆਚਾਰਕ ਮੰਚ- ਗੀਤ: 1. ਸਰਫਰੋਸ਼ੀ ਕੀ ਤਮੰਨਾ 2. ਸਾਡੇ ਅੱਟਣਾ ਵਾਲੇ ਹੱਥ ਬੜੇ ਕਰੜੇ ਨੇ ਸ਼ਾਹਾ, ਕੀ ਹੋਇਆ ਜੇ ਯਾਰ ਤੇਰੇ ਤਕੜੇ ਨੇ ਸ਼ਾਹਾ 3. ਉਹ ਫੈਕਟਰੀਆਂ ਵਿੱਚ ਲੋਹੇ ਨਾਲ ਜਕੜੇ ਮਜ਼ਬੂਰਾਂ ਦੀ, ਇਹ ਹੈ ਦਰਦ ਕਹਾਣੀ ਮਿੱਲਾਂ ਦੇ ਮਜ਼ਦੂਰਾਂ ਦੀ 4. ਜੋ ਸ਼ਹੀਦਾਂ ਦੇ ਲਹੂ ਨੂੰ ਹਰਦਮ ਸਿਜਦਾ ਕਰਦੀ ਹੈ, ਮਜ਼ਦੂਰਾਂ ਕਿਰਸਾਨਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ, ਉਹ ਧਰਤੀ ਸਾਡੀ ਧਰਤੀ ਹੈ 5. ਗਲੀਆਂ ਵਿੱਚ ਭੁੱਖੇ ਲੋਕਾਂ ਨੇ ਲਾਏ ਜਾ ਨਾਹਰੇ ਰੋਟੀ ਦੇ, ਤਦ ਪੂੰਜੀਦਾਰੀ ਜੁੰਡੀ ਨੇ ਲਾਏ ਫਿਰ ਲਾਰੇ ਰੋਟੀ ਦੇ6. ਰੋਈ ਅੱਖ ਪੰਜਾਬ ਦੀ ਕਿਉਂ ਰੋਈ, ਇਹ ਚਮਨ ਵਿੱਚ ਜ਼ਹਿਰ ਵੇ ਲੋਕੋ ਤਿਸ ਬੋਈ7. ਇਹ ਕੇਹੀ ਰੁੱਤ ਆਈ ਵੇ ਲਾਲੋ, ਖੇਤਾਂ ਵਿੱਚ ਬਾਰੂਦ ਨੇ ਉੱਗਦੇ ਖੂਨ ਦੀ ਹੈ ਸਿੰਜਾਈ ਵੇ ਲਾਲੋ 8. ਅਸੀਂ ਚਾਨਣ ਦੇ ਵਣਜਾਰੇ ਹਾਂ, ਚਾਨਣ ਦੇ ਬੀਜ਼ ਉਗਾਵਾਂਗੇ, ਧਰਤੀ ਦੀ ਹਰ ਕੁੱਲੀ ਕੁੱਲੀ ਕਿਰਨਾਂ ਸੰਗ ਰੁਸ਼ਨਾਵਾਂਗੇ 9. ਇੱਥੋਂ ਲੁੱਟੀਆਂ ਨੇ ਹਾੜੀਆਂ ਤੇ ਸੌਣੀਆਂ, ਵੇ ਸੋਚੀਂ ਤੂੰ ਕਮਾਉਣ ਵਾਲਿਆ, ਤੈਨੂੰ ਸੁੱਤਿਆਂ ਨੂੰ ਜਾਗਾਂ ਕਦ ਆਉਣੀਆਂ ਵੇ ਮੁੱਦਤਾਂ ਤੋਂ ਸੌਣ ਵਾਲਿਆ10. ਅੰਨਦਾਤਿਆਂ ਦੀ ਦਰਦ ਕਹਾਣੀ11. ਉੱਚਾ ਹੋ ਕੇ ਝੰਡਿਆ ਤੂੰ ਮਾਣ ਨਾਲ ਝੁੱਲ ਉਏ, ਲੱਖਾਂ ਹੀ ਸ਼ਹੀਦਾਂ ਦਿੱਤੀ ਜਾਨ ਤੇਰਾ ਮੁੱਲ ਉਏ 12. ਆਉ ਕਿਰਤੀਓ ਆਉ ਕਿਸਾਨੋ ਆਉ ਮੈਨੂੰ ਅਫਸੋਸ ਹੈ ਕਿ ਇਸ ਗੀਤਾਂ ਭਰੀ ਕਹਾਣੀ ਵਿੱਚ ਇਸ ਨੂੰ ਗਾਉਣ ਵਾਲੇ ਕਲਾਕਾਰਾਂ ਅਤੇ ਗੀਤਾਂ ਦੇ ਲੇਖਕਾਂ ਦੇ ਨਾਂ ਨਹੀਂ ਦਿੱਤੇ ਗਏ। ਇਸ ਲਈ ਉਹ ਇੱਥੇ ਦਰਜ ਨਹੀਂ। ਜੇ ਕਿਸੇ ਨੂੰ ਇਹਨਾਂ ਗੀਤਾਂ ਦੇ ਕਲਾਕਾਰਾਂ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰੇ ਤਾਂ ਕਿ ਇਹਨਾਂ ਕਲਾਕਾਰਾਂ ਨੂੰ ਬਣਦਾ ਕਰੈਡਿਟ ਦਿੱਤਾ ਜਾ ਸਕਦੇ।ਇਸ ਟੇਪ ਦਾ ਡਿਜੀਟਲ ਰੂਪ ਮੈਨੂੰ ਰਾਜ ਕੈਲਗਰੀ ਤੋਂ ਪ੍ਰਾਪਤ ਹੋਇਆ। ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ। Hosted on Acast. See acast.com/privacy for more information.

  32. 11

    Vidrohi Geet

    ਵਿਦਰੋਹੀ ਗੀਤ ਮਾਲਾ:ਤਿਆਰ ਕਰਤਾ: ਪੰਜਾਬ ਨਾਟਕ ਕਲਾ ਕੇਂਦਰਲੇਖਕ: ਸੁਖਪਾਲ, ਅਮੋਲਕ ਅਤੇ ਜੋਰਾ ਸਿੰਘ ਨਸਰਾਲੀਅਵਾਜ਼ਾਂ: ਜੋਰਾ ਸਿੰਘ ਨਸਰਾਲੀ, ਨੌਰੰਗ ਭਵਾਨੀਗੜ੍ਹ, ਕਸਤੂਰੀ ਲਾਲ, ਪਰਮਜੀਤ ਸਿੰਘ ਚੱਕ ਦੇਸਰਾਜ, ਅਤੇ ਅਮੋਲਕ ਸਿੰਘਗੀਤ: 1. ਖਤਰੇ ਦਾ ਘੁੱਗੂ ਵੱਜ ਗਿਆ, ਉੱਠੀਂ ਵੇ ਲੋਕਾਂ ਖਤਰਾ ਹੈ; 2. ਹਕੂਮਤ ਕਿੱਥੇ ਹੈ; 3. ਲਹੂ ਵਿੱਚ ਭਿੱਜਿਆ ਪੰਜਾਬ ਸਾਥੀE; 4. ਹੱਕਾਂ `ਤੇ ਡਾਕਾ ਪੈਣ ਨਹੀਂ ਦੇਣਾ, ਇਹ ਪੈਗਾਮ ਸ਼ਹੀਦਾਂ ਦਾ ; 5. ਉੱਠੋ ਨੌਜਵਾਨੋ ਲਲਕਾਰ ਬਣ ਕੇ ਵੈਰੀ ਨਹੀਂ ਛੱਡਣਾ ; 6. ਕਦੇ ਸੋਚਿਆ ਨਹੀਂ ਸੀ ਅੰਮੀਏ; 7. ਗੱਲ ਸੁਣ ਮੇਰੀ ਅੰਮੀਏ; 8. ਲਾਲ ਝੰਡਿਆ E ਉੱਚਾ ਰੱਖੀਂ ਤੂੰ ਫਰਾਰ; 9. ਹੱਥੀ ਫੜ ਕੇ ਸੰਗੀਨਾ ਤੂੰ ਦਿੱਲੀਏ; 10. ਗੱਲ ਸੁਣ ਅੰਮੀਏ; 11 ਤਾਰਿਆਂ ਦੀ ਛਾਂਵੇ ਬੈਠ ਕੇ, ਤੱਕਾਂ ਸਾਰੀ ਰਾਤ ਤੇਰਾ ਪਰਛਾਂਵਾਂ; 12 ਕਿਰਤਾਂ ਦੇ ਪਹਿਰੇਦਾਰੋ; 13. ਸਭ ਕਿਰਤੀ ਕਿਸਾਨ ਜੋਟੀ ਪਾਉ; 14. ਜਾਗੇ ਧਰਤੀ ਜਾਗੇ ਲੋਕ, ਛੱਡਣੀ ਨਾ ਰੱਤ ਪੀਣੀ ਜੋਕਇਸ ਗੀਤ ਮਾਲਾ ਦਾ ਡਿਜੀਟਲ ਰੂਪ ਮੈਨੂੰ ਰਾਜ ਕੈਲਗਰੀ ਤੋਂ ਪ੍ਰਾਪਤ ਹੋਇਆ ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ। Hosted on Acast. See acast.com/privacy for more information.

  33. 10

    Lok Pakhi Geet

    ਲੋਕ ਪੱਖੀ ਗੀਤਲੋਕ ਪੱਖੀ ਗੀਤਾਂ ਦਾ ਇਹ ਸੰਗ੍ਰਹਿ 1980ਵਿਆਂ ਵਿੱਚ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਅਗਾਂਹਵਧੂ ਅਤੇ ਇਨਕਲਾਬੀ ਗੀਤਾਂ ਦੇ ਸਭਿਆਚਾਰ ਨੂੰ ਪ੍ਰਚੱਲਤ ਕਰਨ ਲਈ ਚਲਾਈ ਸਭਿਆਚਾਰਕ ਲਹਿਰ ਦੀ ਪਹਿਲੀ ਭੇਂਟ ਦਾ ਡਿਜੀਟਲ ਰੂਪ ਹੈ। ਇਸ ਵਿੱਚ ਇਹ ਗੀਤ ਸ਼ਾਮਲ ਹਨ: 1. ਲਹਿਰਾਂ ਬਣ ਉੱਠੋ ਭੁੱਖਾਂ ਦੇ ਲਤਾੜਿਓ; 2. ਦਿੱਲੀ ਦੀ ਹਕੂਮਤੇ ਨੀ ਲੋਕਾਂ ਦੀਏ ਵੈਰਨੇ; 3. ਸੜਕ `ਤੇ ਰੋਟੀ ਕੁੱਟ ਰਹੀਆਂ ਮੁਟਿਆਰਾਂ ਨੂੰ ਦੇਖੋ; 4. ਵਿਹਲੜਾਂ ਦੇ ਚੰਨ ਚੜ੍ਹਦੇ, ਕਾਹਤੋਂ ਆਪਣੇ ਪਿੰਡਾਂ ਦੇ ਵਿੱਚ ਰਾਤਾਂ; 5. ਬੋਲੀਆਂ; 6. ਮਾਲਵੇ ਦੀ ਕਲੀ; 7. ਪੈਰਾਂ ਦੀਏ ਮਿੱਟੀਏ ਮਿਨਾਰ ਬਣ ਜਾਈਂ; 8. ਛੱਟਾਂ ਚਾਨਣਾ ਦਾ ਦੀਏ ਜਾਣਾ ਅਤੇ 9. ਜਾਗੋ ਜਾਗੋ ਨਵਿਂਓ ਗੀਤੋਇਸ ਨੂੰ ਤਿਆਰ ਕਰਨ ਵਾਲੇ ਕਲਾਕਾਰਾਂ/ਸਭਿਆਚਾਰਕ ਕਾਮਿਆਂ ਬਾਰੇ ਵੇਰਵਾ ਇਸ ਪ੍ਰਕਾਰ ਹੈ:ਜਾਣ-ਪਛਾਣ- ਗੁਰਸ਼ਰਨ ਸਿੰਘਪਲਸ ਮੰਚ ਵਲੋਂ ਸੁਨੇਹਾ- ਸੁਖਪਾਲਲੇਖਕ: ਯੂਜੀਨ ਪੂਤੀਏ (ਪੰਜਾਬੀ ਰੂਪ: ਸੁਖਪਾਲ), ਅਮੋਲਕ ਸਿੰਘ, ਮਿੰਦਰਪਾਲ ਭੱਠਲ, ਸੁਰਿੰਦਰ ਗਿੱਲ ਅਤੇ ਤੇਰਾ ਸਿੰਘ ਚੰਨਸੰਗੀਤ: ਪਰਮਜੀਤ ਸਿੰਘ (ਹਰਮੋਨੀਅਮ), ਅੰਮ੍ਰਿਤਪਾਲ (ਵਾਇਲਨ), ਲੱਖੀ ਚੰਦ (ਤਬਲਾ), ਕੇਵਲ ਧਾਲੀਵਾਲ (ਨਗਾਰਾ) ਅਵਾਜ਼ਾਂ: ਪਰਮਜੀਤ, ਅਮੋਲਕ ਸਿੰਘ, ਕ੍ਰਾਂਤੀਪਾਲ, ਕ੍ਰਾਂਤੀਵੀਰ, ਸੁਮਨ, ਰਾਜਿੰਦਰ ਸਾਗਰ, ਜੋਰਾ ਸਿੰਘ ਨਸਰਾਲੀ, ਅਮਨਦੀਪ ਮੱਲ੍ਹੀ, ਬਲਦੇਵ ਕਿਸ਼ੋਰ ਅਤੇ ਮੇਜਰ ਬਾਲਦ ਕਲਾਂ ਇਸ ਸੰਗ੍ਰਹਿ ਦੀ ਟੇਪ ਦੇ 40 ਸਾਲ ਪੁਰਾਣੀ ਹੋਣ ਕਾਰਨ, ਇਸ ਵਿੱਚ ਸ਼ਾਮਲ ਕੁੱਝ ਗੀਤਾਂ ਦੀ ਕੁਆਲਟੀ ਇੰਨੀ ਚੰਗੀ ਨਹੀਂ। ਫਿਰ ਵੀ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਅਗਾਂਹਵਧੂ ਅਤੇ ਇਨਕਲਾਬੀ ਗੀਤਾਂ ਦੇ ਸਭਿਆਚਾਰ ਨੂੰ ਪ੍ਰਚੱਲਤ ਕਰਨ ਲਈ ਚਲਾਈ ਸਭਿਆਚਾਰਕ ਲਹਿਰ ਦੇ ਇਤਿਹਾਸਕ ਰਿਕਾਰਡ ਵਜੋਂ ਇਸ ਨੂੰ ਸਾਂਭਣਾ ਜ਼ਰੂਰੀ ਹੈ।ਇਸ ਟੇਪ ਦਾ ਡਿਜੀਟਲ ਰੂਪ ਮੈਨੂੰ ਰਾਜ ਕੈਲਗਰੀ ਤੋਂ ਮਿਲਿਆ, ਇਸ ਲਈ ਉਸ ਦਾ ਬਹੁਤ ਧੰਨਵਾਦ। Hosted on Acast. See acast.com/privacy for more information.

  34. 9

    Inqalabi Geet-2

    ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੇ ਇਨਕਲਾਬੀ ਗੀਤ-2ਇਨਕਲਾਬੀ ਗੀਤਾਂ ਦਾ ਇਹ ਸੰਗ੍ਰਹਿ 1980ਵਿਆਂ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਤਿਆਰ ਕੀਤੀਆਂ ਗਈਆਂ ਬਹੁਤ ਸਾਰੀਆਂ ਗੀਤਾਂ ਦੀਆਂ ਕੈਸਟਾਂ ਵਿੱਚੋਂ ਇਕ ਦਾ ਡਿਜੀਟਲ ਰੂਪ ਹੈ। ਗੀਤਾਂ ਦਾ ਇਹ ਸੰਗ੍ਰਹਿ ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੀ ਗਿਆ ਸੀ ਅਤੇ ਇਸ ਦੀ ਸ਼ੁਰੂਆਤ ਇਹਨਾਂ ਸ਼ਬਦਾਂ ਨਾਲ ਹੁੰਦੀ ਹੈ:  “ਲੋਕ ਵਿਰੋਧੀ ਸਭਿਆਚਾਰ ਦੀ ਹਵਾ ਦਾ ਰੁਖ ਬਦਲਣ ਲਈ, ਜੁਝਾਰੂ ਸਭਿਆਚਾਰ ਲੋਕਾਂ ਵਿੱਚ ਲੈ ਕੇ ਜਾਣਾ ਸਮੇਂ ਦੀ ਲੋੜ ਹੈ। ਪੰਜਾਬ ਨਾਟਕ ਕਲਾ ਕੇਂਦਰ ਨਵੇਂ ਸਮਾਜ ਦੀ ਸਿਰਜਣਾ ਲਈ ਜੂਝਦੇ ਲੋਕਾਂ ਸੰਗ ਕਦਮ ਮਿਲਾ ਕੇ ਮੰਜਿ਼ਲਾਂ ਵੱਲ ਵੱਧ ਰਿਹਾ ਹੈ। ਇਨਕਲਾਬੀ ਗੀਤਾਂ ਦੀ ਇਹ ਦੂਸਰੀ ਗੀਤ ਮਾਲਾ ਲੋਕ ਸੰਗਰਾਮ ਨੂੰ ਸਮਰਪਤ ਹੈ।” ਜੋਰਾ ਸਿੰਘ ਨਸਰਾਲੀ ਅਤੇ ਅਮੋਲਕ ਸਿੰਘ ਦੀਆਂ ਕਲਮਾਂ ਵਿੱਚੋਂ ਫੁੱਟੇ ਵਿਦਰੋਹੀ ਗੀਤਾਂ ਤੋਂ ਇਲਾਵਾ ਹੋਰ ਲੇਖਕਾਂ ਦੇ ਬੋਲਾਂ ਨੂੰ ਅਵਾਜ਼ਾਂ ਦੇ ਰਹੇ ਨੇ ਕ੍ਰਾਂਤੀਵੀਰ, ਪਰਮਜੀਤ ਸਿੰਘ ਚੱਕ ਦੇਸਰਾਜ, ਹੰਸਾ ਸਿੰਘ, ਕਸਤੂਰੀ ਲਾਲ, ਮੇਜਰ ਬਲਦ ਕਲਾਂ, ਅਮੋਲਕ ਸਿੰਘ, ਜੋਰਾ ਸਿੰਘ ਨਸਰਾਲੀ, ਸਤਨਾਮ ਸਿੰਘ, ਨੌਰੰਗ ਭਵਾਨੀਗੜ੍ਹ ਅਤੇ ਮਲੂਕ ਸਿੰਘ। ਸੰਗੀਤ ਦਾ ਰੰਗ ਭਰ ਰਹੇ ਹਨ: ਪਰਮਜੀਤ ਸਿੰਘ ਚੱਕ ਦੇਸਰਾਜ, ਗੁਰਦੀਪ ਸਿੰਘ ਅਤੇ ਸੁਖਦੇਵ ਤੁਲਸੀ। ਆਉ ਧਰਤੀ ਦੇ ਹਰ ਕੋਨੇ ਤੋਂ ਉੱਚੀ ਅਵਾਜ਼ `ਚ ਆਖੀਏ। ਇਸ ਨੂੰ ਤਿਆਰ ਕਰਨ ਵਾਲੇ ਕਲਾਕਾਰਾਂ/ਸਭਿਆਚਾਰਕ ਕਾਮਿਆਂ ਬਾਰੇ ਵੇਰਵਾ ਇਸ ਪ੍ਰਕਾਰ ਹੈ:ਸੰਗੀਤ: ਪਰਮਜੀਤ ਸਿੰਘ ਚੱਕ ਦੇਸਰਾਜ, ਗੁਰਦੀਪ ਸਿੰਘ ਅਤੇ ਸੁਖਦੇਵ ਤੁਲਸੀ।ਗਾਇਕ: ਕ੍ਰਾਂਤੀਵੀਰ, ਪਰਮਜੀਤ ਸਿੰਘ ਚੱਕ ਦੇਸਰਾਜ, ਹੰਸਾ ਸਿੰਘ, ਕਸਤੂਰੀ ਲਾਲ, ਮੇਜਰ ਬਲਦ ਕਲਾਂ, ਅਮੋਲਕ ਸਿੰਘ, ਜੋਰਾ ਸਿੰਘ ਨਸਰਾਲੀ, ਸਤਨਾਮ ਸਿੰਘ, ਨੌਰੰਗ ਭਵਾਨੀਗੜ੍ਹ ਅਤੇ ਮਲੂਕ ਸਿੰਘ। ਗੀਤ ਲੇਖਕ: ਜੋਰਾ ਸਿੰਘ ਨਸਰਾਲੀ, ਅਮੋਲਕ ਸਿੰਘ ਅਤੇ ਹੋਰ ਲੇਖਕ। ਮੈਨੂੰ ਇਹ ਕੈਸਟ ਰਾਜ ਕੈਲਗਰੀ ਤੋਂ ਪ੍ਰਾਪਤ ਹੋਈ। ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ। Hosted on Acast. See acast.com/privacy for more information.

  35. 8

    Inqalabi Geet-1

    ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੇ ਇਨਕਲਾਬੀ ਗੀਤ-1 ਇਨਕਲਾਬੀ ਗੀਤਾਂ ਦਾ ਇਹ ਸੰਗ੍ਰਹਿ 1980ਵਿਆਂ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਤਿਆਰ ਕੀਤੀਆਂ ਗਈਆਂ ਬਹੁਤ ਸਾਰੀਆਂ ਗੀਤਾਂ ਦੀਆਂ ਕੈਸਟਾਂ ਵਿੱਚੋਂ ਇਕ ਦਾ ਡਿਜੀਟਲ ਰੂਪ ਹੈ। ਗੀਤਾਂ ਦਾ ਇਹ ਸੰਗ੍ਰਹਿ ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੀ ਗਿਆ ਸੀ ਅਤੇ ਇਸ ਦੀ ਸ਼ੁਰੂਆਤ ਇਹਨਾਂ ਸ਼ਬਦਾਂ ਨਾਲ ਹੁੰਦੀ ਹੈ:   “ਲੋਕ ਸਭਿਆਚਾਰਕ ਮੰਚ ਦੀ ਇਕਾਈ ਪੰਜਾਬ ਨਾਟਕ ਕਲਾ ਕੇਂਦਰ ਦੇ ਕਲਾਕਾਰਾਂ ਵੱਲੋਂ ਗੀਤਾਂ ਦੀ ਇਹ ਲੜੀ ਕਿਰਤੀ ਜਮਾਤ ਦੇ ਪੈਰਾਂ `ਚੋਂ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਦੁਨੀਆ ਭਰ ਵਿੱਚ ਚੱਲ ਰਹੇ ਮੁਕਤੀ ਸੰਗਰਾਮ ਨੂੰ ਸਮਰਪਤ ਹੈ। ਸਾਡੇ ਗੀਤ ਮਹਾਨ ਸ਼ਹੀਦਾਂ ਵੱਲੋਂ ਖੂਨ ਦੇ ਕੇ ਬਾਲੀ ਜੋਤ ਦੇ ਗੀਤ ਨੇ। ਇਹਨਾਂ ਨਗਮਿਆਂ ਵਿੱਚ ਮਿਹਨਤਕਸ਼ ਲੋਕਾਂ ਦੇ ਚੋਰੀ ਹੋ ਰਹੇ ਮੁੜਕੇ ਦੀ ਦਾਸਤਾਨ ਹੈ। ਸਾਡੇ ਗੀਤਾਂ ਵਿੱਚ ਅਮੀਰ, ਜੁਝਾਰੂ, ਇਤਿਹਾਸਕ ਵਿਰਸੇ ਦੀ ਲੋਅ ਨੂੰ ਸੰਭਾਲਦਿਆਂ ਲੋਕਾਂ ਨੂੰ ਨਵੇਂ ਨਰੋਏ ਸਮਾਜ ਦੀ ਉਸਾਰੀ ਲਈ ਹੰਭਲਾ ਮਾਰਨ ਦਾ ਸੱਦਾ ਹੈ।”  ਇਸ ਨੂੰ ਤਿਆਰ ਕਰਨ ਵਾਲੇ ਕਲਾਕਾਰਾਂ/ਸਭਿਆਚਾਰਕ ਕਾਮਿਆਂ ਬਾਰੇ ਵੇਰਵਾ ਇਸ ਪ੍ਰਕਾਰ ਹੈ: ਸਜਿ਼ੰਦੇ: ਪਰਮਜੀਤ ਚੱਕ ਦੇਸ ਰਾਜ (ਹਰਮੋਨੀਅਮ), ਮਹਿੰਦਰ ਸਿੰਘ ਜੋਸ਼ੀਲਾ (ਮੈਂਡਲੀਨ), ਮਾਸਟਰ ਗੁਰਮੀਤ ਬਾਗੀ (ਢੋਲਕ), ਰਮੇਸ਼ ਪਾਹੀ (ਘੜਾ) ਅਤੇ ਹੰਸਾ ਸਿੰਘ (ਖੰਜਰੀ)। ਗਾਇਕ: ਪਰਮਜੀਤ ਸਿੰਘ ਚੱਕ ਦੇਸਰਾਜ, ਜੋਰਾ ਸਿੰਘ ਨਸਰਾਲੀ, ਹੰਸਾ ਸਿੰਘ, ਕਸਤੂਰੀ ਲਾਲ, ਅਮੋਲਕ ਸਿੰਘ, ਮੇਜਰ ਬਾਲਦ ਕਲਾਂ ਅਤੇ ਸੁਖਵਿੰਦਰ ਸੁੱਖੀ। ਗੀਤ ਲੇਖਕ: ਜਗਰੂਪ ਝੁਨੀਰ, ਸੁਖਪਾਲ, ਅਮੋਲਕ ਸਿੰਘ, ਸੰਤ ਰਾਮ ਉਦਾਸੀ, ਜੋਰਾ ਸਿੰਘ ਨਸਰਾਲੀ, ਰਾਮ ਸਰੂਪ ਅਣਖੀ, ਪਾਸ਼  ਮੈਨੂੰ ਇਹ ਕੈਸਟ ਰਾਜ ਕੈਲਗਰੀ ਤੋਂ ਪ੍ਰਾਪਤ ਹੋਈ। ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ। Hosted on Acast. See acast.com/privacy for more information.

  36. 7

    Waqt Ki Awaz

    By: Calcutta Youth ChoirDirection: Ruma GuhaThakurata1. ਸਾਰੇ ਜਹਾਂ ਸੇ ਅੱਛਾ   2. ਉਠਾ ਹੈ ਤੂਫਾਨ      3. ਸੂਰਯਾ ਅਸਤ ਹੋ ਗਿਆ      4. ਜ਼ੁਲਮ ਤੂ ਕੈਲੂ ਜਾਨੀ5. ਲਾਖੋਂ ਉਸੇ ਸਲਾਮ  6. ਭਾਰਤ ਜੈ ਜਨ      7. ਜਾਗ ਰੇ         8. ਤਰੁਨ ਅਰੁਨ ਸੇ9. ਸਰਫਰੋਸ਼ੀ ਕੀ ਤਮੰਨਾ   10. ਯੇ ਵਕਤ ਕੀ ਅਵਾਜ਼ ਹੈ Hosted on Acast. See acast.com/privacy for more information.

  37. 6

    Toro Bandhan ਤੋੜੋ ਬੰਧਨ:

    ਤੋੜੋ ਬੰਧਨ: ਜਦੋਜਹਿਦ ਵਿੱਚੋਂ ਜਨਮੇ ਸ਼ਬਦ ਅੱਜ ਆਪਣਾ ਪੁਰਾਣਾ ਸਮਾਨ ਫੋਲਦਿਆਂ ਇਹ ਬਹੁਤ ਪੁਰਾਣੀ ਕੈਸਟ ਟੇਪ ਲੱਭੀ ਹੈ। ਇਸ ਕੈਸਟ `ਤੇ ਇਸ ਦਾ ਨਾਂ ਲਿਖਿਆ ਹੈ ‘ਤੋੜੋ ਬੰਧਨ’। ਇਸ ਕੈਸਟ ਵਿੱਚ ਨਾਰੀ ਮੁਕਤੀ ਨਾਲ ਸੰਬੰਧਿਤ 15 ਦੇ ਕਰੀਬ ਗੀਤ ਅਤੇ ਕਵਿਤਾਵਾਂ ਹਨ। ਇਹ ਗੀਤ ਕਿਹੜੀਆਂ ਕਲਾਕਾਰ ਔਰਤਾਂ ਨੇ ਗਾਏ ਹਨ ਜਾਂ ਔਰਤਾਂ ਦੇ ਕਿਸ ਸਭਿਆਚਾਰਕ ਗਰੁੱਪ ਨੇ ਇਹ ਕੈਸਟ ਤਿਆਰ ਕੀਤੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਂ ਕੈਸਟ ਦੇ ਪਿਛਲੇ ਕਵਰ `ਤੇ ਇਸ ਵਿੱਚ ਸ਼ਾਮਲ ਗੀਤਾਂ ਅਤੇ ਕਵਿਤਾਵਾਂ ਦੇ ਨਾਂ ਹੱਥ ਨਾਲ ਹਿੰਦੀ ਵਿੱਚ ਲਿਖੇ ਹੋਏ ਹਨ। ਇਸ ਹੱਥ-ਲਿਖਤ ਵਾਲੇ ਕਵਰ ਦੀ ਫੋਟੋ ਨਾਲ ਲਾਈ ਗਈ ਹੈ। ਜੇ ਮੈਨੂੰ ਠੀਕ ਤਰ੍ਹਾਂ ਯਾਦ ਹੈ ਤਾਂ ਮੈਂ ਇਹ ਕੈਸਟ ਹਰੀ ਭਾਈ (ਡਾ: ਹਰੀ ਸ਼ਰਮਾ) ਦੇ ਦੇਹਾਂਤ ਤੋਂ ਬਾਅਦ ਉਸ ਦੇ ਘਰੋਂ ਕੁੱਝ ਕਿਤਾਬਾਂ ਦੇ ਨਾਲ ਨਿਸ਼ਾਨੀ ਵੱਜੋਂ ਚੁੱਕੀ ਸੀ। ਇਸ ਲਈ ਹੋ ਸਕਦਾ ਹੈ ਕਿ ਇਸ ਕੈਸਟ ਦੇ ਕਵਰ `ਤੇ ਹਿੰਦੀ ਵਿੱਚ ਲਿਖੇ ਇਹ ਨਾਂ ਹਰੀ ਭਾਈ ਦੀ ਹੱਥ ਲਿਖਤ ਵਿੱਚ ਹੋਣ। ਨਾਂਵਾਂ ਦੀ ਲਿਸਟ ਦੇ ਹੇਠਾਂ ਅੰਗਰੇਜ਼ੀ ਵਿੱਚ ਲਿਖਿਆ ਹੈ “words: born out of struggle” ਭਾਵ ਜਦੋਜਹਿਦ ਵਿੱਚੋਂ ਜਨਮੇ ਸ਼ਬਦ।ਇਸ ਲਈ ਇਸ ਐਪੀਸੋਡ ਦੇ ਨਾਂ ਵਿੱਚ ਜਦੋਜਹਿਦ ਵਿੱਚੋਂ ਜਨਮੇ ਸ਼ਬਦ ਜੋੜਿਆ ਹੈ। Hosted on Acast. See acast.com/privacy for more information.

  38. 5

    Kalam-e-Joshi-ਕਲਾਮ-ਏ ਜੋਸ਼ੀ

    ਜਗਮੋਹਣ ਜੋਸ਼ੀ (ਅਸਰ ਹੁਸਿ਼ਆਰਪੁਰੀ) ਦਾ ਜਨਮ ਸੰਨ 1936 ਵਿੱਚ ਹੁਸਿ਼ਆਰਪੁਰ ਵਿਖੇ ਹੋਇਆ। ਪੰਦਰਾਂ ਸਾਲ ਦੀ ਉਮਰ ਵਿੱਚ ਹੀ ਉਹਨਾਂ ਦੀਆਂ ਲਿਖਤਾਂ ਨਵਾਂ ਜ਼ਮਾਨਾ ਵਿੱਚ ਛੱਪਣ ਲੱਗੀਆਂ ਸਨ। ਸੰਨ 1956 ਵਿੱਚ ਉਹ ਇੰਗਲੈਂਡ ਆ ਗਏ। 1958 ਵਿੱਚ ਜਦੋਂ ਭਾਰਤੀ ਮਜ਼ਦੂਰ ਸਭਾ, ਗ੍ਰੇਟ ਬ੍ਰਿਟੇਨ, ਬਣੀ ਤਾਂ ਜੋਸ਼ੀ ਉਸ ਦੇ ਬਾਨੀ ਮੈਂਬਰ ਸਨ। ਸੰਨ 1964 ਵਿੱਚ ਉਹ ਭਾਰਤੀ ਮਜ਼ਦੂਰ ਸਭਾ ਦੇ ਸੈਕਟਰੀ ਬਣੇ ਅਤੇ ਆਪਣੀ ਮੌਤ ਹੋਣ ਤੱਕ ਇਸ ਅਹੁਦੇ ਉੱਤੇ ਕੰਮ ਕਰਦੇ ਰਹੇ। ਉਹਨਾਂ ਦੀ ਮੌਤ ਸੰਨ 1979 ਵਿੱਚ ਇਕ ਨਸਲਵਾਦ ਵਿਰੋਧੀ ਮੁਜ਼ਾਹਰੇ ਵਿੱਚ ਹਿੱਸਾ ਲੈਂਦਿਆਂ ਦਿਲ ਦਾ ਦੌਰਾ ਪੈਣ ਕਾਰਨ ਹੋਈ।ਆਪਣੀਆਂ ਸਿਆਸੀ ਸਰਗਰਮੀਆਂ ਦੇ ਨਾਲ ਨਾਲ ਜਗਮੋਹਣ ਜੋਸ਼ੀ ਇਕ ਬਹੁਤ ਵਧੀਆ ਸ਼ਾਇਰ ਸਨ। “ਪੈਮਾਨੇ ਇਨਕਲਾਬ” ਉਹਨਾਂ ਦੀ ਸਮੁੱਚੀ ਸ਼ਾਇਰੀ ਦਾ ਸੰਗ੍ਰਹਿ ਹੈ।1984 ਦੇ ਅਖੀਰ `ਤੇ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੇ ਕਲਾਕਾਰਾਂ ਨੇ ਜੋਸ਼ੀ ਦੀ ਚੋਣਵੀਂ ਸ਼ਾਇਰੀ ਦੀ ਇਕ ਟੇਪ, “ਕਲਾਮ-ਏ-ਜੋਸ਼ੀ” ਦੇ ਨਾਂ ਹੇਠ ਰਿਲੀਜ਼ ਕੀਤੀ ਸੀ। ਇਸ ਟੇਪ ਨੂੰ ਸੁਰਵੰਦ ਕੀਤਾ ਸੀ ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੇ। ਇਹਨਾਂ ਗੀਤਾਂ ਅਤੇ ਨਜ਼ਮਾਂ ਨੂੰ ਗਾਉਣ ਵਾਲੇ ਸਨ: ਪਰਮਜੀਤ, ਇੰਦਰਜੀਤ, ਕੇਵਲ ਧਾਲੀਵਾਲ, ਸਤਿੰਦਰ ਸੋਨੂ, ਗੁਲਸ਼ਨ, ਸੁਖਦੇਵ, ਜਸਵੰਤ, ਨਰਿੰਦਰ, ਦਰਸ਼ਨ ਅਤੇ ਰੇਣੂ ਸਿੰਘ। ਸੰਗੀਤ ਦੇਣ ਵਾਲੇ ਸਨ ਅਜੀਤ ਵਾਡੇਕਰ ਅਤੇ ਤਬਲੇ ਤੇ ਸਾਥ ਦਿੱਤਾ ਸੀ ਅਜੀਤ ਗਾਂਧੀ ਨੇ। ਆਪਣੀ ਕੁਮੈਂਟਰੀ ਰਾਹੀਂ ਇਹਨਾਂ ਗੀਤਾਂ ਨੂੰ ਸੂਤਰਬੱਧ ਕੀਤਾ ਸੀ ਭਾਜੀ ਗੁਰਸ਼ਰਨ ਸਿੰਘ ਨੇ। “ਕਲਾਮ-ਏ-ਜੋਸ਼ੀ” ਸੁਖਵੰਤ ਹੁੰਦਲ ਦੇ ਪੌਡਕਾਸਟ ਦੇ ਸ੍ਰੋਤਿਆਂ ਨਾਲ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ। Hosted on Acast. See acast.com/privacy for more information.

  39. 4

    A Splash of Light - ਛੱਟਾ ਚਾਨਣਾਂ ਦਾ

    ਛੱਟਾ ਚਾਨਣਾਂ ਦਾ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਸੰਨ 1983 ਵਿੱਚ ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ (ਇਪਾਨਾ) ਦੇ ਸੱਦੇ ਉੱਤੇ ਪਹਿਲੀ ਵਾਰ ਕੈਨੇਡਾ ਆਏ ਸਨ। ਇਸ ਫੇਰੀ ਦੌਰਾਨ ਜਿੱਥੇ ਇਪਾਨਾ ਨੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਗੁਰਸ਼ਰਨ ਸਿੰਘ ਦੇ ਨਾਟਕਾਂ ਦੇ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ, ਉੱਥੇ ਗੁਰਸ਼ਰਨ ਸਿੰਘ ਦੀ ਟੀਮ - ਅੰਮ੍ਰਿਤਸਰ ਨਾਟਕ ਕਲਾ ਕੇਂਦਰ - ਦੇ ਮੈਂਬਰਾਂ ਦੀਆਂ ਅਵਾਜ਼ਾਂ ਵਿੱਚ 12 ਅਗਾਂਹਵਧੂ ਗੀਤਾਂ ਦਾ ਰਿਕਾਰਡ - "ਛੱਟਾ ਚਾਨਣਾਂ ਦਾ" ਵੀ ਤਿਆਰ ਕਰਵਾਇਆ। ਇਹਨਾਂ ਗੀਤਾਂ ਵਿੱਚ ਆਗੂ ਅਵਾਜ਼ ਪਰਮਜੀਤ ਸਿੰਘ ਦੀ ਸੀ ਅਤੇ ਸਹਾਇਕ ਅਵਾਜ਼ਾਂ ਕੇਵਲ ਧਾਲੀਵਾਲ ਅਤੇ ਦਲੀਪ ਭਨੋਟ ਦੀਆਂ ਸਨ। ਢੋਲਕ 'ਤੇ ਸਾਥ ਦਿੱਤਾ ਸੀ ਕੈਨੇਡਾ ਦੇ ਕਲਾਕਾਰ ਪਿਆਰੇ ਲਾਲ ਨੇ। ਕੁਮੈਂਟਰੀ ਰਾਹੀਂ ਗੀਤਾਂ ਨੂੰ ਲੜੀਬੱਧ ਕੀਤਾ ਸੀ ਗੁਰਸ਼ਰਨ ਸਿੰਘ ਨੇ। ਸੰਤ ਰਾਮ ਉਦਾਸੀ, ਪਾਸ਼, ਸ਼ਹਰਯਾਰ, ਜਗਰੂਪ ਝਨੀਰ, ਨਰਿੰਦਰ ਚਾਹਲ, ਜੈਮਲ ਪੱਡਾ, ਬੰਗਾਲੀ ਕਵੀ ਰਾਮ ਸਿੰਘ, ਸੁਰਿੰਦਰ ਗਿੱਲ ਅਤੇ ਜਸਵੰਤ ਖਟਕੜ ਦੇ ਲਿਖੇ ਗੀਤਾਂ ਦਾ ਇਹ ਰਿਕਾਰਡ 1970ਵਿਆਂ/80ਵਿਆਂ ਦੇ ਪੰਜਾਬ ਦੇ ਅਗਾਂਹਵਧੂ ਸਭਿਆਚਾਰ ਦਾ ਇਕ ਮਹੱਤਵਪੂਰਨ ਨਮੂਨਾ ਹੈ। ਇਪਾਨਾ ਦੇ ਧੰਨਵਾਦ ਸਹਿਤ ਅਸੀਂ ਇਹ ਗੀਤ ਆਪਣੇ ਪੌਡਕਾਸਟ ਉੱਪਰ ਪਾ ਰਹੇ ਹਾਂ ਤਾਂ ਕਿ ਇਹ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕਣ। Hosted on Acast. See acast.com/privacy for more information.

  40. 3

    Revolutionary songs from India -ਸੰਤ ਰਾਮ ਉਦਾਸੀ ਦੇ ਗੀਤ

    ਪੰਜਾਬੀ ਦਾ ਪ੍ਰਸਿੱਧ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਸੰਨ 1979 ਵਿੱਚ ਇੰਡਿਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ (ਇਪਾਨਾ) ਦੇ ਸੱਦੇ 'ਤੇ ਕਨੇਡਾ ਆਇਆ ਸੀ। ਇਸ ਫੇਰੀ ਦੌਰਾਨ ਉਦਾਸੀ ਨੇ ਕਨੇਡਾ ਦੇ ਵੱਖ ਵੱਖ ਥਾਂਵਾਂ ਉੱਤੇ ਆਪਣੇ ਗੀਤਾਂ ਦੇ ਪ੍ਰੋਗਰਾਮ ਪੇਸ਼ ਕੀਤੇ। ਇਸ ਦੇ ਨਾਲ ਹੀ ਇਸ ਸਮੇਂ ਇਪਾਨਾ ਨੇ ਉਦਾਸੀ ਦੇ ਬਾਰ੍ਹਾਂ ਗੀਤਾਂ ਦਾ ਇਕ ਰੀਕਾਰਡ (ਐੱਲ ਪੀ) ਤਿਆਰ ਕਰਵਾਇਆ ਜਿਸ ਦੇ ਕਵਰ ਉੱਤੇ ਇਹ ਸ਼ਬਦ ਲਿਖੇ ਗਏ ਸਨ: "ਸੰਤ ਰਾਮ ਉਦਾਸੀ ਲੋਕਾਂ ਦਾ ਆਦਮੀ ਅਤੇ ਕਵੀ ਹੈ। ਉਸਦਾ ਜਨਮ ਪੰਜਾਬ ਵਿੱਚ ਇਕ ਬੇਜ਼ਮੀਨੇ "ਦਲਿਤ" ਪਰਿਵਾਰ ਦੇ ਘਰ ਹੋਇਆ। ਭਾਰਤੀ ਲੋਕਾਂ ਦੀਆਂ ਇਨਕਲਾਬੀ ਜੱਦੋਜਹਿਦਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੇ ਨਾਲ ਨਾਲ ਉਦਾਸੀ ਨੇ ਇਹਨਾਂ ਜੱਦੋਜਹਿਦਾਂ ਵਿੱਚ ਆਪਣੀ ਕਵਿਤਾ ਨਾਲ ਵੀ ਯੋਗਦਾਨ ਪਾਇਆ ਹੈ। ਉਸ ਦੇ ਸਿਆਸੀ ਵਿਚਾਰਾਂ ਕਰਕੇ ਭਾਰਤੀ ਸਟੇਟ ਵਲੋਂ ਉਸ ਨੂੰ ਕਈ ਵਾਰੀ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਤੇ ਅੰਨਾ ਤਸ਼ੱਦਦ ਢਾਹਿਆ ਗਿਆ ਜਿਸ ਕਾਰਨ ਉਸ ਦੀਆਂ ਅੱਖਾਂ ਦੀ ਲੋਅ ਬਹੁਤ ਬੁਰ੍ਹੀ ਤਰ੍ਹਾਂ ਘੱਟ ਗਈ ਹੈ। ਉਦਾਸੀ ਦੇ ਗੀਤ ਭਾਰਤੀ ਲੋਕਾਂ ਦੀ ਜੱਦੋ-ਜਹਿਦ ਅਤੇ ਹੌਂਸਲੇ ਦਾ ਜਸ਼ਨ ਮਨਾਉਂਦੇ ਹਨ। ਉਹ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਸਾਰੇ ਦੱਬੇ ਕੁਚਲੇ ਲੋਕਾਂ ਦੇ ਗੀਤ ਗਾਉਂਦਾ ਹੈ। ਉਹ ਲੋਕਾਂ ਦੀਆਂ ਦੱਬੀਆਂ, ਕੁਚਲੀਆਂ ਹਾਲਤਾਂ ਦੇ, ਜਗਰੀਰਦਾਰਾਂ, ਸੂਦਖੋਰਾਂ ਅਤੇ ਅਮੀਰਾਂ ਵਲੋਂ ਹੁੰਦੀ ਲੁੱਟ-ਖਸੁੱਟ ਪ੍ਰਤੀ ਨਫਰਤ ਦੇ ਅਤੇ ਲੋਕਾਂ ਵਲੋਂ ਆਪਣੀ ਅਜ਼ਾਦੀ ਵਾਸਤੇ ਹਥਿਆਰਬੰਦ ਘੋਲ ਕਰਨ ਦੇ ਬੁਲੰਦ ਇਰਾਦਿਆਂ ਦੇ ਗੀਤ ਗਾਉਂਦਾ ਹੈ। ਇਨ੍ਹਾਂ ਗੀਤਾਂ ਦਾ ਸੋਮਾ ਭਾਰਤੀ ਲੋਕਾਂ ਦੇ ਸਭਿਆਚਾਰ ਦੇ ਨਾਲ ਨਾਲ ਨਕਸਲਬਾੜੀ ਦਾ ਇਨਕਲਾਬੀ ਘੋਲ ਵੀ ਹੈ; ਇਹ ਗੀਤ ਭਾਰਤ ਦੇ ਨਵਜਮਹੂਰੀ ਇਨਕਲਾਬ ਦੇ ਗੀਤ ਹਨ।" ਉਦਾਸੀ ਵੱਲੋਂ ਗਾਏ ਇਹ ਗੀਤ ਅਸੀਂ ਇਪਾਨਾ ਦੇ ਧੰਨਵਾਦ ਆਪਣੇ ਪੌਡਕਾਸਟ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰ ਰਹੇ ਹਾਂ, ਤਾਂ ਕਿ ਇਹ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕਣ। Hosted on Acast. See acast.com/privacy for more information.

  41. 2

    Asi Larange Saathi-ਅਸੀਂ ਲੜਾਂਗੇ ਸਾਥੀ

    ਇਸ ਪ੍ਰੋਗਰਾਮ ਵਿੱਚ ਅਸੀਂ ਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਰ ਟਰਸਟ ਵੱਲੋਂ ਪਾਸ਼ ਦੀ ਕਵਿਤਾ ਦੀ 2012 ਵਿੱਚ ਜਾਰੀ ਕੀਤੀ ਸੀ ਡੀ ਆਪਣੇ ਸ੍ਰੋਤਿਆਂ ਨਾਲ ਸਾਂਝੀ ਕਰ ਰਹੇ ਹਾਂ। ਜਾਣਪਛਾਣ: ਭਾਜੀ ਗੁਰਸ਼ਰਨ ਸਿੰਘਕਲਾਕਾਰ: ਸੁਖਦੇਵ ਪ੍ਰੀਤ, ਪਰਮਜੀਤ ਸਿੰਘ, ਕੇਵਲ ਧਾਲੀਵਾਲ, ਅਤੇ ਮਹਿੰਦਰ ਗੁਜਰਾਲ Hosted on Acast. See acast.com/privacy for more information.

  42. 1

    Maluka a radio play

    ਪੰਜਾਬੀ ਦੇ ਮਸ਼ਹੂਰ ਨਾਵਲ ਮਲੂਕਾ `ਤੇ ਆਧਾਰਿਤ ਰੇਡਿਉ ਨਾਟਕ Hosted on Acast. See acast.com/privacy for more information.

Type above to search every episode's transcript for a word or phrase. Matches are scoped to this podcast.

Searching…

We're indexing this podcast's transcripts for the first time — this can take a minute or two. We'll show results as soon as they're ready.

No matches for "" in this podcast's transcripts.

Showing of matches

No topics indexed yet for this podcast.

Loading reviews...

ABOUT THIS SHOW

ਦੁਨੀਆ ਭਰ ਦੇ ਪੰਜਾਬੀਆਂ ਨਾਲ ਸੰਬੰਧਿਤ ਸਾਹਿਤ, ਕਲਾ, ਸਭਿਆਚਾਰ, ਸਿਆਸਤ, ਆਰਥਿਕਤਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸ਼ੋਅ। Hosted on Acast. See acast.com/privacy for more information.

HOSTED BY

Sukhwant Hundal

CATEGORIES

Frequently Asked Questions

How many episodes does Sukhwant Hundal's podcast have?

Sukhwant Hundal's podcast currently has 42 episodes available on PodParley. New episodes are automatically indexed when they're published to the podcast feed.

What is Sukhwant Hundal's podcast about?

ਦੁਨੀਆ ਭਰ ਦੇ ਪੰਜਾਬੀਆਂ ਨਾਲ ਸੰਬੰਧਿਤ ਸਾਹਿਤ, ਕਲਾ, ਸਭਿਆਚਾਰ, ਸਿਆਸਤ, ਆਰਥਿਕਤਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸ਼ੋਅ। Hosted on Acast. See acast.com/privacy for more information.

How often does Sukhwant Hundal's podcast release new episodes?

Sukhwant Hundal's podcast has 42 episodes. Check the episode list to see recent publication dates and frequency.

Where can I listen to Sukhwant Hundal's podcast?

You can listen to Sukhwant Hundal's podcast on PodParley by clicking any episode. We provide an embedded audio player for direct listening, and you can also subscribe via your preferred podcast app using the RSS feed.

Who hosts Sukhwant Hundal's podcast?

Sukhwant Hundal's podcast is created and hosted by Sukhwant Hundal.
URL copied to clipboard!